ਲਾਂਚ ਹੋਈ ਨਵੀਂ ਨਿਸਾਨ ਮੈਗਨਾਈਟ, ਕੀਮਤ 5.99 ਲੱਖ ਰੁਪਏ ਤੋਂ ਸ਼ੁਰੂ

Saturday, Oct 05, 2024 - 08:38 PM (IST)

ਲਾਂਚ ਹੋਈ ਨਵੀਂ ਨਿਸਾਨ ਮੈਗਨਾਈਟ, ਕੀਮਤ 5.99 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ, (ਬੀ. ਐੱਨ.)– 5.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਅੱਜ ਨਿਸਾਨ ਮੋਟਰ ਇੰਡੀਆ ਨੇ ਬੋਲਡ, ਐਸਥੈਟਿਕਸ, ਜ਼ਿਆਦਾ ਸੁਰੱਖਿਆ ਤੇ ਉੱਨਤ ਤਕਨੀਕ ਨਾਲ ਨਵੀਂ ਨਿਸਾਨ ਮੈਗਨਾਈਟ ਨੂੰ ਲਾਂਚ ਕੀਤਾ।

ਨਿਸਾਨ ਇੰਡੀਆ ਆਪ੍ਰੇਸ਼ਨਜ਼ ਦੇ ਪ੍ਰੈਜ਼ੀਡੈਂਟ ਤੇ ਏ. ਐੱਮ. ਆਈ. ਈ. ਓ. ਰੀਜਨ ਬਿਜ਼ਨੈੱਸ ਟਰਾਂਸਫਾਰਮੇਸ਼ਨ ਦੇ ਡਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਫਰੈਂਕ ਟੋਰੇਸ ਨੇ ਕਿਹਾ ਕਿ ਸਾਲ 2000 ’ਚ ਲਾਂਚਿੰਗ ਤੋਂ ਬਾਅਦ ਭਾਰਤੀ ਤੇ ਕੌਮਾਂਤਰੀ ਬਾਜ਼ਾਰਾਂ ਵਿਚ ਨਿਸਾਨ ਮੈਗਨਾਈਟ ਦੀ ਸਫਲਤਾ ਸਾਡੀ ‘ਵਨ ਕਾਰ, ਵਨ ਵਰਲਡ’ ਦੀ ਫਿਲਾਸਫੀ ਦੀ ਧਾਰਨਾ ਨੂੰ ਮਜ਼ਬੂਤੀ ਦਿੰਦੀ ਹੈ।

ਨਵੀਂ ਮੈਗਨਾਈਟ ਰੀਡਿਜ਼ਾਈਨ ਕੀਤੇ ਗਏ ਆਪਣੇ ਬਿੱਗਰ ਤੇ ਬੋਲਡਰ ‘ਹਨੀਕੌਂਬ’ ਗ੍ਰਿਲ ਨਾਲ ਲੋਕਾਂ ਦਾ ਧਿਆਨ ਖਿੱਚਦੀ ਹੈ। ਇਸ ਦਾ ਉੱਚਾ ਗਰਾਊਂਡ ਕਲੀਅਰੈਂਸ ਇਸ ਦੀ ਮੌਜੂਦਗੀ ਨੂੰ ਖਾਸ ਬਣਾਉਂਦਾ ਹੈ, ਨਾਲ ਹੀ ਸ਼ਾਰਪ ਲੈਦਰੇਟ ਫਿਨਿਸ਼ ਵਾਲੇ ਇੰਟੀਰੀਅਰ ਡਿਜ਼ਾਈਨ ਨਾਲ ਇਸ ਦੀ ਪ੍ਰੀਮੀਅਰ ਅਪੀਲ ਹੋਰ ਵੀ ਵਧ ਜਾਂਦੀ ਹੈ।


author

Rakesh

Content Editor

Related News