ਨਵੀਂ ਐਪਲ ਵਾਚ ''ਚ ਹੋ ਸਕਦੀ ਏ Micro-LED display
Tuesday, Jun 28, 2016 - 11:57 AM (IST)

ਜਲੰਧਰ : ਕਿਉਪਰਟੀਨੋ ਬੇਸਡ ਟੈੱਕ ਜਾਇੰਟ ਦੀ ਅਗਲੀ ਸਮਾਰਟ ਵਾਚ ''ਚ ਮਾਈਕ੍ਰੋ ਐੱਲ. ਈ. ਡੀ. ਡਿਸਪਲੇ ਹੋ ਸਕਦੀ ਹੈ। ਜਾਣਕਾਰੀ ਦੇ ਮੁਤਾਬਿਕ ਐਪਲ ਸਮਾਰਟ ਵਾਚ ''ਚ ਐੱਲ. ਸੀ. ਡੀ. ਡਿਸਪਲੇ ਨੂੰ ਮਾਈਕ੍ਰੋ ਐੱਲ. ਈ. ਡੀ. ਡਿਸਪਲੇ ''ਚ ਬਦਲਣ ''ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਐਪਲ ਕਿਸੇ ਕੰਪਨੀ ਨਾਲ ਮਿਲ ਕੇ ਆਈਫੋਨ ਦੇ ਨਵੇਂ ਨੈਕਸਟ ਵਰਜ਼ਨ ਲਈ ਓ. ਐੱਲ. ਈ. ਡੀ. ਡਿਸਪਲੇ ਦੀ ਨਿਰਮਾਣ ਕਰ ਰਹੀ ਹੈ।
ਮਾਈਕ੍ਰੋ ਐੱਲ. ਈ. ਡੀ. ਡਿਸਪਲੇ ਕਈ ਮਾਇਨਿਆਂ ''ਚ ਐੱਲ. ਸੀ. ਡੀ. ਡਿਸਪਲੇ ਤੋਂ ਬਹਿਤਰ ਹੈ ਕਿਉਂਕਿ ਇਸ ''ਚ ਰੰਗਾਂ ਦਾ ਵਿਸਤਾਰ ਵਧੀਆ ਤਰੀਕੇ ਨਾਲ ਹੁੰਦਾ ਹੈ ਤੇ ਸਕ੍ਰੀਨ ਦਾ ਬ੍ਰਾਈਟਨੈੱਸ ਲੈਵਲ ਵੀ ਐੱਲ. ਸੀ. ਡੀ. ਤੋਂ ਬਹਿਤਰ ਹੁੰਦਾ ਹੈ। ਮਾਈਕ੍ਰੋ ਐੱਲ. ਈ. ਡੀ., ਐੱਲ. ਸੀ. ਡੀ. ਦੇ ਮੁਕਾਬਲੇ ਬੈਟਰੀ ਦੀ ਖੱਪਤ ਘੱਟ ਕਰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਹੋ ਸਕਦਾ ਹੈ ਕਿ ਐਪਲ ਆਪਣੀ ਨਵੀਂ ਐਪਲ ਵਾਚ ''ਚ ਮਾਈਕ੍ਰੋ ਐੱਲ. ਈ. ਡੀ. ਨੂੰ ਇੰਟ੍ਰੋਡਿਊਸ ਕਰੇ।