ਆ ਗਿਆ ਨਵਾਂ ਸੋਸ਼ਲ ਮੀਡੀਆ ਐਪ, ਫੇਸਬੁੱਕ, ਇੰਸਟਾਗ੍ਰਾਮ ਤੇ ਐਕਸ ਨੂੰ ਮਿਲੇਗੀ ਟੱਕਰ
Saturday, Dec 14, 2024 - 08:11 PM (IST)
ਗੈਜੇਟ ਡੈਸਕ- ਜੇਕਰ ਤੁਹਾਨੂੰ ਵੀ ਮੌਜੂਦਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ, ਐਕਸ ਆਦਿ ਪਸੰਦ ਨਹੀਂ ਆ ਰਹੇ ਤਾਂ ਤੁਹਾਡੇ ਲਈ ਚੰਗੀ ਖਬਰ ਹੈ। Mozi ਨਾਂ ਨਾਲ ਇਕ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਹੋਇਆ ਹੋ ਜੋ ਤੁਹਾਡੀ ਨਵੀਂ ਪਸੰਦ ਬਣ ਸਕਦਾ ਹੈ ਅਤੇ ਆਉਣ ਵਾਲੇ ਸਮੇਂ 'ਚ ਮੌਜੂਦਾ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਟੱਕਰ ਦੇ ਸਕਦਾ ਹੈ। Mozi ਨੂੰ ਫਿਲਹਾਲ iOS ਲਈ ਲਾਂਚ ਕੀਤਾ ਗਿਆ ਹੈ। ਆਓ ਜਾਣਦੇ ਹਾਂ Mozi ਐਪ ਬਾਰੇ...
Mozi ਦੇ ਫਾਊਂਡਰ ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਕਹਿਣਾ ਪਸੰਦ ਨਹੀਂ ਕਰਦੇ। ਫਾਊਂਡਰ ਦਾ ਕਹਿਣਾ ਹੈ ਕਿ ਇਹ ਅਸਲ 'ਚ ਇਕ ਮੀਡੀਆ ਪਲੇਟਫਾਰਮ ਨਹੀਂ ਹੈ ਕਿਉਂਕਿ ਯੂਜ਼ਰਜ਼ ਇਸ 'ਤੇ ਫੋਟੋ ਜਾਂ ਵੀਡੀਓ ਪੋਸਟ ਨਹੀਂ ਕਰ ਸਕਦੇ। ਇਸ ਪਲੇਟਫਾਰਮ ਦੀ ਸਭ ਤੋਂ ਅਨੋਖੀ ਵਿਸ਼ੇਸ਼ਤਾ ਇਹ ਹੈ ਕਿ ਯੂਜ਼ਰਜ਼ ਇਸ ਐਪ ਦੀ ਵਰਤੋਂ ਕਰਕੇ ਨਵੇਂ ਲੋਕਾਂ ਅਤੇ ਆਪਣੇ ਜਾਣੂਆਂ ਨਾਲ ਇਕ ਅਰਥਪੂਰਨ ਤਰੀਕੇ ਨਾਲ ਜੁੜ ਸਕਦੇ ਹਨ। ਹਾਲਾਂਕਿ ਇਹ ਐਪ ਮੌਜੂਦਾ ਸਮੇਂ 'ਚ ਸਿਰਫ iOS 'ਤੇ ਉਪਲੱਬਧ ਹੈ ਅਤੇ ਫਾਊਂਡਰ ਨੇ ਦੱਸਿਆ ਕਿ ਐਂਡਰਾਇਡ ਯੂਜ਼ਰਜ਼ ਲਈ ਇਕ ਵੇਟਲਿਸਟ ਪਹਿਲਾਂ ਤੋਂ ਹੀ ਉਪਲੱਬਧ ਹੈ ਅਤੇ ਜਲਦੀ ਹੀ ਇਕ ਐਪ ਰਿਲੀਜ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- Instagram ਨੇ ਲਾਂਚ ਕੀਤਾ Trial Reels, ਕ੍ਰਿਏਟਰਾਂ ਲਈ ਵੱਡੇ ਕੰਮ ਦਾ ਇਹ ਫੀਚਰ
ਕੀ ਹੈ Mozi ਐਪ ਅਤੇ ਕੀ ਹਨ ਇਸਦੇ ਫੀਚਰਜ਼
ਐਪ ਦੇ ਫਾਊਂਡਰ ਇਵ ਵਿਲੀਅਮਜ਼ ਨੇ ਦੱਸਿਆ ਕਿ ਉਹ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਸ਼ ਕਰ ਰਹੇ ਸਨ ਜਿਨ੍ਹਾਂ 'ਚ ਪਾਰੰਪਰਿਕ ਸੋਸ਼ਲ ਮੀਡੀਆ ਪਲੇਟਫਾਰਮ ਲੋਕਾਂ ਨੂੰ ਜੋੜਨ ਦੀ ਬਜਾਏ ਅਣਜਾਣ ਲੋਕਾਂ 'ਚ ਕੰਟੈਂਟ ਸਾਂਝਾ ਕਰਨ 'ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਨੇ ਇਕ ਵਿਕਲਪਿਕ ਪਲੇਟਫਾਰਮ ਪ੍ਰਦਾਨ ਕਰਨ ਦਾ ਟੀਚਾ ਰੱਖਿਆ, ਜੋ ਨਿੱਜੀ ਹੋਵੇ, ਜਨਤਕ ਪ੍ਰੋਫਾਈਲ, ਫਾਲੋਅਰ ਕਾਊਂਟਸ ਜਾਂ ਅਜਨਬੀਆਂ ਨੂੰ ਸਪੋਰਟ ਨਾ ਕਰੋ। ਇਸ 'ਤੇ ਕੋਈ ਪ੍ਰਭਾਵਸ਼ਾਲੀ ਵਿਅਕਤੀ (ਇੰਫਲੂਐਂਸਰ) ਵੀ ਨਹੀਂ ਹਨ।
ਵਿਲੀਅਮਜ਼ ਨੇ ਦੱਸਿਆ ਕਿ ਮੋਜ਼ੀ ਯੂਜ਼ਰਜ਼ ਨੂੰ ਇਹ ਫੈਸਲਾ ਕਰਨ 'ਚ ਮਦਦ ਕਰ ਸਕਦਾ ਹੈ ਕਿ ਕਿਸ ਕੰਟੈਂਟ ਨੇ ਜਾਣਾ ਹੈ। ਉਦਾਹਰਣ ਲਈ, ਜੇਕਰ ਇੱਕੋ ਵੀਕੈਂਡ 'ਚ 5 ਜਾਂ 6 ਪ੍ਰੋਗਰਾਮ ਹੋ ਰਹੇ ਹਨ ਤਾਂ ਯੂਜ਼ਰਜ਼ ਦੇਖ ਸਕਦੇ ਹਨ ਕਿ ਉਨ੍ਹਾਂ ਦੇ ਹੋਰ ਦੋਸਤ ਕਿਸ ਪ੍ਰੋਗਰਾਮ 'ਚ ਜਾ ਰਹੇ ਹਨ। ਇਸ ਤਰ੍ਹਾਂ ਉਹ ਉਸ ਪ੍ਰੋਗਰਾਮ ਨੂੰ ਚੁਣ ਸਕਦੇ ਹਨ ਜਿਸ ਵਿਚ ਉਹ ਹਿੱਸਾ ਲੈਣਾ ਪਸੰਦ ਕਰਨਗੇ।
ਵਿਲੀਅਮਜ਼ ਨੇ ਕਿਹਾ ਕਿ ਐਪ ਨੂੰ ਕੁਝ ਮਹੀਨੇ ਪਹਿਲਾਂ "ਇੱਕ ਮੁਕਾਬਲਤਨ ਛੋਟੇ ਭਾਈਚਾਰੇ" ਲਈ ਸਾਫਟ-ਲਾਂਚ ਕੀਤਾ ਗਿਆ ਸੀ। ਇਸ ਦੇ ਫੀਚਰਜ਼ ਲਈ ਜਵਾਬ ਬਹੁਤ ਜ਼ਿਆਦਾ ਸਕਾਰਾਤਮਕ ਰਹੇ ਹਨ ਅਤੇ ਫਾਊਂਡਰ ਨੂੰ ਇਹ ਫੀਡਬੈਕ ਮਿਲਿਆ ਹੈ ਕਿ ਲੋਕ ਐਪ ਰਾਹੀਂ ਇੱਕ ਦੂਜੇ ਨੂੰ ਮਿਲ ਰਹੇ ਹਨ।
ਇਹ ਵੀ ਪੜ੍ਹੋ- ਸ਼ਾਨਦਾਰ ਫੀਚਰਜ਼ ਤੇ ਦਮਦਾਰ ਬੈਟਰੀ ਨਾਲ ਜਲਦ ਲਾਂਚ ਹੋਵੇਗਾ ਗੂਗਲ ਦਾ ਸਸਤਾ ਪਿਕਸਲ ਫੋਨ