ਅੱਜ ਆਏਗੀ PUBG Mobile ਦੀ ਨਵੀਂ ਅਪਡੇਟ, ਮਿਲਣਗੇ ਨਵੇਂ ਹਥਿਆਰ

Friday, Nov 08, 2019 - 10:52 AM (IST)

ਅੱਜ ਆਏਗੀ PUBG Mobile ਦੀ ਨਵੀਂ ਅਪਡੇਟ, ਮਿਲਣਗੇ ਨਵੇਂ ਹਥਿਆਰ

ਗੈਜੇਟ ਡੈਸਕ– ਪਬਜੀ ਮੋਬਾਇਲ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਅੱਜ ਨਵੀਂ 0.15.5 ਅਪਡੇਟ ਲੈ ਕੇ ਆਏਗੀ। ਇਸ ਅਪਡੇਟ ਨਾਲ ਰਾਇਲ ਪਾਸ ਸੀਜ਼ਨ 10 ਦੇ ਪਹਿਲੇ ਕਈ ਅਪਡੇਟ ਆ ਜਾਣਗੇ। ਟੈੱਨਸੈਂਟ ਗੇਮਸ ਨੇ ਦੱਸਿਆ ਕਿ ਇਸ ਅਪਡੇਟ ’ਚ ਟੀਮ ਡੈੱਥ ਮੈਚ ਮੋਡ ਲਈ ਦਿ ਰੂਇਨਸ ਨਾਂ ਦਾ ਨਵਾਂ ਮੈਪ ਐਡ ਹੋਵੇਗਾ। ਦੱਸ ਦੇਈਏ ਕਿ ਕੱਲ੍ਹ ਯਾਨੀ 9 ਨਵੰਬਰ ਨੂੰ ਰਾਇਲ ਪਾਸ ਸੀਜ਼ਨ 10 ਦੀ ਸ਼ੁਰੂਆਤ ਹੋਣ ਵਾਲੀ ਹੈ। ਜੋ ਲੋਕ ਲਾਂਚ ਦੇ ਪਹਿਲੇ ਹਫਤੇ ’ਚ 0.15.5 ਵਰਜ਼ਨ ਨੂੰ ਅਪਡੇਟ ਕਰਨਗੇ ਉਨ੍ਹਾਂ ਨੂੰ ਕੰਪਨੀ ਵਲੋਂ ਐਕਸਕਲੂਜ਼ਿਵ ਰਿਵਾਰਡਸ ਮਿਲਣਗੇ। 

ਕੀ ਮਿਲੇਗਾ ਨਵੀਂ ਅਪਡੇਟ ’ਚ
ਸਿਰਫ ਕੁਝ ਹਫਤੇ ਪਹਿਲਾਂ ਹੀ ਪਬਜੀ ਮੋਬਾਇਲ ਨੂੰ 0.15.0 ਅਪਡੇਟ ਮਿਲੀ ਸੀ। ਇਸ ਅਪਡੇਟ ’ਚ ਤਮਾਮ ਫੀਚਰਜ਼ ਜੁੜ ਗਏ ਸਨ। ਇਹ ਪਲੇਅ ਸਟੋਰ ਅਪਡੇਟ ਸੀ ਪਰ 0.15.5 ਅਪਡੇਟ ਪਹਿਲਾਂ ਦੇ ਮੁਕਾਬਲੇ ਛੋਟੀ ਹੈ। ਇਸ ਵਿਚ ਕੁਝ ਇਨ-ਗੇਮ ਅਪਡੇਟਸ ਹੀ ਹੋਣਗੇ। ਇਸ ਵਿਚ ‘The Ruins' ਨਾਂ ਨਾਲ ਟੀਮ ਡੈੱਥ ਮੈਚ ਮੋਡ (Team Death Match Mode) ਲਈ ਨਵਾਂ ਮੈਪ ਮਿਲੇਗਾ। ਕਿਹਾ ਜਾ ਰਿਹਾ ਹੈ ਕਿ ਨਵਾਂ ਮੈਪ ਪੁਰਾਣੇ ਵੇਅਰਹਾਊਸ ਮੈਪ ਤੋਂ ਵੱਡਾ ਹੋਵੇਗਾ। ਉਮੀਦ ਹੈ ਕਿ ਇਸ ਅਪਡੇਟ ’ਚ ਨਵੀਂ ਸਬਮਸ਼ੀਮ ਗਨ ‘MP5K’ ਵੀ ਮਿਲੇਗੀ। ਇਸ ਨਵੇਂ ਵੈਪਨ ’ਚ 9mm ਦਾ ਐਮਿਊਨਿਸ਼ਨ ਯੂਜ਼ ਕੀਤਾ ਜਾ ਸਕੇਗਾ ਅਤੇ UMP9 ਜਿੰਨਾ ਹਾਈ ਫਾਇਰ ਰੇਟ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਅਪਡੇਟ 200MB ਤੋਂ ਘੱਟ ਦੀ ਹੋਵੇਗੀ। 

Royale Pass Season 10 ’ਚ ਕੀ ਹੋਵੇਗਾ ਖਾਸ
ਸੀਜ਼ਨ 10 ਦੇ ਮੋਬਾਇਲ ਗੇਮ ’ਚ ਕਾਫੀ ਨਵੀਆਂ ਚੀਜ਼ਾਂ ਆਉਣ ਵਾਲੀਆਂ ਹਨ। ਸਭ ਤੋਂ ਖਾਸ ਹੈ ਸਾਰਾ ਦਾ ਕਰੈਕਟਰ, ਸਾਰਾ ਨੂੰ ਗੱਡੀਆਂ ਚਲਾਉਣ ਦਾ ਕਾਫੀ ਸ਼ੌਂਕ ਹੈ। ਵੀਡੀਓ ’ਚ ਸਾਰਾ ਲਈ ਵੱਖ-ਵੱਖ ਤਰ੍ਹਾਂ ਦੇ ਕਾਸਟਿਊਮਸ ਅਤੇ ਇਮੋਟਸ ਹਨ। ਇਸ ਤੋਂ ਇਲਾਵਾ ਪਲੇਅਰਾਂ ਨੂੰ ਇਸ ਸੀਜ਼ਨ ’ਚ ਗੱਡੀਆਂ ਅਤੇ ਵੈਪਨ ਲਈ ਨਵੇਂ ਸਕਿਨ ਵੀ ਮਿਲਣਗੇ ਜੋ ਕਿ ਉਨ੍ਹਾਂ ਨੂੰ ਰਾਇਲ ਪਾਸ ਰਾਹੀਂ ਰਿਡੀਮ ਕਰਨਾ ਹੋਵੇਗਾ। ਸੀਜ਼ਨ 10 ਰਾਇਲ ਪਾਸ ਦੋ ਪ੍ਰੀਮੀਅਮ ਵੇਰੀਐਂਟਸ ’ਚ ਆਏਗਾ- ਏਲੀਟ ਅਤੇ ਏਲੀਟ ਪਲੱਸ। ਇਸ ਤੋਂ ਇਲਾਵਾ ਇਕ ਫ੍ਰੀ ਵਰਜ਼ਨ ਵੀ ਉਪਲੱਬਧ ਹੋਵੇਗਾ। 


Related News