ਸਿਰਫ਼ 24 ਘੰਟਿਆਂ ’ਚ ਬਣ ਕੇ ਤਿਆਰ ਹੋ ਜਾਵੇਗਾ ਤੁਹਾਡਾ ਘਰ, ਵੇਖੋ 3D-ਪ੍ਰਿੰਟਿੰਗ ਤਕਨੀਕ ਦਾ ਕਮਾਲ
Wednesday, Sep 09, 2020 - 06:08 PM (IST)
ਗੈਜੇਟ ਡੈਸਕ– ਕਿਹੋ ਜਿਹਾ ਲੱਗੇਗਾ ਜੇਕਰ ਤੁਸੀਂ ਆਪਣੀ ਪਸੰਦ ਦੇ ਘਰ ਦਾ ਡਿਜ਼ਾਇਨ ਚੁਣੋ ਅਤੇ ਉਹ ਸਿਰਫ਼ 24 ਘੰਟਿਆਂ ’ਚ ਬਣ ਕੇ ਤਿਆਰ ਹੋ ਜਾਵੇ? ਸੁਣਨ ’ਚ ਇਹ ਗੱਲ ਭਲੇ ਹੀ ਕਿਸੇ ਜਾਦੂ ਤੋਂ ਘੱਟ ਨਾ ਲੱਗੇ ਪਰ 3ਡੀ-ਪ੍ਰਿੰਟਿੰਗ ਤਕਨੀਕ ਦੀ ਮਦਦ ਨਾਲ ਅਮਰੀਕਾ ਦੀ ਇਕ ਟੈਕਨਾਲੋਜੀ ਕੰਪਨੀ ਅਜਿਹਾ ਕਰ ਰਹੀ ਹੈ। ਇਹ ਕੰਪਨੀ ਭਵਿੱਖ ਦੇ ਛੁੱਟੀਆਂ ਵਾਲੇ ਘਰ ਸਿਰਫ਼ 24 ਘੰਟਿਆਂ ’ਚ ਬਣਾ ਕੇ ਤਿਆਰ ਕਰ ਰਹੀ ਹੈ, ਜੋ ਕਿਸੇ ਦੇ ਬੈਕ-ਗਾਰਡਨ ’ਚ ਵੀ ਫਿੱਟ ਹੋ ਸਕਦਾ ਹੈ।
ਕੈਲੀਫੋਰਨੀਆ ਦੇ ਆਕਲੈਂਡ ਦੀ Mighty Buildings ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ 24 ਘੰਟਿਆਂ ਤੋਂ ਘੱਟ ਸਮੇਂ ’ਚ 350 ਸਕੇਅਰ ਫੁੱਟ ਦਾ ਸਟੂਡੀਓ ਯੂਨਿਟ ਬਣਾ ਸਕਦੀ ਹੈ। ਅਜਿਹੇ ’ਚ ਛੁੱਟੀਆਂ ਦੌਰਾਨ ਫਟਾਫਟ ਕਮਰੇ ਅਤੇ ਘਰ ਦੀ ਲੋੜ ਦੇ ਹਿਸਾਬ ਨਾਲ ਤਿਆਰ ਕੀਤੇ ਜਾ ਸਕਦੇ ਹਨ। ਕੰਪਨੀ ਦੀ ਵੈੱਬਸਾਈਟ ’ਤੇ ਕਈ ਤਰ੍ਹਾਂ ਦੇ ਯੂਨਿਟਸ ਆਫਰ ਕੀਤੇ ਜਾ ਰਹੇ ਹਨ, ਜਿਨ੍ਹਾਂ ’ਚੋਂ ਗਾਹਕ ਚੁਣ ਸਕਦੇ ਹਨ। ਇਨ੍ਹਾਂ ’ਚ ਸਮਾਰਟ ਤੋਂ ਲੈ ਕੇ ਗਲਾਸ ਹੈਵੀ ਬਲੈਕ ਪੌਡਸ ਅਤੇ ਗ੍ਰੇਅ ਬਲਾਕਸ ਤਕ ਸ਼ਾਮਲ ਹਨ। ਇਨ੍ਹਾਂ ਦੀ ਕੀਮਤ 1 ਲੱਖ ਡਾਲਰ (ਕਰੀਬ 73 ਲੱਖ ਰੁਪਏ) ਤੋਂ ਸ਼ੁਰੂ ਹੁੰਦੀ ਹੈ।
ਨਵੇਂ ਤਰੀਕੇ ਨਾਲ ਘੱਟ ਹੁੰਦੀ ਹੈ ਕੀਮਤ
ਇਮਾਰਤ ਕੰਪਨੀ ਦੀ ਫੈਸਲਿਟੀ ’ਚ ਤਿਆਰ ਹੁੰਦੀ ਹੈ ਅਤੇ ਇਨ੍ਹਾਂ ਨੂੰ ਵੱਡੇ ਟਰੱਕ ਦੀ ਮਦਦ ਨਾਲ ਖ਼ਰੀਦਾਰ ਦੇ ਬੈਕ ਗਾਰਡਨ ’ਚ ਪਹੁੰਚਾ ਦਿੱਤਾ ਜਾਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸਟੈਂਡਰਡ ਘਰ ਜਿੰਨੇ ਸਾਈਜ਼ ਵਾਲੀ ਇਮਾਰਤ ਨੂੰ 45 ਫੀਸਦੀ ਤਕ ਘੱਟ ਕੀਮਤ ’ਤੇ ਡਿਜ਼ਾਇਨ ਕੀਤਾ ਜਾ ਸਕਦਾ ਹੈ। ਪੁਰਾਣੇ ਤਰੀਕੇ ਦੇ ਮੁਕਾਬਲੇ 20 ਤੋਂ 30 ਫੀਸਦੀ ਤਕ ਕੀਮਤ ਨਵੇਂ ਆਟੋਮੇਟਿਡ ਪ੍ਰੋਡਕਸ਼ਨ ਦੇ ਚਲਦੇ ਘੱਟ ਹੋ ਜਾਂਦੀ ਹੈ। ਕੰਪਨੀ ਦੀ ਮੰਨੀਏ ਤਾਂ ਇਸ ਪ੍ਰਕਿਰਿਆ ਨਾਲ 10 ਫੀਸਦੀ ਤਕ ਘੱਟ ਵੇਸਟ ਨਿਕਲਦਾ ਹੈ।
ਬਾਅਦ ’ਚ ਜੋੜੇ ਜਾਂਦੇ ਹਨ ਕੁਝ ਪਾਰਟਸ
Mighty Buildings ਦਾ ਕਹਿਣਾ ਹੈ ਕਿ ਨਵੇਂ ਤਰੀਕੇ ਨਾਲ ਘਰ ਬਣਾਉਣ ’ਤੇ 10 ਫੀਸਦੀ ਤਕ ਘੱਟ ਵੇਸਟ ਨਿਕਲਦਾ ਹੈ ਅਤੇ ਲੇਬਰ ਦੀ ਲੋੜ 95 ਫੀਸਦੀ ਤਕ ਘੱਟ ਪੈਂਦੀ ਹੈ। ਹਾਲਾਂਕਿ, ਪਲਮਬਿੰਗ ਅਤੇ ਇਲੈਕਟ੍ਰੀਸਿਟੀ ਵਰਗੇ ਕੁਝ ਐਲੀਮੈਂਟਸ 3ਡੀ-ਪ੍ਰਿੰਟਿਡ ਫਰੇਮ ’ਚ ਬਾਅਦ ’ਚ ਜੋੜੇ ਜਾਂਦੇ ਹਨ ਅਤੇ ਕੰਪਨੀ ਗਾਹਕ ਨੂੰ ਪੂਰੀ ਤਰ੍ਹਾਂ ਰਹਿਣ ਲਈ ਤਿਆਰ ਘੱਰ ਦਿੰਦੀ ਹੈ। ਇਸ ਆਟੋਮੇਟਿਡ ਤਕਨੀਕ ਨੂੰ ਭਵਿੱਖ ਮੰਨਿਆ ਜਾ ਰਿਹਾ ਹੈ ਅਤੇ ਆਉਣ ਵਲੇ ਸਮੇਂ ’ਚ ਵੱਡੀਆਂ ਤੋਂ ਵੱਡੀਆਂ ਇਮਾਰਤਾਂ ਇਸ ਤਰ੍ਹਾਂ ਤਿਆਰ ਕੀਤੀਆਂ ਜਾ ਸਕਣਗੀਆਂ।