ਇਸ ਸਮਾਰਟਫੋਨ ''ਚ ਮਿਲੇਗਾ iPhone 11 ਵਰਗਾ ਕੈਮਰਾ ਤੇ ਲੁਕ, ਜਾਣੋ ਕੀਮਤ

02/01/2020 9:35:07 PM

ਗੈਜੇਟ ਡੈਸਕ—5 ਹਜ਼ਾਰ ਰੁਪਏ ਤੋਂ ਘਟ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ itel ਭਾਰਤ 'ਚ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਫੋਨ ਦੇਖਣ 'ਚ ਬਿਲਕੁਲ ਲੇਟਸੈਟ ਆਈਫੋਨ 11 ਵਰਗਾ ਹੋਵੇਗਾ। 91 ਮੋਬਾਇਲ ਦੀ ਰਿਪੋਰਟ ਮੁਤਾਬਕ ਆਈਟੈੱਲ ਦਾ ਇਹ ਸਮਾਰਟਫੋਨ ਵਾਟਰਡਰਾਪ ਨੌਚ ਅਤੇ ਡਿਊਲ ਰੀਅਰ ਕੈਮਰੇ ਨਾਲ ਆਵੇਗਾ। ਕੰਪਨੀ ਇਸ ਫੋਨ ਨੂੰ ਕਿਹੜੇ ਨਾਂ ਨਾਲ ਲਾਂਚ ਕਰੇਗੀ ਅਜੇ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਵੱਡੀ ਡਿਸਪਲੇਅ ਅਤੇ ਹੈਵੀ ਬੈਟਰੀ
91 ਮੋਬਾਇਲ ਦੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਵੱਲੋਂ ਦੱਸਿਆ ਗਿਆ ਹੈ ਕਿ ਇਸ ਫੋਨ ਨੂੰ ਇਸ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਆਈਫੋਨ ਵਰਗੇ ਡਿਜ਼ਾਈਨ ਤੋਂ ਇਲਾਵਾ ਇਸ ਫੋਨ 'ਚ ਆਕਟਾ ਕੋਰ ਪ੍ਰੋਸੈਸਰ ਨਾਲ ਹੀ ਵੱਡੀ ਡਿਸਪਲੇਅ ਅਤੇ ਹੈਵੀ ਬੈਟਰੀ ਦਿੱਤੀ ਜਾ ਸਕਦੀ ਹੈ।

ਰੈੱਡਮੀ 8 ਅਤੇ ਰੀਅਲਮੀ ਸੀ3 ਨੂੰ ਟੱਕਰ
ਕੰਪਨੀ ਇਸ ਫੋਨ ਨੂੰ 'ਨਵੇਂ ਇੰਡੀਆ ਦਾ ਸਮਾਰਟਫੋਨ' ਅਤੇ 'ਦਿਖਾਓ ਆਪਣਾ ਜਾਦੂ' ਟੈਗਲਾਈਨ ਨਾਲ ਪ੍ਰਮੋਟ ਕੇਰਗੀ। ਫੋਨ ਦੇ ਇਸ ਮਹੀਨੇ ਲਾਂਚ ਹੋਣ ਦੀ ਉਮੀਦ ਹੈ। ਆਈਟੈੱਲ ਦੇ ਇਸ ਨਵੇਂ ਸਮਾਰਟਫੋਨ ਦੀ ਟੱਕਰ ਮਾਰਕੀਟ 'ਚ ਪਹਿਲੇ ਤੋਂ ਮੌਜੂਦ ਰੈੱਡਮੀ 8 ਅਤੇ ਕੁਝ ਹੀ ਦਿਨਾਂ 'ਚ ਲਾਂਚ ਹੋਣ ਵਾਲੇ ਰੀਅਮਲੀ ਸੀ3 ਨਾਲ ਹੋਵੇਗੀ। ਰੈੱਡਮੀ 8 'ਚ ਸਨੈਪਡਰੈਗਨ 439 ਪ੍ਰੋਸੈਸਰ ਦਿੱਤਾ ਗਿਆ ਹੈ। ਉੱਥੇ, ਰੀਅਲਮੀ ਸੀ3 'ਚ ਕੰਪਨੀ ਮੀਡੀਆਟੇਕ ਜੀ70 ਐੱਸ.ਓ.ਸੀ. ਪ੍ਰੋਸੈਸਰ ਦੇਣ ਵਾਲੀ ਹੈ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਆਈਟੈੱਲ ਦਾ ਇਹ ਆਈਫੋਨ ਵਰਗਾ ਦਿਖਣ ਵਾਲਾ ਸਮਾਰਟਫੋਨ ਵੀ ਇਨ੍ਹਾਂ ਨਾਲ ਮਿਲਦੇ-ਜੁਲਦੇ ਪ੍ਰੋਸੈਸਰ ਨਾਲ ਆ ਸਕਦਾ ਹੈ।

ਇਸ ਸਾਲ ਆਉਣਗੇ 7 ਨਵੇਂ ਸਮਾਰਟਫੋਨਸ
ਕੰਪਨੀ ਨੇ ਪਿਛਲੇ ਸਾਲ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਸਾਲ 2020 'ਚ ਭਾਰਤ 'ਚ ਕੁਲ 22 ਡਿਵਾਈਸੇਜ਼ ਨੂੰ ਲਾਂਚ ਕਰਨ ਵਾਲੀ ਹੈ। ਇਨ੍ਹਾਂ 'ਚ 7 ਸਮਾਰਟਫੋਨ ਹੋਣਗੇ ਅਤੇ ਬਾਕੀ 15 ਫੀਚਰ ਫੋਨ ਹੋਣਗੇ। ਇਹ ਸਮਾਰਟਫੋਨਸ 6 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਆਉਣਗੇ। ਉੱਥੇ, ਫੀਚਰ ਫੋਨਸ 1200 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਆ ਸਕਦੇ ਹਨ।

ਆਈਟੈੱਲ ਕੋਲ 5 ਕਰੋੜ ਤੋਂ ਜ਼ਿਆਦਾ ਯੂਜ਼ਰ
ਸਾਲ 2016 'ਚ ਲਾਂਚ ਹੋਣ ਤੋਂ ਬਾਅਦ ਹੁਣ ਤਕ ਕੰਪਨੀ ਨੇ 5 ਕਰੋੜ ਤੋਂ ਜ਼ਿਆਦਾ ਗਾਹਕ ਬਣਾ ਲਏ ਹਨ। ਕੰਪਨੀ ਖੁਦ ਨੂੰ 5 ਹਜ਼ਾਰ ਰਪੁਏ ਤੋਂ ਘੱਟ ਦੇ ਸਮਾਰਟਫੋਨ ਆਫਰ ਕਰਨ ਵਾਲੀ ਨੰਬਰ 1 ਬ੍ਰੈਂਡ ਹੋਣ ਦਾ ਦਾਅਵਾ ਕਰਦੀ ਹੈ। ਦੱਸਣਯੋਗ ਹੈ ਕਿ ਆਈਟੈੱਲ ਹਾਂਗ-ਕਾਂਗ ਦੀ ਕੰਪਨੀ Transsion Holdings ਦਾ ਬ੍ਰੈਂਡ ਹੈ


Karan Kumar

Content Editor

Related News