ਭੁੱਲ ਜਾਓ ਵਟਸਐਪ ਤੇ ਟੈਲੀਗ੍ਰਾਮ! ਜੀਮੇਲ ਐਪ ’ਚ ਆ ਗਿਆ ਚੈਟ ਫੀਚਰ, ਇੰਝ ਕਰੋ ਇਸਤੇਮਾਲ

Friday, May 14, 2021 - 06:35 PM (IST)

ਗੈਜੇਟ ਡੈਸਕ– ਆਈਫੋਨ ਜਾਂ ਐਂਡਰਾਇਡ ’ਤੇ ਜੇਕਰ ਤੁਸੀਂ ਜੀਮੇਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡਾ ਅਪਡੇਟ ਹੈ। ਜੀਮੇਲ ’ਚ ਤੁਸੀਂ ਗੂਗਲ ਚੈਟ ਐਪ ਨੂੰ ਇੰਟੀਗ੍ਰੇਟ ਕਰ ਸਕਦੇ ਹੋ। ਹੁਣ ਜੀਮੇਲ ’ਚ ਹੀ ਤੁਹਾਨੂੰ ਮੇਲ, ਮੀਟ ਅਤੇ ਰੂਮਜ਼ ਵੇਖਣ ਨੂੰ ਮਿਲ ਜਾਣਗੇ। ਇਨ੍ਹਾਂ ਸਾਰਿਆਂ ਨੂੰ ਹੁਣ ਆਈ.ਓ.ਐੱਸ. ਅਤੇ ਐਂਡਰਾਇਡ ਜੀਮੇਲ ਐਪ ਦਾ ਹਿੱਸਾ ਬਣਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਚੈਟ ਮੈਸੇਜਿੰਗ ਐਪ ਹੁਣ ਤਕ ਗੂਗਲ ਵਰਕਸਪੇਸ ਯੂਜ਼ਰਸ ਲਈ ਉਪਲੱਬਧ ਸੀ ਪਰ ਹੁਣ ਇਸ ਫੀਚਰ ਨੂੰ ਪਰਸਨਲ ਅਕਾਊਂਟ ਲਈ ਵੀ ਜਾਰੀ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਆਈਫੋਨ ਅਤੇ ਆਈਪੈਡ ’ਤੇ ਉਪਲੱਬਧ ਜੀਮੇਲ ਐਪ ਦੇ ਬਾਟਮ ’ਚ ਚਾਰ ਟੈਬ ਮਿਲਣਗੇ। ਇਸ ਫੰਕਸ਼ਨ ਦੇ ਜਾਰੀ ਹੋਣ ਤੋਂ ਬਾਅਦ ਇਹ ਮੰਨਿਆ ਜਾ ਰਿਹ ਹੈ ਕਿ ਗੂਗਲ ਜਲਦ ਆਪਣੇ ਹੈਂਗਆਊਟਸ ਐਪ ਨੂੰ ਹਟਾ ਦੇਵੇਗੀ। 9ਟੂ5 ਗੂਗਲ ਦੀ ਰਿਪੋਰਟ ਮੁਤਾਬਕ, ਇਹ ਫੀਚਰ ਫਿਲਹਾਲ ਆਈ.ਓ.ਐੱਸ. ’ਤੇ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਪਰ ਐਂਡਰਾਇਡ ’ਤੇ ਇਸ ਨੂੰ ਐਕਸੈਸ ਨਹੀਂ ਕਰ ਸਕੇ। ਉਮੀਦ ਕੀਤੀ ਜਾ ਰਹੀ ਹੈ ਕਿ ਐਂਡਰਾਇਡ ’ਤੇ ਵੀ ਜਲਦ ਹੀ ਇਸ ਦਾ ਐਕਸੈਸ ਮਿਲ ਜਾਵੇਗਾ। 

PunjabKesari

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

ਇੰਝ ਕਰੋ ਇਸਤੇਮਾਲ
-ਇਸ ਚੈਟ ਫੀਚਰ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਜੀਮੇਲ ਐਪ ਨੂੰ ਅਪਡੇਟ ਕਰਨਾ ਹੋਵੇਗਾ। ਇਸ ਲਈ ਤੁਸੀਂ ਫੋਨ ਦੇ ਪਲੇਟਫਾਰਮ ਦੇ ਹਿਸਾਬ ਨਾਲ ਐਪਲ ਐਪ ਸਟੋਰ ਜਾਂ ਗੂਗਲ ਪਲੇਅ ਸਟੋਰ ’ਤੇ ਜਾ ਸਕਦੇ ਹੋ। 
- ਇਹ ਅਪਡੇਟ ਹੋਣ ਤੋਂ ਬਾਅਦ ਜੀਮੇਲ ਨੂੰ ਓਪਨ ਕਰੋ। 
- ਇਸ ਵਿਚ ਤੁਹਾਨੂੰ ਖੱਬੇ ਪਾਸੇ ਉਪਰ ਸਕਰੀਨ ’ਤੇ ਮੌਜੂਦ ਸੈਂਡਵਿਚ ਬਟਨ ’ਤੇ ਕਲਿੱਕ ਕਰਨਾ ਹੋਵੇਗਾ। ਇਸ ਨਾਲ ਸਾਈਡ ਆਪਸ਼ਨ ਓਪਨ ਹੋ ਜਾਵੇਗਾ। 
- ਇਸ ਤੋਂ ਬਾਅਦ ਸਕਰੋਲ ਡਾਊਨ ਕਰਕੇ ਸੈਟਿੰਗ ’ਚ ਜਾਓ।
- ਇਥੇ ਆਪਣੇ ਪਰਸਨਲ ਅਕਾਊਂਟ ਨੂੰ ਸਿਲੈਕਟ ਕਰੋ।
- ਇਥੇ ਤੁਹਾਨੂੰ ਇਕ ਆਪਸ਼ਨ Chat (early access) ਦਿਸੇਗਾ।
- ਇਸ ਨੂੰ ਟੈਗਲ ਗਰੀਨ ਕਰਕੇ ਅਨੇਬਲ ਕਰ ਦਿਓ। 
- ਇਸ ਤੋਂ ਬਾਅਦ ਆਪਣੇ ਜੀਮੇਲ ਐਪ ਨੂੰ ਰੀਸਟਾਰਟ ਕਰ ਦਿਓ।
- ਹੁਣ ਤੁਹਾਨੂੰ ਬਾਟਮ ’ਚ ਟੈਬ ਦਾ ਆਪਸ਼ਨ ਦਿਸੇਗਾ। 
- ਇਥੋਂ ਆਸਾਨੀ ਨਾਲ ਚੈਟ ਕੀਤੀ ਜਾ ਸਕਦੀ ਹੈ।

PunjabKesari

ਇਹ ਵੀ ਪੜ੍ਹੋ– ਥਰਮਾਮੀਟਰ ਤੋਂ ਘੱਟ ਕੀਮਤ ’ਚ ਖ਼ਰੀਦੋ ਬੁਖ਼ਾਰ ਮਾਪਨ ਵਾਲਾ ਇਹ ਸ਼ਾਨਦਾਰ ਫੋਨ
ਇਸ ਫੀਚਰ ਨਾਲ ਗੂਗਲ ਵਟਸਐਪ, ਟੈਲੀਗ੍ਰਾਮ ਅਤੇ ਸਿਗਨਲ ਨੂੰ ਟੱਕਰ ਦੇਣ ਦੀ ਸੋਚ ਸਕਦਾ ਹੈ। ਗੂਗਲ ਚੈਟ ਇੰਟਰਫੇਸ ਨਾਲ ਤੁਸੀਂ ਮੀਡੀਆ ਅਤੇ ਫੋਟੋ ਵੀ ਸ਼ੇਅਰ ਕਰ ਸਕਦੇ ਹੋ। ਇਸ ਨਾਲ ਤੁਸੀਂ ਸਿੱਧੇ ਗੂਗਲ ਡ੍ਰਾਈਵ ਨੂੰ ਐਕਸੈਸ ਕਰਕੇ ਇਸ ਦੇ ਕੰਟੈਂਟ ਨੂੰ ਸ਼ੇਅਰ ਕਰ ਸਕਦੇ ਹੋ। ਤੁਸੀਂ ਗੂਗਲ ਕਲੰਡਰ ਨੂੰ ਐਕਸੈਸ ਕਰਕੇ ਕਿਸੇ ਮੀਟਿੰਗ ਨੂੰ ਸ਼ੈਡੀਊਲ ਵੀ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਬਿਹਤਰੀਨ ਫੀਚਰਜ਼ ਨਾਲ ਭਾਰਤ ’ਚ ਲਾਂਚ ਹੋਇਆ Redmi Note 10S, ਜਾਣੋ ਕੀਮਤ


Rakesh

Content Editor

Related News