ਰੇਸਿੰਗ ਦੇ ਸ਼ੌਕੀਨਾਂ ਲਈ ਉਪਲੱਬਧ ਹੋਈ ਨਵੀਂ ਗੇਮ

Wednesday, Dec 21, 2016 - 05:19 PM (IST)

ਰੇਸਿੰਗ ਦੇ ਸ਼ੌਕੀਨਾਂ ਲਈ ਉਪਲੱਬਧ ਹੋਈ ਨਵੀਂ ਗੇਮ
ਜਲੰਧਰ- ਪਲੇ ਸਟੋਰ ''ਤੇ ਕਈ ਤਰ੍ਹਾਂ ਦੀਆਂ ਗੇਮਜ਼ ਕੈਟਾਗਰੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ''ਚ ਐਕਸ਼ਨ, ਐਡਵੈਂਚਰ ਅਤੇ ਰੋਲ ਪਲੇਇੰਗ ਗੇਮਜ਼ ਸ਼ਾਮਲ ਹਨ। ਹਾਲ ਹੀ ''ਚ ਇਸ ਸਟੋਰ ''ਤੇ ਟੀ-ਬੁਲ ਡਿਵੈੱਲਪਰ ਟੀਮ ਨੇ ਮੋਟੋ ਰਾਈਡਰ ਗੋ (Moto Rider GO) ਨਾਂ ਦੀ ਰੇਸਿੰਗ ਗੇਮ ਉਪਲੱਬਧ ਕੀਤੀ ਹੈ ਜੋ ਤੁਹਾਨੂੰ ਅਲੱਗ ਤਰ੍ਹਾਂ ਕ੍ਰੇਜ਼ੀ ਗੇਮਿੰਗ ਐਕਸਪੀਰੀਅੰਸ ਦੇਵੇਗੀ। ਇਸ ਗੇਮ ''ਚ ਤੁਹਾਨੂੰ ਫਾਰਟੈਸਟ ਹਾਈ-ਪਰਫਾਰਮੈਂਸ ਮੋਟਰਸਾਈਕਲਸ ਮਿਲਣਗੀਆਂ ਜਿਨ੍ਹਾਂ ਦੀ ਮਦਦ ਨਾਲ ਤੁਹਾਨੂੰ ਬਾਈਕ ਦੀ ਸਪੀਡ ਨੂੰ ਅਪਗ੍ਰੇਡ ਕਰਦੇ ਹੋਏ ਲੈਵਲਸ ਨੂੰ ਪਾਰ ਕਰਨਾ ਹੋਵੇਗਾ। 
ਚਾਰ ਨਵੀਂਆਂ ਲੋਕੇਸ਼ਨਾਂ ਦੇ ਨਾਲ ਇਸ ਗੇਮ ''ਚ ਯੂਜ਼ਰ ਨੂੰ 23 ਪ੍ਰਾਪਤੀਆਂ ਨੂੰ ਅਨਲਾਕ ਕਰਨ ਦਾ ਮੌਕਾ ਮਿਲੇਗਾ। ਇਸ 41.62 ਮੈਗਾਬਾਈਟ ਦੀ ਐਪ ਨੂੰ ਤੁਸੀਂ ਐਂਡਰਾਇਡ 4.0.3. ਅਤੇ ਇਸ ਤੋਂ ਉੱਪਰ ਦੇ ਵਰਜ਼ਨ ''ਤੇ ਇੰਸਟਾਲ ਕਰਕੇ ਖੇਡ ਸਕਦੇ ਹੋ।

Related News