ਇਨ੍ਹਾਂ 6 ਦਿਨਾਂ ’ਚ ਨੰਬਰ ਨਹੀਂ ਕਰ ਸਕੋਗੇ ਪੋਰਟ, ਲਾਗੂ ਹੋਣਗੇ ਨਵੇਂ ਨਿਯਮ

12/04/2019 3:48:19 PM

ਗੈਜੇਟ ਡੈਸਕ– ਟਰਾਈ ਨੇ ਨੰਬਰ ਪੋਰਟੇਬਿਲਿਟੀ ਦੇ ਨਿਯਮਾਂ ’ਚ ਬਦਲਾਅ ਕੀਤਾ ਹੈ। ਇਸ ਨਾਲ ਜੁੜੇ ਨਵੇਂ ਨਿਯਮ 16 ਦਸੰਬਰ ਰਾਤ 12 ਵਜੇ ਤੋਂ ਲਾਗੂ ਹੋ ਜਾਣਗੇ। ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ MNP ਸੇਵਾਵਾਂ ਨੂੰ 6 ਦਿਨਾਂ ਲਈ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ। ਟਰਾਈ ਮੁਤਾਬਕ 9 ਦਸੰਬਰ ਨੂੰ ਸ਼ਾਮਲ (5.59PM ਵਜੇ) ਤੋਂ ਪਹਿਲਾਂ ਅਪਲਾਈ ਕਰਨ ਵਾਲੇ ਗਾਹਕਾਂ ਦੀ ਰਿਕਵੈਸਟ ਮੌਜੂਦਾ ਨਿਯਮਾਂ ਮੁਤਾਬਕ ਪੂਰੀ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ 16 ਦਸੰਬਰ ਰਾਤ 12 ਵਜੇ ਤਕ ਨਵੀਂ ਰਿਕਵੈਸਟ ਸਬਮਿਟ ਨਹੀਂ ਕੀਤੀ ਜਾ ਸਕੇਗੀ ਯਾਨੀ ਅਗਲੇ 6 ਦਿਨ ਨਵੀਂ MNP ਰਿਕਵੈਸਟ ਨਹੀਂ ਹੋਵੇਗੀ। 

PunjabKesari

ਕੀ ਹੈ MNP
MNP ਯਾਨੀ ਮੋਬਾਇਲ ਨੰਬਰ ਪੋਰਟੇਬਿਲਿਟੀ ਰਾਹੀਂ ਸਬਸਕ੍ਰਾਈਬਰ ਬਿਨਾਂ ਆਪਣਾ ਮੋਬਾਇਲ ਨੰਬਰ ਬਦਲੇ ਆਪਣੇ ਸਰਵਿਸ ਪ੍ਰੋਵਾਈਡਰ ਨੂੰ ਬਦਲ ਸਕਦੇ ਹਨ ਪਰ ਫਿਲਹਾਲ ਇਹ ਪ੍ਰਕਿਰਿਆ ਕਾਫੀ ਲੰਬੀ ਹੈ। 

PunjabKesari

ਮੋਬਾਇਲ ਨੰਬਰ ਪੋਰਟੇਬਿਲਿਟੀ ਰਾਹੀਂ ਟੈਲੀਕਾਮ ਆਪਰੇਟਰ ਬਦਲਣ ਲਈ ਤੁਹਾਨੂੰ UPC ਯਾਨੀ ਯੂਨੀਕ ਪੋਰਟਿੰਗ ਕੋਡ ਜਨਰੇਟ ਕਰਨਾ ਹੁੰਦਾ ਹੈ। ਮੋਬਾਇਲ ਨੰਬਰ ਪੋਰਟੇਬਿਲਿਟੀ ਰਾਹੀਂ ਸਬਸਕ੍ਰਾਈਬਰ ਬਿਨਾਂ ਆਪਣਾ ਮੋਬਾਇਲ ਨੰਬਰ ਬਦਲੇ ਆਪਰੇਟਰ ਬਦਲ ਸਕਦਾ ਹੈ ਪਰ ਮੌਜੂਦਾ ਸਮੇਂ ’ਚ ਇਸ ਦੀ ਪ੍ਰਕਿਰਿਆ ਕਾਫੀ ਲੰਬੀ ਹੈ। 

PunjabKesari

ਮੋਬਾਇਲ ਨੰਬਰ ਪੋਰਟੇਬਿਲਿਟੀ ਰਾਹੀਂ ਟੈਲੀਕਾਮ ਆਪਰੇਟਰ ਬਦਲਣ ਲਈ ਤੁਹਾਨੂੰ ਪਹਿਲਾਂ UPC ਯਾਨੀ ਯੂਨੀਕ ਪੋਰਟਿੰਗ ਕੋਡ ਜਨਰੇਟ ਕਰਨਾ ਹੋਵੇਗਾ। ਇਸ ਤੋਂ ਬਾਅਦ ਪੂਰੀ ਪ੍ਰਕਿਰਿਆ ਨੂੰ ਰੋਕਣ ’ਚ ਘੱਟੋ-ਘੱਟ ਇਕ ਹਫਤੇ ਦਾ ਸਮਾਂ ਲੱਗਦਾ ਹੈ। 


Related News