ਤੁਹਨੂੰ ਸ਼ਰਮਿੰਦਾ ਹੋਣ ਤੋਂ ਬਚਾਏਗਾ ਵਟਸਐਪ ਦਾ ਇਹ ਫੀਚਰ

06/18/2019 1:54:59 PM

ਗੈਜੇਟ ਡੈਸਕ– ਪ੍ਰਸਿੱਧ ਮੈਸੇਜਿੰਗ ਪਲੇਟਫਾਰਮ ਵਟਸਐਪ ਬਹੁਤ ਜਲਦੀ ਇਕ ਨਵਾਂ ਫੀਚਰ ਲਿਆਉਣ ਜਾ ਰਿਹਾ ਹੈ ਜੋ ਤੁਹਾਨੂੰ ਗਲਤੀ ਨਾਲ ਕਿਸੇ ਨੂੰ ਫੋਟੋ ਭੇਜਣ ਤੋਂ ਬਚਾ ਲਵੇਗਾ। ਇਸ ਫੀਚਰ ਦੀ ਮਦਦ ਨਾਲ ਪਹਿਲਾਂ ਹੀ ਦਿਸ ਜਾਵੇਗਾ ਕਿ ਤੁਸੀਂ ਕੋਈ ਫੋਟੋ ਕਿਸ ਨੂੰ ਭੇਜਣ ਜਾ ਰਹੇ ਹਨ ਅਤੇ ਤੁਹਾਨੂੰ ‘ਉਪਸ’ ਵਾਲੀ ਹਾਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਨਵਾਂ ਫੀਚਰ ਵਟਸਐਪ ਦੇ ਲੇਟੈਸਟ ਬੀਟਾ ਅਪਡੇਟ v2.19.173 ’ਚ ਪਹਿਲਾਂ ਹੀ ਮਿਲ ਰਿਹਾ ਹੈ। ਇਹ ਫੀਚਰ ਗਰੁੱਪਸ ਅਤੇ ਕਾਨਟੈਕਟਸ ਦੋਵਾਂ ’ਤੇ ਕੰਮ ਕਰਦਾ ਹੈ ਅਤੇ ਕੋਈ ਫੋਟੋ ਭੇਜਦੇ ਸਮੇਂ ‘Send’ ਭੇਜਣ ਤੋਂ ਪਹਿਲਾਂ ਤੁਹਾਨੂੰ ਕਾਨਟੈਕਟ ਜਾਂ ਗਰੁੱਪ ਦਾ ਨਾਂ ਵੀ ਲਿਖਿਆ ਦਿਸ ਜਾਂਦਾ ਹੈ। 

ਇੰਝ ਕੰਮ ਕਰੇਗਾ ਫੀਚਰ
ਵਟਸਐਪ ’ਤੇ ਕੋਈ ਫੋਟੋ ਭੇਜਦੇ ਸਮੇਂ ਹੁਣ ਉਸ ਕਾਨਟੈਕਟ ਦਾ ਨਾਂ ਵੀ ਲਿਖ ਕੇ ਆਏਗਾ, ਜਿਸ ਨੂੰ ਫੋਟੋ ਭੇਜੀ ਜਾ ਰਹੀ ਹੈ। ਹੁਣ ਤਕ ਸਿਰਫ ਖੱਬੇ ਪਾਸੇ ਸਬ ਤੋਂ ਉਪਰ ਕਾਨਟੈਕਟ ਦੀ ਪ੍ਰੋਫਾਈਲ ਫੋਟੋ ਬਣ ਕੇ ਆਉਂਦੀ ਸੀ। ਇਸ ਫੀਚਰ ਦੇ ਆਉਣ ਤੋਂ ਬਾਅਦ ਇਹ ਸਮਝਣਾ ਆਸਾਨ ਹੋ ਜਾਵੇਗਾ ਕਿ ਤੁਸੀਂ ਆਪਣੀ ਫੋਟੋ ਕਿਸ ਨੂੰ ਭੇਜਣ ਜਾ ਰਹੇ ਹੋ। ਵਟਸਐਪ ’ਤੇ ਡਿਲੀਟ ਫਾਰ ਐਵਰੀਵਨ ਫੀਚਰ ਬਹੁਤ ਪਹਿਲਾਂ ਤੋਂ ਮੌਜੂਦ ਹੈ ਪਰ ਜੇਕਰ ਤੁਸੀਂ ਗਲਤੀ ਨਾਲ ਕਿਸੇ ਨੂੰ ਤਸਵੀਰ ਭੇਜ ਦਿੱਤੀ ਤਾਂ ਡਿਲੀਟ ਕਰਨ ਤੋਂ ਪਹਿਲਾਂ ਸਾਹਮਣੇ ਵਾਲਾ ਯੂਜ਼ਰ ਇਸ ਨੂੰ ਦੇਖ ਸਕਦਾ ਹੈ। ਹਮੇਸ਼ਾ ਅਜਿਹੇ ’ਚ ਤੁਹਾਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। 

ਇਹ ਫੀਚਰ ਬਹੁਤ ਜਲਦੀ ਸਟੇਬਲ ਅਪਡੇਟ ’ਚ ਯੂਜ਼ਰਜ਼ ਨੂੰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਿਛਲੇ ਬੀਟਾ ਵਰਜਨ ’ਚ ਦਿਸੇ ਦੋ ਫੀਚਰਜ਼ ਨੂੰ ਹਾਲ ਹੀ ’ਚ ਐਂਡਰਾਇਡ ਯੂਜ਼ਰਜ਼ ਲਈ ਸਟੇਬਲ ਐਪ ਵਰਜਨ v2.19.150 ’ਚ ਰੋਲ ਆਊਟ ਕੀਤਾ ਗਿਆ ਹੈ। ਇਹ ਫੀਚਰ ਵਾਈਸ ਮੈਸੇਜ ਅਤੇ ਫਾਰਵਰਡਿੰਗ ਇਨਫਾਰਮੇਸ਼ਨ ਨਾਲ ਜੁੜੇ ਹਨ ਅਤੇ ਹੁਣ ਸਾਰੇ ਐਂਡਰਾਇਡ ਯੂਜ਼ਰਜ਼ ਨੂੰ ਮਿਲ ਰਹੇ ਹਨ। ਪਹਿਲਾ ਕੰਟਿਨਿਊਸ ਵਾਈਸ ਮੈਸੇਜ ਫੀਚਰ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਸ ਫੀਚਰ ਦੇ ਆਉਣ ਤੋਂ ਬਾਅਦ ਹੁਣ ਯੂਜ਼ਰਜ਼ ਨੂੰ ਹਰ ਆਡੀਓ ਨੋਟ ਨੂੰ ਵੱਖ-ਵੱਖ ਪਲੇਅ ਨਹੀਂ ਕਰਨਾ ਹੋਵੇਗਾ। ਤੁਹਾਨੂੰ ਸਭ ਤੋਂ ਪਹਿਲੇ ਵਾਲੇ ਵਾਈਸ ਨੋਟ ਨੂੰ ਪਲੇਅ ਕਰਨਾ ਹੋਵੇਗਾ, ਜਿਸ ਤੋਂ ਬਾਅਦ ਲਗਾਤਾਰ ਇਕ ਤੋਂ ਬਾਅਦ ਇਕ ਵਾਈਸ ਮੈਸੇਜ ਆਪਣਾ ਆਪ ਪਲੇਅ ਹੋ ਜਾਣਗੇ। 

ਦੂਜਾ ਫੀਚਰ ਫਾਰਵਰਡਿੰਗ ਇਨਫਾਰਮੇਸ਼ਨ ਨੂੰ ਸਭ ਤੋਂ ਪਹਿਲਾਂ ਅਪ੍ਰੈਲ ’ਚ ਬੀਟਾ ਵਰਜਨ ’ਚ ਦੇਖਿਆ ਗਿਆ ਸੀ। ਇਸ ‘ਫਾਰਵਰਡਿੰਗ ਇੰਫੋ’ ਰਾਹੀਂ ਯੂਜ਼ਰਜ਼ ਜਾਣ ਸਕਣਗੇ ਕਿ ਕਿਸੇ ਮੈਸੇਜ ਨੂੰ ਕਿੰਨੀ ਵਾਰ ਫਾਰਵਰਡ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਇਹ ਜਾਣਕਾਰੀ ਤੁਹਾਨੂੰ ਤਾਂ ਹੀ ਪਤਾ ਲੱਗੇਗੀ, ਜਦੋਂ ਤੁਸੀਂ ਖੁਦ ਇਸ ਨੂੰ ਕਿਸੇ ਨੂੰ ਫਾਰਵਰਡ ਕਰੋਗੇ। ਯਾਨੀ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੋਈ ਮੈਸੇਜ ਕਿੰਨੀ ਵਾਰ ਫਾਰਵਰਡ ਕੀਤਾ ਗਿਆ ਹੈ ਤਾਂ ਪਹਿਲਾਂ ਤੁਹਾਨੂੰ ਵੀ ਇਸ ਮੈਸੇਜ ਨੂੰ ਫਾਰਵਰਡ ਕਰਨਾ ਹੋਵੇਗਾ। ਪਿਰ ਤੁਹਾਨੂੰ ਮੈਸੇਜ ਇੰਫੋ ’ਚ ਨਜ਼ਰ ਆਏਗਾ ਕਿ ਕਿੰਨੀ ਵਾਰ ਪਿਹਲਾਂ ਵੀ ਇਸ ਨੂੰ ਭੇਜਿਆ ਜਾ ਚੁੱਕਾ ਹੈ। 


Related News