ਨੌਜਵਾਨਾਂ ਨੂੰ ‘ਬੁਰੇ ਕੰਟੈਂਟ’ ਤੋਂ ਦੂਰ ਰੱਖੇਗਾ ਇੰਸਟਾਗ੍ਰਾਮ ਦਾ ਨਵਾਂ ਫੀਚਰ

Tuesday, Oct 12, 2021 - 02:13 PM (IST)

ਗੈਜੇਟ ਡੈਸਕ– ਨੌਜਵਾਨਾਂ ਨੂੰ ਬੁਰੇ ਕੰਟੈਂਟ ਤੋਂ ਦੂਰ ਰੱਖਣ ਲਈ ਇੰਸਟਾਗ੍ਰਾਮ ਜਲਦ ਹੀ ਇਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਹ ਨਵਾਂ ਫੀਚਰ ਨੌਜਵਾਨਾਂ ਨੂੰ ਬੁਰੇ ਕੰਟੈਂਟ ਤੋਂ ਦੂਰ ਰਹਿਣ ਬਾਰੇ ਤਾਂ ਪੁੱਛੇਗਾ ਹੀ, ਨਾਲ ਹੀ ਉਨ੍ਹਾਂ ਨੂੰ ਇਸ ਪਲੇਟਫਾਰਮ ਤੋਂ ਕੁਝ ਸਮੇਂ ਲਈ ਬ੍ਰੇਕ ਲੈਣ ਬਾਰੇ ਵੀ ਸਵਾਲ ਕਰੇਗਾ। ਹਾਲਾਂਕਿ, ਇੰਸਟਾਗ੍ਰਾਮ ’ਚ ਇਹ ਨਵਾਂ ਫੀਚਰ ਕਦੋਂ ਆ ਰਿਹਾ ਹੈ, ਇਸ ਦੀ ਜਾਣਕਾਰੀ ਕੰਪਨੀ ਵਲੋਂ ਅਜੇ ਨਹੀਂ ਦਿੱਤੀ ਗਈ। 

ਬੁਰੇ ਕੰਟੈਂਟ ਤੋਂ ਬਚਣ ਲਈ ਨਵਾਂ ਫੀਚਰ
ਫੇਸਬੁੱਕ ਦੇ ਗਲੋਬਲ ਮਾਮਲਿਆਂ ਦੇ ਉਪ-ਪ੍ਰਧਾਨ ਨਿਕ ਕਲੇਗ ਨੇ ਦੱਸਿਆ ਕਿ ਅਸੀਂ ਜਲਦ ਹੀ ਨੌਜਵਾਨਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਵੇਖਦੇ ਹੋਏ ਨਵਾਂ ਫੀਚਰ ਲਾਂਚ ਕਰਾਂਗੇ। ਉਨ੍ਹਾਂ ਦੱਸਿਆ ਕਿ ਅਸੀਂ ਹਮੇਸ਼ਾ ਵੇਖਦੇ ਹਾਂ ਕਿ ਇਕ ਹੀ ਯੂਜ਼ਰ ਵਾਰ-ਵਾਰ ਇਕ ਹੀ ਕੰਟੈਂਟ ਨੂੰ ਵੇਖ ਰਿਹਾ ਹੈ। ਇਸ ਨਾਲ ਉਸ ਦੀ ਮਾਨਸਿਕ ਸਿਹਤ ’ਤੇ ਅਸਰ ਪੈ ਸਕਦਾ ਹੈ। ਇਸ ਲਈ ਨਵਾਂ ਫੀਚਰ ਅਜਿਹੇ ਯੂਜ਼ਰਸ ਨੂੰ ਇਸ ਕੰਟੈਂਟ ਤੋਂ ਦੂਰ ਰਹਿਣ ਲਈ ਕਹੇਗਾ, ਇਸ ਤੋਂ ਇਲਾਵਾ ਇੰਸਟਾਗ੍ਰਾਮ ਤੋਂ ਬ੍ਰੇਕ ਲੈਣ ਬਾਰੇ ਵੀ ਸਵਾਲ ਕਰੇਗਾ। ਹਾਲਾਂਕਿ, ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਫੀਚਰ ਕਦੋਂ ਲਾਂਚ ਹੋ ਰਿਹਾ ਹੈ।


Rakesh

Content Editor

Related News