WhatsApp ''ਚ ਜੁੜੇ ਇਸ ਨਵੇਂ ਫੀਚਰ ਨਾਲ ਯੂਜ਼ਰਸ ਨੂੰ ਹੋਵੇਗਾ ਫਾਇਦਾ

Tuesday, Jul 31, 2018 - 08:04 PM (IST)

WhatsApp ''ਚ ਜੁੜੇ ਇਸ ਨਵੇਂ ਫੀਚਰ ਨਾਲ ਯੂਜ਼ਰਸ ਨੂੰ ਹੋਵੇਗਾ ਫਾਇਦਾ

ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਚ ਜਲਦ ਹੀ ਤੁਹਾਨੂੰ ਇਕ ਨਵਾਂ ਫੀਚਰ ਦੇਖਣ ਨੂੰ ਮਿਲੇਗਾ। ਫਿਲਹਾਲ ਇਸ ਦੀ ਬੀਟਾ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਜੇਕਰ ਤੁਸੀਂ ਚਾਹੋ ਤਾਂ ਹੁਣ ਇਸ ਦਾ ਬੀਟਾ ਵਰਜ਼ਨ ਡਾਊਨਲੋਡ ਕਰ ਸਕਦੇ ਹੋ। ਇਸ ਨਵੇਂ ਫੀਚਰ ਦੇ ਤਹਿਤ ਤੁਸੀਂ ਬਿਨਾਂ ਵਟਸਐਪ ਓਪਨ ਕੀਤੇ ਹੀ ਕਿਸੇ ਮੈਸੇਜ ਨੂੰ Mark as Read ਕਰ ਸਕਦੇ ਹੋ। 

ਰਿਪੋਰਟ ਦੇ ਮੁਤਬਾਕ ਇਹ ਆਪਸ਼ਨ ਯੂਜ਼ਰਸ ਨੂੰ ਨੋਟੀਫਿਕੇਸ਼ਨ 'ਚ ਹੀ ਮਿਲੇਗੀ। ਨੋਟੀਫਿਕੇਸ਼ਨ ਪੈਨਲ 'ਚ ਜਾ ਕੇ ਇਸ ਨੂੰ ਯੂਜ਼ ਕਰ ਸਕਦੇ ਹਨ। ਮੋਬਾਈਲ 'ਚ ਵਟਸਐਪ ਨੋਟੀਫਿਕੇਸ਼ਨ ਪੈਨਲ 'ਚ ਰਿਪਲਾਈ ਦੀ ਵੀ ਆਪਸ਼ਨ ਆਉਂਦੀ ਹੈ ਤੇ ਇੱਥੇ ਉਪਰ ਦੀ ਵੱਲ Mark as read ਦੀ ਵੀ ਆਪਸ਼ਨ ਦਿੱਤੀ ਗਈ ਹੈ। 

WEbetainfo  ਦੀ ਇਕ ਰਿਪੋਰਟ ਦੇ ਮੁਤਾਬਕ ਇਹ ਫੀਚਰ ਬੀਟਾ ਯੂਜ਼ਰਸ ਲਈ ਸ਼ੁਰੂ ਕੀਤਾ ਜਾ ਚੁੱਕਿਆ ਹੈ। ਇਸ ਨਵੇਂ ਫੀਚਰ ਵਲੋਂ ਯੂਜ਼ਰਸ ਨੂੰ ਕੁਝ ਫਾਇਦੇ ਵੀ ਹੋਣਗੇ। ਕਿਸੇ ਗੈਰਜਰੂਰੀ ਵਟਸਐਪ ਨੋਟੀਫਿਕੇਸ਼ਨ ਨੂੰ ਤੁਸੀਂ mark as read ਕਰ ਸਕਦੇ ਹੋ ਤਾਂ ਕਿ ਤੁਹਾਡੇ ਵਟਸਐਪ 'ਚ ਜ਼ਿਆਦਾ ਅਨਰੀਡ ਮੈਸੇਜ ਨਾ ਰਹਿਣ। ਇੰਨਾ ਹੀ ਨਹੀਂ ਨੋਟੀਫਿਕੇਸ਼ਨ ਕਲਿਅਰ ਕਰਨੀ ਵੀ ਆਸਾਨ ਹੋਵੇਗੀ।PunjabKesari 
ਇਸ ਫੀਚਰ ਦਾ ਦੂਜਾ ਫਾਇਦਾ ਇਹ ਹੈ ਕਿ ਲਗਾਤਾਰ ਕਿਸੇ ਦੇ ਮੈਸੇਜ ਨੋਟੀਫਿਕੇਸ਼ਨ ਤੋਂ ਤੁਹਾਨੂੰ ਪਰੇਸ਼ਾਨ ਨਹੀਂ ਹੋਣਾ ਪਵੇਗਾ। ਕਿਉਂਕਿ ਹਰ ਵਾਰ ਮੈਸੇਜ ਦੇਖਣ ਲਈ ਤੁਹਾਨੂੰ ਵਟਸਐਪ ਓਪਨ ਕਰਨਾ ਹੁੰਦਾ ਹੈ। 

ਫਿਲਹਾਲ ਵੱਖ-ਵੱਖ ਲੋਕਾਂ ਦੀ ਵੱਖ ਪਰੇਸ਼ਾਨੀ ਹੁੰਦੀ ਹੈ। ਕੁੱਲ ਮਿਲਾ ਕੇ ਇਹ ਹੈ ਕਿ ਜਲਦ ਹੀ ਇਹ ਫੀਚਰ ਤੁਹਾਡੇ ਸਮਾਰਟਫੋਨ 'ਚ ਦਸਤਕ ਦੇ ਸਕਦਾ ਹੈ। ਜੇਕਰ ਤਸੀਂ ਹੁਣੇ ਹੀ ਇਸ ਫੀਚਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਏ.ਪੀ. ਕੇ ਮਿਰਰ ਵਰਗੀ ਵੈੱਬਸਾਈਟਸ ਬੀਟਾ ਵਰਜ਼ਨ ਡਾਊਨਲੋਡ ਕਰ ਸਕਦੇ ਹੋ।


Related News