ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਪਈ ਹੜ੍ਹਾਂ ਦੀ ਮਾਰ! ਹੋਈ ਭਾਰੀ ਤਬਾਹੀ, NDRF ਟੀਮਾਂ ਨੇ ਸਾਂਭਿਆ ਮੋਰਚਾ

Thursday, Aug 21, 2025 - 01:08 PM (IST)

ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਪਈ ਹੜ੍ਹਾਂ ਦੀ ਮਾਰ! ਹੋਈ ਭਾਰੀ ਤਬਾਹੀ, NDRF ਟੀਮਾਂ ਨੇ ਸਾਂਭਿਆ ਮੋਰਚਾ

ਸੁਲਤਾਨਪੁਰ ਲੋਧੀ (ਧੀਰ)-ਦਰਿਆ ਬਿਆਸ ਵੱਲੋਂ ਪਾਣੀ ਦੇ ਪੱਧਰ ਵਧਣ ਉਪਰੰਤ ਵਿਖਾਏ ਗਏ ਤਾਂਡਵ ਰੂਪ ’ਚ ਘਿਰੇ ਮੰਡ ਖੇਤਰ ਦੇ 16 ਪਿੰਡਾਂ ’ਚ ਤਬਾਹੀ ਮਚਾਉਣ ਦੀਆਂ ਖ਼ਬਰਾਂ ਰੋਜ਼ਾਨਾ 'ਜਗ ਬਾਣੀ' ਵੱਲੋਂ ਪ੍ਰਮੁੱਖਤਾ ਨਾਲ ਛਾਪਣ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਵੱਲੋਂ ਮੰਡ ਬਾਊਪੁਰ ਪੁਲ ਤੋਂ ਹੜ੍ਹ ਪੀੜਤ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਦੇਣ, ਮੈਡੀਕਲ ਸੁਵਿਧਾ, ਰਾਸ਼ਨ ਸਮੱਗਰੀ, ਪਸ਼ੂਆਂ ਲਈ ਹਰਾ ਚਾਰਾ ਮੈਡੀਕਲ ਸੁਵਿਧਾ ਦੇ ਦਾਅਵੇ ਕਰਨ ਦੇ ਬਾਵਜੂਦ ਹੜ੍ਹ ਪੀੜਤਾਂ ਤੱਕ ਇਹ ਸੁਵਿਧਾ ਨਾ ਪਹੁੰਚਣ ਲਈ ਹੜ੍ਹ ਨਾਲ ਘਿਰੇ ਇਨ੍ਹਾਂ ਪਿੰਡਾਂ ਦੇ ਲੋਕ ਵੀ ਬਹੁਤ ਗੁੱਸੇ ਵਿੱਚ ਹਨ।

ਇਹ ਵੀ ਪੜ੍ਹੋ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ASI ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ

PunjabKesari

ਪਾਣੀ ਦਾ ਲਗਾਤਾਰ ਵੱਧ ਰਹੇ ਪੱਧਰ ਨੇ ਪਹਿਲਾਂ ਫ਼ਸਲ ਅਤੇ ਹੁਣ ਘਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਕੇ ਚਾਰੇ ਪਾਸੇ ਬਰਬਾਦੀ ਦੀ ਕਹਾਣੀ ਲਿਖ ਦਿੱਤੀ ਹੈ। ਹੁਣ ਵੀ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦੀ ਸਥਿਤੀ ਜਿਉਂ ਦੀ ਤਿਉਂ ਹੈ। ਹੜ੍ਹ ਨਾਲ ਘਿਰੇ ਕੁਝ ਪਿੰਡਾਂ ਖਿਜਰਪੁਰ, ਚੌਧਰੀਵਾਲ, ਮੁਹੰਮਦ ਆਲਮ ਖਾਂ, ਮਹੀਂਵਾਲ, ਸ਼ੇਰਪੁਰ, ਮੰਡ ਧੂੰਦਾ, ਮੰਡ ਪ੍ਰਤਾਪਪੁਰਾ ਦੇ ਹੜ ਪੀੜ੍ਹਤ ਲੋਕ ਕਿਸਾਨ ਆਗੂ ਅਮਰ ਸਿੰਘ ਮੰਡ, ਹਰਨੇਕ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਵਜ਼ੀਰ ਸਿੰਘ ਨੇ ਕਿਹਾ ਕਿ ਮੰਡ ਬਾਊਪੁਰ ਜਦੀਦ ਦੇ ਨਜ਼ਦੀਕ ਬੰਨ੍ਹ ਟੁੱਟਣ ਕਾਰਨ ਸਾਰਾ ਹੀ ਇਹ ਖੇਤਰ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਸਾਡੀਆਂ ਫ਼ਸਲਾਂ ਸਾਰੀਆਂ ਡੁੱਬ ਕੇ ਬਰਬਾਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀ ਰਾਹਤ ਸਮੱਗਰੀ ਪ੍ਰਸ਼ਾਸਨ ਦਾ ਕਿਸੇ ਵੀ ਸੰਸਥਾ ਤੋਂ ਭੇਜੀ ਜਾਂਦੀ ਹੈ, ਉਹ ਮੰਡ ਬਾਊਪੁਰ ਜਦੀਦ ਪੁਲ ਤੋਂ ਹੋ ਕੇ ਹੀ ਚਲੀ ਜਾਂਦੀ ਹੈ।

ਇਹ ਵੀ ਪੜ੍ਹੋ: ਪੁਲਸ ਦੇ ਆਪਣੇ ਹੀ ਮੁਲਾਜ਼ਮ ਨੂੰ ਹੋਈ 7 ਸਾਲ ਕੈਦ ਦੀ ਸਜ਼ਾ, ਪੂਰਾ ਮਾਮਲਾ ਕਰੇਗਾ ਹੈਰਾਨ

PunjabKesari

ਪ੍ਰਸ਼ਾਸਨ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ : ਡੀ. ਸੀ.
ਡੀ. ਸੀ. ਕਪੂਰਥਲਾ ਅਮਿਤ ਪੰਚਾਲ ਤੇ ਏ. ਡੀ. ਸੀ. ਨਵਨੀਤ ਕੌਰ ਬੱਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਰੇਕ ਸੁਵਿਧਾ ਹੜ੍ਹ ਪੀੜਤ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ । ਐੱਸ. ਡੀ. ਆਰ. ਐੱਫ਼. ਦੀਆਂ ਟੀਮਾਂ ਰੈਸਕਿਊ ਕਰਕੇ ਲੋਕਾਂ ਨੂੰ ਸੁਰੱਖਿਅਤ ਘਰਾਂ ਵਿਚੋਂ ਬਾਹਰ ਵੀ ਲੈ ਕੇ ਆ ਰਹੇ ਹਨ ਅਤੇ ਲੋੜੀਂਦਾ ਸਾਮਾਨ ਵੀ ਪਹੁੰਚਾ ਰਹੇ ਹਨ।

PunjabKesari

ਇਸ ਤੋਂ ਇਲਾਵਾ ਸਾਡੀਆਂ ਮੈਡੀਕਲ ਟੀਮਾਂ ਵੀ ਪਿੰਡ ਪਿੰਡ ਜਾ ਕੇ ਲੋਕਾਂ ਦੀ ਖਬਰ ਲੈ ਰਹੀਆਂ ਹਨ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਪਸ਼ੂਆਂ ਲਈ ਹਰਾ ਚਾਰਾ ਅਚਾਰ ਅਤੇ ਹੋਰ ਸਾਮਾਨ ਤੋਂ ਇਲਾਵਾ ਵੈਟਰਨਰੀ ਡਾਕਟਰ ਵੀ ਪਸ਼ੂਆਂ ਦਾ ਖਿਆਲ ਰੱਖਣ ਲਈ ਜਾ ਰਹੇ ਹਨ। ਜੇ ਫਿਰ ਵੀ ਕਿਸੇ ਪਾਸੇ ਕੋਈ ਕਮੀ ਹੋਵੇਗੀ, ਉਸ ਨੂੰ ਵੀ ਦੂਰ ਕਰ ਦਿੱਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: ਪੰਜਾਬ 'ਚ 20, 22, 23, 24 ਤਾਰੀਖ਼ਾਂ ਲਈ ਵੱਡੀ ਚਿਤਾਵਨੀ! ਸੋਚ ਸਮਝ ਕੇ ਨਿਕਲਣਾ ਘਰੋਂ ਬਾਹਰ

PunjabKesari

ਇਹ ਵੀ ਪੜ੍ਹੋ: Punjab : ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ Private Video Leak ਹੋਣ ਮਗਰੋਂ ਪੁਲਸ ਦਾ ਵੱਡਾ ਐਕਸ਼ਨ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 


author

shivani attri

Content Editor

Related News