iPhone 18 ਦੀ ਨਵੀਂ ਲੀਕ: ਕੈਮਰੇ ''ਚ ਵੱਡਾ ਬਦਲਾਅ ਅਤੇ ਇਸ ਨਵੇਂ ਕਲਰ ''ਚ ਹੋ ਸਕਦੈ ਲਾਂਚ

Sunday, Apr 19, 2026 - 02:16 AM (IST)

iPhone 18 ਦੀ ਨਵੀਂ ਲੀਕ: ਕੈਮਰੇ ''ਚ ਵੱਡਾ ਬਦਲਾਅ ਅਤੇ ਇਸ ਨਵੇਂ ਕਲਰ ''ਚ ਹੋ ਸਕਦੈ ਲਾਂਚ

ਨਵੀਂ ਦਿੱਲੀ : ਐਪਲ ਦੇ ਆਉਣ ਵਾਲੇ iPhone 18 ਨੂੰ ਲੈ ਕੇ ਵੱਡੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਜਿਸ ਅਨੁਸਾਰ ਇਸ ਵਾਰ ਕੈਮਰਾ ਟੈਕਨਾਲੋਜੀ ਅਤੇ ਡਿਜ਼ਾਈਨ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਰਿਪੋਰਟਾਂ ਮੁਤਾਬਕ, iPhone 18 Pro ਅਤੇ Pro Max ਵਿੱਚ ਇਸ ਵਾਰ ਵੇਰੀਏਬਲ ਅਪਰਚਰ ਕੈਮਰਾ ਸਿਸਟਮ ਦਿੱਤਾ ਜਾ ਸਕਦਾ ਹੈ, ਜੋ ਰੋਸ਼ਨੀ ਦੇ ਹਿਸਾਬ ਨਾਲ ਆਪਣੇ ਆਪ ਨੂੰ ਐਡਜਸਟ ਕਰਨ ਦੇ ਸਮਰੱਥ ਹੋਵੇਗਾ। 

ਫੋਟੋਗ੍ਰਾਫੀ ਦਾ ਬਦਲੇਗਾ ਅੰਦਾਜ਼
ਇਸ ਨਵੇਂ ਫੀਚਰ ਦੀ ਮਦਦ ਨਾਲ ਕੈਮਰਾ ਘੱਟ ਰੋਸ਼ਨੀ ਵਿੱਚ ਜ਼ਿਆਦਾ ਲਾਈਟ ਅੰਦਰ ਆਉਣ ਦੇਵੇਗਾ ਅਤੇ ਤੇਜ਼ ਰੋਸ਼ਨੀ ਵਿੱਚ ਲੈਂਸ ਨੂੰ ਥੋੜ੍ਹਾ ਬੰਦ ਕਰ ਲਵੇਗਾ, ਜਿਸ ਨਾਲ ਫੋਟੋ ਦੀ ਗੁਣਵੱਤਾ ਬਿਹਤਰ ਹੋਵੇਗੀ। ਜ਼ਿਕਰਯੋਗ ਹੈ ਕਿ ਐਪਲ ਐਨਾਲਿਸਟ ਮਿੰਗ-ਚੀ ਕੁਓ ਨੇ 2024 ਵਿੱਚ ਹੀ ਇਸ ਤਕਨੀਕ ਦੇ ਆਉਣ ਦਾ ਸੰਕੇਤ ਦਿੱਤਾ ਸੀ।

ਨਵੇਂ ਰੰਗਾਂ ਦੀ ਹੋਵੇਗੀ ਐਂਟਰੀ
ਡਿਜ਼ਾਈਨ ਦੇ ਮਾਮਲੇ ਵਿੱਚ, iPhone 18 Pro ਦਾ ਮੁੱਖ ਰੰਗ ਡਾਰਕ ਚੈਰੀ (Dark Cherry) ਹੋ ਸਕਦਾ ਹੈ, ਜੋ ਇੱਕ ਗਹਿਰਾ ਲਾਲ ਸ਼ੇਡ ਹੋਵੇਗਾ। ਇਹ ਰੰਗ iPhone 17 Pro ਦੇ 'ਕਾਸਮਿਕ ਔਰੇਂਜ' ਦੀ ਜਗ੍ਹਾ ਲੈ ਸਕਦਾ ਹੈ। ਇਸ ਤੋਂ ਇਲਾਵਾ ਲਾਈਟ ਬਲੂ, ਡਾਰਕ ਗ੍ਰੇਅ ਅਤੇ ਸਿਲਵਰ ਵਰਗੇ ਵਿਕਲਪ ਵੀ ਮਿਲ ਸਕਦੇ ਹਨ, ਪਰ ਰਿਪੋਰਟਾਂ ਅਨੁਸਾਰ ਕੰਪਨੀ ਪ੍ਰਸਿੱਧ ਬਲੈਕ ਕਲਰ ਨੂੰ ਹਟਾ ਸਕਦੀ ਹੈ।

ਹਾਲਾਂਕਿ ਇਹ ਸਾਰੀ ਜਾਣਕਾਰੀ ਲੀਕ ਅਤੇ ਰਿਪੋਰਟਾਂ 'ਤੇ ਅਧਾਰਤ ਹੈ, ਇਸ ਦਾ ਅਸਲ ਖੁਲਾਸਾ ਸਤੰਬਰ ਵਿੱਚ ਹੋਵੇਗਾ ਜਦੋਂ ਐਪਲ ਅਧਿਕਾਰਤ ਤੌਰ 'ਤੇ ਇਸ ਸੀਰੀਜ਼ ਨੂੰ ਲਾਂਚ ਕਰੇਗਾ।


author

Inder Prajapati

Content Editor

Related News