ਭਾਰਤ ’ਚ ਜਲਦ ਲਾਂਚ ਹੋਵੇਗੀ ਨਵੀਂ SUV ਸੁਜ਼ੂਕੀ ਵਿਟਾਰਾ, ਕ੍ਰੇਟਾ ਤੇ ਸੇਲਟੋਸ ਨੂੰ ਮਿਲੇਗੀ ਟੱਕਰ
Wednesday, Apr 27, 2022 - 02:54 PM (IST)
ਆਟੋ ਡੈਸਕ– ਭਾਰਤ ’ਚ ਮਾਰੂਤੀ ਸੁਜ਼ੂਕੀ ਦੀਆਂ ਗੱਡੀਆਂ ਦੀ ਕਾਫੀ ਮੰਗ ਹੈ। ਕੰਪਨੀ ਬਹੁਤ ਜਲਦ ਨਵੀਂ ਐੱਸ.ਯੂ.ਵੀ. ਸੁਜ਼ੂਕੀ ਵਿਟਾਰਾ ਲਾਂਚ ਕਰਨ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਹੁੰਡਈ ਮੋਟਰਸ, ਕੀਆ ਮੋਟਰਸ, ਟਾਟਾ ਮੋਟਰਸ ਅਤੇ ਮਹਿੰਦਰਾ ਵਰਗੀਆਂ ਕੰਪਨੀਆਂ ਨੂੰ ਚੁਣੌਤੀ ਦੇਣ ਲਈ ਨਵੀਂ ਐੱਸ.ਯੂ.ਵੀ. ਸੁਜ਼ੂਕੀ ਵਿਟਾਰਾ ਨੂੰ ਲੈ ਕੇ ਆ ਰਹੀ ਹੈ। ਹਾਲ ਹੀ ’ਚ ਟੈਸਟਿੰਗ ਦੌਰਾਨ ਨਵੀਂ ਐੱਸ.ਯੂ.ਵੀ. ਸੁਜ਼ੂਕੀ ਵਿਟਾਰਾ ਦੀ ਝਲਕ ਵੇਖੀ ਗਈ ਹੈ। ਕੰਪਨੀ ਐੱਸ.ਯੂ.ਵੀ. ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਤੋਂ ਬਾਅਦ ਹੁਣ ਸੁਜ਼ੂਕੀ ਵਿਟਾਰਾ ਨੂੰ ਲਿਆ ਰਹੀ ਹੈ।
ਭਾਰਤ ਲਈ ਬਣਾ ਜਾ ਰਹੀ ਐੱਸ.ਯੂ.ਵੀ. ਨੂੰ ਮਾਰੂਤੀ ਸੁਜ਼ੂਕੀ ਅਤੇ ਟੌਇਟਾ ਮੋਟਰਸ ਸਾਂਝੇ ਰੂਪ ਨਾਲ ਡਿਵੈਲਪ ਕਰ ਰਹੇ ਹਨ। ਨਵੀਂ ਟੌਇਟਾ ਗਲੈਂਜ਼ਾ ਅਤੇ ਟੌਇਟਾ ਅਰਬਨ ਕਰੂਜ਼ਰ ਤੋਂ ਬਾਅਦ ਐੱਸ.ਯੂ.ਵੀ. ਨੂੰ ਆਉਣ ਵਾਲੇ ਸਮੇਂ ’ਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਮਾਰੂਤੀ ਸੁਜ਼ੂਕੀ ਦੇ ਬੈਨਰ ਹੇਠ ਲਾਂਚ ਕੀਤੀ ਜਾਵੇਗੀ। ਟਾਟਾ ਹੈਰੀਅਰ, ਸਕੋਡਾ ਕੁਸ਼ਾਕ ਅਤੇ ਫਾਕਸਵੈਗਨ ਟਾਈਗੁਨ ਵਰਗੀ ਐੱਸ.ਯੂ.ਵੀ. ਨੂੰ ਟੱਕਰ ਦਿੰਦੀ ਨਜ਼ਰ ਆਏਗੀ। ਮਾਰੂਤੀ ਸੁਜ਼ੂਕੀ ਮਿਡਸਾਈਜ਼ ਐੱਸ.ਯੂ.ਵੀ. ਸੈਗਮੈਂਟ ’ਚ ਆਪਣੀ ਸਥਿਤੀ ਮਜ਼ਬੂਤ ਕਰਨ ’ਚ ਸਫਲ ਨਹੀਂ ਹੋ ਸਕੀ ਹੈ। ਕੰਪਨੀ ਇਸ ਕੋਸ਼ਿਸ਼ ’ਚ ਹੈ ਕਿ ਇਸ ਸੈਗਮੈਂਟ ’ਚ ਕੋਈ ਅਜਿਹੇ ਕਾਰ ਹੋਵੇ ਜੋ ਲੁੱਕ ਅਤੇ ਫੀਚਰਜ਼ ਕਾਰਨ ਬਾਕੀ ਕੰਪਨੀਆਂ ਦੀ ਐੱਸ.ਯੂ.ਵੀ. ਨੂੰ ਚੁਣੌਤੀ ਦੇ ਸਕੇ।
ਰਿਪੋਰਟ ਮੁਤਾਬਕ, ਸੁਜ਼ੂਕੀ ਵਿਟਾਰਾ ਐੱਸ.ਯੂ.ਵੀ. ’ਚ ਬ੍ਰੇਜ਼ਾ, ਐੱਸ-ਕ੍ਰਾਸ ਅਤੇ ਟੌਇਟਾ ਅਰਬਨ ਦੀ ਝਲਕ ਵੇਖਣ ਨੂੰ ਮਿਲ ਸਕਦੀ ਹੈ। ਇਹ ਕੰਪਨੀ ਦੀ ਕੰਪੈਕਟ ਐੱਸ.ਯੂ.ਵੀ. ਵਿਟਾਰਾ ਬ੍ਰੇਜ਼ਾ ਤੋਂ ਜ਼ਿਆਦਾ ਵੱਡੀ ਅਤੇ ਆਕਰਸ਼ਕ ਹੋਵੇਗੀ। ਇਸਨੂੰ 1.5 ਲੀਟਰ ਕੇ-ਸੀਰੀਜ਼ ਪੈਟਰੋਲ ਇੰਜਣ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਸੁਜ਼ੂਕੀ ਵਿਟਾਰਾ ’ਚ ਕੁਨੈਕਟਿਡ ਕਾਰ ਤਕਨਾਲੋਜੀ, 360 ਡਿਗਰੀ ਕੈਮਰਾ ਦੇ ਨਾਲ ਹੀ ਐਡਵਾਂਸ ਸੇਫਟੀ ਫੀਚਰਜ਼ ਮਿਲ ਸਕਦੇ ਹਨ। ਬਾਕੀ ਇਸ ਵਿਚ ਸਟੈਂਡਰਡ ਫੀਚਰਜ਼ ਦੀ ਭਰਮਾਰ ਹੋਵੇਗੀ। ਸੁਜ਼ੂਕੀ ਵਿਟਾਰਾ ਐੱਸ.ਯੂ.ਵੀ. ਫੀਚਰਜ਼ ਦੇ ਮਾਮਲੇ ’ਚ ਕੀਆ ਸੇਲਟੋਸ ਅਤੇ ਮਹਿੰਦਰਾ ਐਕਸ.ਯੂ.ਵੀ. 700 ਨੂੰ ਜ਼ਬਰਦਸਤ ਟੱਕਰ ਦਿੰਦੀ ਨਜ਼ਰ ਆਏਗੀ। ਮਾਰੂਤੀ ਸੁਜ਼ੂਕੀ ਇਸ ਐੱਸ.ਯੂ.ਵੀ. ਨੂੰ 10 ਲੱਖ ਰੁਪਏ ਤੋਂ ਜ਼ਿਆਦਾ ਕੀਮਤ ਦੇ ਨਾਲ ਆਉਣ ਵਾਲੇ ਸਮੇਂ ’ਚ ਭਾਰਤ ’ਚ ਲਾਂਚ ਕਰ ਸਕਦੀ ਹੈ।