ਹੁਣ ਇੰਟਰਨੈੱਟ ਦੀ ਸਪੀਡ ਹੋਵੇਗੀ ਤੇਜ਼, ਕਾਲ ਡਰਾਪ ਦੀ ਸਮੱਸਿਆ ਤੋ ਮਿਲੇਗਾ ਛੁਟਕਾਰਾ

Wednesday, Oct 05, 2016 - 12:51 PM (IST)

ਹੁਣ ਇੰਟਰਨੈੱਟ ਦੀ ਸਪੀਡ ਹੋਵੇਗੀ ਤੇਜ਼, ਕਾਲ ਡਰਾਪ ਦੀ ਸਮੱਸਿਆ ਤੋ ਮਿਲੇਗਾ ਛੁਟਕਾਰਾ

ਸਪੈਕਟ੍ਰਮ ਨੀਲਾਮੀ ਨਾਲ ਗਾਹਕਾਂ ਨੂੰ ਹਰ ਹਾਲ ''ਚ ਫਾਇਦਾ ਹੋਵੇਗਾ। ਕੰਪਨੀਆਂ ਵੱਲੋਂ ਹੋਰ ਸਪੈਕਟ੍ਰਮ ਖਰੀਦਣ ਨਾਲ ਉਨ੍ਹਾਂ ਦੀ ਡਾਟਾ ਰਫਤਾਰ ਵਧੇਗੀ ਅਤੇ ਕਾਲ ਡਰਾਪ ਸਮੱਸਿਆ ਵੀ ਘੱਟ ਹੋਵੇਗੀ। ਦੂਰਸੰਚਾਰ ਕੰਪਨੀਆਂ ਨੇ 2300 ਐੱਮ. ਐੱਚ. ਜੈੱਡ ਅਤੇ 1800 ਐੱਮ. ਐੱਚ. ਜੈੱਡ. ਦੇ 4-ਜੀ ਬੈਂਡ ''ਚ ਸਭ ਤੋਂ ਵਧ ਦਿਲਚਸਪੀ ਦਿਖਾਈ ਹੈ। ਇਸ ਤੋਂ ਬਾਅਦ 2100 ਐੱਮ. ਐੱਚ. ਜੈੱਡ. ਦੇ 3-ਜੀ ਬੈਂਡ ''ਚ ਉਨ੍ਹਾਂ ਦੀ ਦਿਲਚਸਪੀ ਨਜ਼ਰ ਆ ਰਹੀ ਹੈ। 

 

ਵਿਸ਼ਲੇਸ਼ਕਾਂ ਅਤੇ ਉਦਯੋਗ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਘੱਟ ਸਪੈਕਟ੍ਰਮ ਦੀ ਸਮੱਸਿਆ ਖਤਮ ਹੋ ਜਾਵੇਗੀ। ਨੀਲਮੀ ਤੋਂ ਬਾਅਦ ਕੰਪਨੀਆਂ ਕੋਲ ਲੋੜੀਂਦੇ ਏਅਰਵੇਵਜ਼ (ਹਵਾ ''ਚ ਸਿਗਨਲ) ਹੋਣਗੇ, ਜਿਸ ਨਾਲ ਕਾਲ ਅਤੇ ਡਾਟਾ ਸੇਵਾ ਦੀ ਗੁਣਵੱਤਾ ਵਧੀਆ ਹੋਵੇਗੀ। ਕੰਪਨੀਆਂ ਦਾ ਧਿਆਨ ਅਜੇ ਡਾਟਾ ਸਪੈਕਟ੍ਰਮ ਹਾਸਲ ਕਰਨ ''ਤੇ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਤੇਜ਼ ਰਫਤਾਰ ਤਕਨਾਲੋਜੀ ਨੂੰ ਅਪਣਾਉਣ ਕਾਰਨ ਕਾਲ ਡਰਾਪ ਦੀ ਸਮੱਸਿਆ ''ਤੇ ਕਾਬੂ ਪਾਉਣ ''ਚ ਮਦਦ ਮਿਲੇਗੀ। 

 

ਮਾਰਚ ਤੋਂ ਵਧੇਗੀ ਡਾਟਾ ਸਪੀਡ

ਇਸ ਦਾ ਫਾਇਦਾ ਮੋਬਾਇਲ ਗਾਹਕਾਂ ਨੂੰ ਉਦੋਂ ਹੀ ਮਿਲੇਗਾ, ਜਦੋਂ ਕੰਪਨੀਆਂ ਜ਼ਿਆਦਾ ਦੂਰਸੰਚਾਰ ਟਾਵਰ ਲਾਉਣਗੀਆਂ। ਮਾਰਚ 2017 ਤੋਂ ਬਾਅਦ ਹੀ ਨਵੇਂ ਸਪੈਕਟ੍ਰਮ ਦੀ ਵਰਤੋਂ ਸ਼ੁਰੂ ਹੋ ਸਕਦੀ ਹੈ। ਜਿਸ ਤੋਂ ਬਾਅਦ ਤੁਹਾਨੂੰ ਮੋਬਾਇਲ ''ਤੇ ਤੇਜ਼ ਡਾਟਾ ਸਪੀਡ ਮਿਲੇਗੀ।

 

ਇਕ ਦੂਰਸੰਚਾਰ ਕੰਪਨੀ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾ ਡਾਟਾ ਸਪੈਕਟ੍ਰਮ ਮਿਲਣ ਨਾਲ ਡਾਟਾ ਸਪੀਡ ''ਚ ਘੱਟੋ-ਘੱਟ 40 ਫੀਸਦੀ ਦਾ ਵਾਧਾ ਹੋਵੇਗਾ। ਇਸ ਨਾਲ ਗਾਹਕਾਂ ਨੂੰ ਤੇਜ਼ ਰਫਤਾਰ ਸੇਵਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਹੋਣ ''ਤੇ 4-ਜੀ ਗਾਹਕ ਤੇਜ਼ੀ ਨਾਲ ਫਿਲਮਾਂ ਜਾਂ ਗਾਣੇ ਡਾਊਨਲੋਡ ਕਰ ਸਕਣਗੇ ਅਤੇ ਵੀਡੀਓ ਦੇਖਣ ਦਾ ਤਜਰਬਾ ਵੀ ਪੂਰੀ ਤਰ੍ਹਾਂ ਬਦਲ ਜਾਵੇਗਾ। 

 

ਸਰਕਾਰ ਇਸ ਨੀਲਾਮੀ ''ਚ ਰਿਕਾਰਡ 2300 ਐੱਮ. ਐੱਚ. ਜੈੱਡ. ਸਪੈਕਟ੍ਰਮ ਵੇਚ ਰਹੀ ਹੈ। ਅਜੇ ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ ਕੋਲ ਇਸ ਤੋਂ ਘੱਟ ਸਪੈਕਟ੍ਰਮ ਹੈ। ਕੇਂਦਰ ਨੇ ਸਾਫ ਕਰ ਦਿੱਤਾ ਹੈ ਕਿ ਇਸ ਤੋਂ ਬਾਅਦ ਖਰਾਬ ਸੇਵਾ ਲਈ ਸਪੈਕਟ੍ਰਮ ਦੀ ਕਮੀ ਦਾ ਬਹਾਨਾ ਨਹੀਂ ਚੱਲੇਗਾ।


Related News