ਕਈ ਨਵੇਂ ਕਲਰ ਵੇਰੀਐਂਟ 'ਚ ਨਜ਼ਰ ਆਇਆ ਆਈਫੋਨ 8 ਦਾ ਡਮੀ ਯੂਨਿਟ

08/10/2017 12:36:09 PM

ਜਲੰਧਰ- ਐਪਲ ਇਸ ਸਾਲ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ ਯੂਜ਼ਰਸ ਨੂੰ ਨਵੇਂ ਆਈਫੋਨ 'ਚ ਕੁਝ ਖਾਸ ਫੀਚਰਸ ਦੀ ਸੁਵਿਧਾ ਮੁਹੱਈਆ ਕਰਾ ਸਕਦੀ ਹੈ। ਜਿਸ ਨੂੰ ਲੈ ਕੇ ਕਈ ਖੁਲਾਸੇ ਸਾਹਮਣੇ ਆ ਚੁੱਕੇ ਹਨ। ਐਪਲ ਆਈਫੋਨ ਲਾਂਚ ਹੋਣ ਤੋਂ ਪਹਿਲਾਂ ਹੀ ਚਰਚਾ 'ਚ ਬਣਿਆ ਹੋਇਆ ਹੈ। ਇਸ ਦੇ ਡਮੀ ਅਤੇ ਇਮੇਜ਼ ਵੀ ਸਾਹਮਣੇ ਆਉਣ ਲੱਗੇ ਹਨ, ਜਿਸ ਨਾਲ ਯੂਜ਼ਰਸ ਦੇ ਵਿਚਕਾਰ ਇਸ ਵੱਲ ਉਤਸ਼ਾਹ ਵੱਧ ਰਿਹਾ ਹੈ। ਐਪਲ ਆਈਫੋਨ 8  'ਚ ਨਵੇਂ ਫੀਚਰਸ ਤੋਂ ਇਲਾਵਾ ਨਵੇ ਕਲਰ ਵੇਰੀਐਂਟ ਵੀ ਦੇਖਣ ਨੂੰ ਮਿਲਣਗੇ। 
ਹਾਲ ਹੀ 'ਚ ਐਪਲ ਆਈਫੋਨ 8  ਦੇ ਡਮੀ ਮਾਡਲ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਇਸ ਦੇ ਹਰ ਐਂਗਲ ਨਾਲ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ  edge-to-edge  ਗਲਾਸ ਬੈਕ ਡਿਸਪਲੇਅ ਹੋਵੇਗਾ। 

PunjabKesari

Ben Miller  ਅਨੁਸਾਰ ਇਸ ਸਮਾਰਟਫੋਨ ਦੀ ਡਮੀ ਯੂਨਿਟ ਦੀਆਂ ਕੁਝ ਇਮੇਜ਼ ਸ਼ੇਅਰ ਕੀਤੀਆਂ ਗਈਆਂ ਹਨ। ਇਸ 'ਚ ਇਸ ਡਿਵਾਈਸ ਦੇ ਕਾਪਰ, ਬ੍ਰਾਂਜ਼ ਅਤੇ ਗੋਲਡ ਕਲਰ ਵੇਰੀਐਂਟ ਨੂੰ ਸ਼ੇਅਰ ਕੀਤਾ ਹੈ, ਜਦਕਿ ਟਵਿੱਟਰ 'ਤੇ Benjamin Geskin  ਵੱਲੋਂ ਇਸ ਦੇ ਕਾਪਰ ਕਲਰ ਵੇਰੀਐਂਟ ਦੀ ਇਮੇਜ਼ ਦਿੱਤੀ ਗਈ ਹੈ। ਹਾਲ ਹੀ 'ਚ ਯੂਟਿਊਬ 'ਤੇ Danny Winget   ਵੱਲੋਂ ਵੀ ਇਕ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਆਪਣਾ ਜ਼ਿਆਦਾ ਫੋਕਸ iPhone 7s Plus  'ਤੇ ਕੀਤਾ ਹੈ ਅਤੇ ਇਸ ਵੀਡੀਓ 'ਚ iPhone 7s Plus  ਦੇ ਡਮੀ ਮਾਡਲ ਨੂੰ ਆਈਫੋਨ 8  ਅਤੇ ਆਈਫੋਨ 7 ਪਲੱਸ ਦੀ ਤੁਲਨਾ ਨੂੰ ਦਿਖਾਇਆ ਹੈ।

ਜਾਣਕਾਰੀ ਮੁਤਾਬਕ ਕੇ. ਜੀ. ਆਈ. ਦੇ ਐਨਾਲਿਸਟ  Ming-Chi Kuo  ਵੱਲੋਂ ਹੀ ਪਿਛਲੇ ਦਿਨੀਂ ਜਾਣਕਾਰੀ ਦਿੱਤੀ ਸੀ ਕਿ ਐਪਲ ਅਪਣੇ ਆਉਣ ਵਾਲੇ ਡਿਵਾਇਸ ਆਈਫੋਨ 8 ਨੂੰ ਆਮ-ਤੌਰ 'ਤੇ ਹੋਣ ਵਾਲੇ ਲਾਂਚ ਦੇ ਸਮੇਂ ਹੀ ਲਾਂਚ ਕਰੇਗੀ ਪਰ ਲਿਮਟਿਡ ਸਟਾਕ ਨਾਲ ਇਹ ਸਭ ਡਿਵਾਇਸ ਦੇ ਪ੍ਰੋਡਕਸ਼ਨ 'ਤੇ ਨਿਰਭਰ ਹੋਵੇਗਾ। ਕੰਪਨੀ ਆਈਫੋਨ 8 ਦੇ ਕੁਝ 50 ਮਿਲੀਅਨ ਯੂਨਿਟ ਦਾ ਨਿਰਮਾਣ ਕਰੇਗੀ। ਜਿੰਨ੍ਹਾਂ 'ਚ 2 ਅਤੇ 4 ਮਿਲੀਅਨ ਡਿਵਾਈਸ ਦਾ ਨਿਰਮਾਣ ਕਰ ਕੇ ਆਈਫੋਨ 8 ਨੂੰ ਸਤੰਬਰ 'ਚ ਉਪਲੱਬਧ ਕਰਾ ਦਿੱਤਾ ਜਾਵੇਗਾ। ਸਾਲ 2018 ਦੀ ਪਹਿਲੀ ਤਿਮਾਹੀ 'ਚ ਕਾਫੀ ਡਿਵਾਇਸ ਸ਼ਿਪਿੰਗ ਲਈ ਉਪਲੱਬਧ ਨਹੀਂ ਹੋ ਪਾਉਣਗੇ। 


Related News