ਨੋਕੀਆ ਦਾ ਨਵਾਂ ਫੋਨ ਲਾਂਚ, 27 ਘੰਟੇ ਤਕ ਸੁਣ ਸਕੋਗੇ ਗਾਣੇ, ਕੀਮਤ 1,599 ਰੁਪਏ

10/17/2019 4:58:47 PM

ਗੈਜੇਟ ਡੈਸਕ– ਨੋਕੀਆ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HMD Global ਨੇ ਭਾਰਤ ’ਚ ਨਵਾਂ ਫੀਚਰ ਫੋਨ ਨੋਕੀਆ 110 ਲਾਂਚ ਕਰ ਦਿੱਤਾ ਹੈ। 1,599 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤੇ ਗਏ ਇਸ ਫੋਨ ’ਚ ਮੈਮਰੀ ਕਾਰਡ ਸਪੋਰਟ, ਐੱਫ.ਐੱਮ. ਰੇਡੀਓ ਵਰਗੇ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਨੋਕੀਆ 110 ਦੀ ਵਿਕਰੀ ਕੱਲ ਯਾਨੀ 18 ਅਕਤੂਬਰ ਤੋਂ ਸ਼ੁਰੂ ਹੋਵੇਗੀ। ਫੋਨ ਨੂੰ ਨੋਕੀਆ ਦੀ ਅਧਿਕਾਰਤ ਵੈੱਬਸਾਈਟ ਦੇ ਨਾਲ ਹੀ ਆਫਲਾਈਨ ਰਿਟੇਲ ਸਟੋਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। 

ਫੀਚਰਜ਼
ਫੋਨ ’ਚ 1.77 ਇੰਚ ਦੀ QVGA ਕਲਰਡ ਡਿਸਪਲੇਅ ਦਿੱਤੀ ਗਈ ਹੈ। 4 ਐੱਮ.ਬੀ. ਰੈਮ+4 ਐੱਮ.ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਆਉਣ ਵਾਲੇ ਫੋਨ ’ਚ ਮਾਈਕ੍ਰੋ ਐੱਸ.ਡੀ. ਕਾਰਡ (32 ਜੀ.ਬੀ.) ਸਲਾਟ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ’ਚ QVGA ਕੈਮਰਾ ਦਿੱਤਾ ਗਿਆ ਹੈ। ਇਹ ਕੈਮਰਾ ਵੀਡੀਓ ਰਿਕਾਰਡਿੰਗ ਸਪੋਰਟ ਦੇ ਨਾਲ ਆਉਂਦਾ ਹੈ। 

ਐੱਫ.ਐੱਮ. ਰੇਡੀਓ ਦੇ ਨਾਲ ਮਿਲਣਗੇ ਪਾਪੁਲਰ ਗੇਮ
ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਓਸ਼ਨ ਬਲਿਊ, ਬਲੈਕ ਅਤੇ ਪਿੰਕ ਕਲਰ ਆਪਸ਼ਨ ’ਚ ਲਾਂਚ ਹੋਏ ਇਸ ਫੋਨ ’ਚ ਮਿਊਜ਼ਿਕ ਪਲੇਅਰ ਵੀ ਦਿੱਤਾ ਗਿਆ ਹੈ। ਐੱਫ.ਐੱਮ. ਰੇਡੀਓ ਦੇ ਨਾਲ ਆਉਣ ਵਾਲੇ ਇਸ ਫੋਨ ’ਚ ਸਨੇਕ ਗੇਮ ਦੇ ਨਾਲ ਚਾਰ ਹੋਰ ਗੇਮਾਂ ਦਿੱਤੀਆਂ ਗਈਆਂ ਹਨ। 

ਧਾਂਸੂ ਬੈਟਰੀ ਬੈਕਅਪ ਦਾ ਦਾਅਵਾ
ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਫੋਨ ਨੋਕੀਆ ਸੀਰੀਜ਼ 30+ ਓ.ਐੱਸ. ’ਤੇ ਕੰਮ ਕਰਦਾ ਹੈ। ਫੋਨ ’ਚ 800mAh ਦੀ ਬੈਟਰੀ ਦਿੱਤੀ ਈਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ 14 ਘੰਟੇ ਤਕ ਦਾ ਟਾਕਟਾਈਮ, 18.5 ਦਿਨ ਤਕ ਦਾ ਸਟੈਂਬਬਾਈ, 27 ਘੰਟੇ ਤਕ ਦਾ ਮਿਊਜ਼ਿਕ ਪਲੇਅਬੈਕ ਅਤੇ 7.5 ਘੰਟੇ ਤਕ ਦਾ ਵੀਡੀਓ ਪਲੇਅਬੈਕ ਦਿੰਦੀ ਹੈ। ਫੋਨ ’ਚ ਐੱਲ.ਈ.ਡੀ. ਟਾਰਚਲਾਈਟ, ਮਾਈਕ੍ਰੋ-ਯੂ.ਐੱਸ.ਬੀ. ਪੋਟਰ, 3.5 ਐੱਮ.ਐੱਮ. ਆਡੀਓਜੈੱਕ ਵਰਗੇ ਕਈ ਹੋਰ ਜ਼ਰੂਰੀ ਫੀਚਰਜ਼ ਵੀ ਦਿੱਤੇ ਗਏ ਹਨ। 


Related News