ਨਵੀਂ Audi A4 ’ਚ ਦਿੱਤੇ ਜਾਣਗੇ 2 ਇੰਜਣ ਆਪਸ਼ਨ
Saturday, Oct 09, 2021 - 06:01 PM (IST)
ਆਟੋ ਡੈਸਕ– ਨਵੀਂ ਆਡੀ ਏ4 ਨੂੰ ਦੋ ਇੰਜਣ ਆਪਸ਼ਨ ਯਾਨੀ ਪੈਟਰੋਲ ਅਤੇ ਡੀਜ਼ਲ ਇੰਜਣ ਨਾਲ ਲਾਂਚ ਕੀਤਾ ਜਾਵੇਗਾ। ਇਸ ਦਾ ਖੁਲਾਸਾ ਆਡੀ ਦੇ ਟੈਕਨੀਕਲ ਡਿਵੈਲਪਮੈਂਟ ਹੈੱਡ ਓਲੀਵਰ ਹਾਫਮੈਨ ਨੇ ਇਕ ਇੰਟਰਵਿਊ ’ਚ ਕੀਤਾ। ਇਹ ਨਵੇਂ ਪੈਟਰੋਲ ਅਤੇ ਡੀਜ਼ਲ ਇੰਜਣ ਇਲੈਕਟ੍ਰੀਫਿਕੇਸ਼ਨ ਨੂੰ ਵੀ ਸਪੋਰਟ ਕਰਨਗੇ।
ਅਨੁਮਾਨ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਇਸ ਨਵੀਂ ਪੀੜ੍ਹੀ ਦੀ ਆਡੀ ਦੇ ਰੈਗੁਲਰ ਮਾਡਲ ’ਚ ਆਈ.ਸੀ. ਇੰਜਣ 48-ਵੋਲਟ ਦੇ ਮਾਈਲਡ-ਹਾਈਬ੍ਰਿਡ ਸਿਸਟਮ ਨਾਲ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਆਡੀ ਦੁਆਰਾ ਇਹ ਐਲਾਨ ਕੀਤਾ ਗਿਆ ਹੈ ਕਿ 2025 ’ਚ ਕੰਪਨੀ ਇਕ ਇੰਟਰਨਲ ਕੰਬੀਨੇਸ਼ਨ ਇੰਜਣ ਨਾਲ ਚੱਲਣ ਵਾਲੇ ਆਖਰੀ ਨਵੇਂ ਮਾਡਲ ਦਾ ਪ੍ਰੋਡਕਸ਼ਨ ਸ਼ੁਰੂ ਕਰੇਗੀ।
ਆਡੀ ਦੇ ਟੈਕਨੀਕਲ ਹੈੱਡ ਓਲੀਵਰ ਹਾਫਮੈਨ ਨੇ ਕਿਹਾ ਹੈ ਕਿ 2025 ਤੋਂ ਪਹਿਲਾਂ ਨਵੀਂ ਆਡੀ ਏ4 ਨੂੰ ਲਾਂਚ ਕਰ ਦਿੱਤਾ ਜਾਵੇਗਾ। ਅਨੁਮਾਨ ਹੈ ਕਿ ਆਡੀ ਏ4 ਦੀ ਲਾਂਚਿੰਗ ਦੌਾਨ ਹੀ ਨਵੀਂ ਆਡੀ ਏ6 ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ। ਆਡੀ ਏ4 ਐੱਮ.ਐੱਲ.ਬੀ. ਆਰਕੀਟੈਕਚਰ ’ਤੇ ਬੇਸਡ ਹੋਣ ਵਾਲੀ ਹੈ।