ਕੈਨੇਡਾ ਭੇਜਣ ਦੇ ਨਾਮ ''ਤੇ ਹੋਈ 21.95 ਲੱਖ ਦੀ ਠੱਗੀ
Sunday, Aug 24, 2025 - 12:15 AM (IST)

ਫਗਵਾੜਾ (ਜਲੋਟਾ) - ਕੈਨੇਡਾ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਪਿੰਡ ਖੇੜਾ ਤਹਸੀਲ ਫਗਵਾੜਾ ਨੇ ਥਾਣਾ ਸਤਨਾਮਪੁਰਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਚ ਦੋਸ਼ ਲਗਾਇਆ ਹੈ ਕਿ ਬਲਬੀਰ ਰਾਮ (ਮਾਲਕ ਢੰਡਾ ਟੂਰ ਐਂਡ ਟਰੈਵਲ ਦੁਸਾਂਝ ਕਲਾਂ) ਪੁੱਤਰ ਭਜਨ ਰਾਮ ਵਾਸੀ ਪਿੰਡ ਬਲਾ ਥਾਣਾ ਫਿਲੌਰ ਜ਼ਿਲਾ ਜਲੰਧਰ ਹਾਲ ਵਾਸੀ ਰਿਜੈਂਸੀ ਟਾਊਨ ਫਗਵਾੜਾ ਨੇ ਉਸ ਨਾਲ ਕਰੀਬ 21,95000 ਦੀ ਠੱਗੀ ਮਾਰੀ ਹੈ।
ਅਵਤਾਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਬਲਵੀਰ ਰਾਮ ਨੇ ਕੈਨੇਡਾ ਭੇਜਣ ਦੇ ਨਾਮ ’ਤੇ ਉਸ ਤੋਂ ਲੱਖਾਂ ਰੁਪਏ ਵਸੂਲੇ ਪਰ ਕੀਤੇ ਵਾਅਦੇ ਮੁਤਾਬਕ ਕੈਨੇਡਾ ਨਹੀਂ ਭੇਜਿਆ ਹੈ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।