ਕੋਰੋਨਾ ਨਾਲ ਜੁੜੀਆਂ ਫਰਜ਼ੀ ਖਬਰਾਂ ਦੀ ਹੋ ਜਾਵੇਗੀ ਛੁੱਟੀ, ਸਿਰਫ ਵਟਸਐਪ ''ਚ ਸੇਵ ਕਰਨਾ ਹੋਵੇਗਾ ਇਹ ਨੰਬਰ

Thursday, May 07, 2020 - 01:48 AM (IST)

ਕੋਰੋਨਾ ਨਾਲ ਜੁੜੀਆਂ ਫਰਜ਼ੀ ਖਬਰਾਂ ਦੀ ਹੋ ਜਾਵੇਗੀ ਛੁੱਟੀ, ਸਿਰਫ ਵਟਸਐਪ ''ਚ ਸੇਵ ਕਰਨਾ ਹੋਵੇਗਾ ਇਹ ਨੰਬਰ

ਗੈਜੇਟ ਡੈਸਕ—ਇਨ੍ਹਾਂ ਦਿਨੀਂ ਵਟਸਐਪ 'ਤੇ ਕੋਰੋਨਾ ਵਾਇਰਸ ਨਾਲ ਜੁੜੇ ਬਹੁਤ ਸਾਰੇ ਮੈਸੇਜਿਸ ਫੋਰਵਰਡ ਕੀਤੇ ਜਾ ਰਹੇ ਹਨ। ਇਨ੍ਹਾਂ ਫਰਜ਼ੀ ਮੈਸੇਜਸ, ਫੋਟੋਜ਼ ਅਤੇ ਵੀਡੀਓਜ਼ ਦੇ ਬਾਰੇ 'ਚ ਰਿਪੋਰਟ ਕਰਨ ਲਈ ਵਟਸਐਪ 'ਤੇ ਇਕ ਨਵਾਂ ਚੈਟਬਾਟ ਲਾਂਚ ਕੀਤਾ ਗਿਆ ਹੈ। ਇਹ ਚੈਟਬਾਟ ਇੰਟਰਨੈਸ਼ਨਲ ਫੈਕਟ-ਚੈਕਿੰਗ ਨੈੱਟਵਰਕ ਵਲੋਂ ਲਿਆਇਆ ਗਿਆ ਹੈ, ਜਿਸ ਦੀ ਮਦਦ ਨਾਲ ਕੋਰੋਨਾ ਵਾਇਰਸ ਨਾਲ ਜੁੜੀ ਫੇਕ ਜਾਣਕਾਰੀ 'ਤੇ ਰੋਕ ਲਗਾਈ ਜਾ ਸਕੇਗੀ। ਇਸ ਚੈਟਬਾਟ ਨੂੰ 4,000 ਤੋਂ ਜ਼ਿਆਦਾ ਫਰਜ਼ੀ ਮੈਸੇਜ ਨੂੰ ਲੈ ਕੇ ਪ੍ਰੋਗਰਾਮ ਕੀਤਾ ਗਿਆ ਹੈ ਜਿਸ ਨਾਲ ਇਹ ਤੁਹਾਨੂੰ ਦੱਸ ਦੇਵੇਗਾ ਕਿ ਨਿਊਜ਼ ਫੇਕ ਹੈ।

ਜੇਕਰ ਤੁਸੀਂ ਇਸ ਚੈਟਬਾਟ ਨੂੰ ਐਕਟੀਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ ਇਕ ਨੰਬਰ +1 (727) 2912606 ਨੂੰ ਆਪਣੀ ਵਟਸਐਪ ਲਿਸਟ 'ਚ ਸੇਵ ਕਰਨਾ ਹੋਵੇਗਾ ਅਤੇ ਇਸ 'ਤੇ  'hi' ਲਿਖ ਕੇ ਸੈਂਡ ਕਰਨ ਦੀ ਜ਼ਰੂਰਤ ਹੋਵੇਗੀ, ਜਿਸ ਤੋਂ ਬਾਅਦ ਇਹ ਬਾਟ ਐਕਟੀਵ ਹੋ ਜਾਵੇਗੀ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਚੈਟਬਾਟ ਨੂੰ ਮੈਸੇਜ ਕਰ ਇਸ ਨਾਲ ਗੱਲਾਂ ਵੀ ਕਰ ਸਕਦੇ ਹੋ ਅਤੇ ਇਹ ਕਈ ਫੀਚਰਸ ਆਫਰ ਕਰ ਰਿਹਾ ਹੈ। ਯੂਜ਼ਰਸ ਨੂੰ ਇਸ ਦੇ ਰਾਹੀਂ ਕਈ ਆਪਸ਼ੰਸ ਮਿਲਦੇ ਹਨ, ਜਿਨ੍ਹਾਂ 'ਚ ਸਰਚ ਫਾਰ ਫੈਕਟ ਚੈਕਸ, ਲੇਟੈਸਟ ਫੈਕਟ ਚੈਕਸ, ਟਿਪਸ ਟੂ ਫਾਈਟ ਮਿਸਇਨਫਾਰਮੇਸ਼ਨ, ਫਾਇੰਡ ਫੈਕਟ ਚੈਕਟ ਨਿਅਰ ਮੀ, ਅਬਾਊਟ ਅਸ ਅਤੇ ਪ੍ਰਾਈਵੇਸੀ ਸ਼ਾਮਲ ਹੈ। 74 ਦੇਸ਼ਾਂ ਦੇ 80 ਤੋਂ ਜ਼ਿਆਦਾ ਆਗਰਨਾਈਜੇਸ਼ੰਸ ਇਸ ਦਾ ਪਾਰਟ ਬਣੇ ਹਨ। ਇਸ ਤਰ੍ਹਾਂ ਭਾਰਤ 'ਚ 12 ਆਰਗਨਾਈਜੇਸ਼ਨ ਇਸ ਦਾ ਹਿੱਸਾ ਹੈ।


author

Karan Kumar

Content Editor

Related News