Nissan ਲਿਆ ਰਹੀ ਪਾਵਰਫੁਲ ਇਲੈਕਟ੍ਰਿਕ ਕਾਰ, ਇਕ ਚਾਰਜ ’ਚ ਚੱਲੇਗੀ 480 ਕਿਲੋਮੀਟਰ!
Saturday, Jun 27, 2020 - 02:08 PM (IST)

ਆਟੋ ਡੈਸਕ– ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਆਪਣੀ ਇਲੈਕਟ੍ਰਿਕ ਐੱਸ.ਯੂ.ਵੀ. Ariya ਨੂੰ ਬਾਜ਼ਾਰ ’ਚ ਉਤਾਰਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਐੱਸ.ਯੂ.ਵੀ. ਦਾ ਵਰਲਡ ਪ੍ਰੀਮੀਅਰ ਅਗਲੇ ਮਹੀਨੇ ਜੁਲਾਈ ’ਚ ਕਰੇਗੀ। ਇਹ ਇਕ ਕ੍ਰਾਸਓਵਰ ਐੱਸ.ਯੂ.ਵੀ. ਹੈ ਜਿਸ ਨੂੰ ਬਣਾਉਣ ’ਚ ਕੰਪਨੀ ਨੇ ਹੈਵੀ ਬੈਟਰੀ ਪੈਕ ਦੀ ਵਰਤੋਂ ਕੀਤੀ ਹੈ। ਨਿਸਾਨ Ariya ਨੂੰ ਲੈ ਕੇ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਕ ਵਾਰ ਚਾਰਜ ਕਰਕੇ 300 ਮੀਲ ਯਾਨੀ 480 ਕਿਲੋਮੀਟਰ ਤਕ ਚੱਲੇਗੀ।
ਆਲ ਵ੍ਹੀਲ ਡਰਾਈਵ ਸਿਸਟਮ ਅਤੇ ਰੀਜਨਰੇਟਿੰਗ ਬ੍ਰੇਕਿੰਗ ਤਕਨੀਕ
ਨਿਸਾਨ Ariya ’ਚ ਕੰਪਨੀ ਆਲ ਵ੍ਹੀਲ ਡਰਾਈਵ ਸਿਸਟਮ ਨਾਲ ਰੀਜਨਰੇਟਿੰਗ ਬ੍ਰੇਕਿੰਗ ਤਕਨੀਕ ਦਾ ਇਸਤੇਮਾਲ ਕਰੇਗੀ। ਇਸ ਵਿਚ ProPilot 2.0 ਸਿਸਟਮ ਦੀ ਸੁਵਿਧਾ ਮਿਲੇਗੀ ਜੋ ਐਮਰਜੈਂਸੀ ਬ੍ਰੇਕਿੰਗ ਨਾਲ ਪੈਡੇਸਟ੍ਰੀਅਨ ਡਿਟੈਕਟਿੰਗ, ਲੈਨ ਡਿਪਾਰਚਰ ਵਾਰਨਿੰਗ ਅਤੇ ਅਡਾਪਟਿਵ ਕਰੂਜ਼ ਕੰਟਰੋਲ ਵਰਗੇ ਫੀਚਰਜ਼ ਪ੍ਰਦਾਨ ਕਰੇਗੀ। ਇਸ ਐੱਸ.ਯੂ.ਵੀ. ਬਾਰੇ ਹੋਰ ਜਾਣਕਾਰੀ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਸਾਹਮਣੇ ਆਏਗੀ।