Netflix ਨੇ ਯੂਜ਼ਰਜ਼ ਨੂੰ ਦਿੱਤਾ ਦੀਵਾਲੀ ਦਾ ਤੋਹਫਾ, ਲਾਂਚ ਕੀਤੀਆਂ 5 ਨਵੀਆਂ ਫ੍ਰੀ ਮੋਬਾਇਲ ਗੇਮਾਂ
Wednesday, Nov 03, 2021 - 02:52 PM (IST)
ਗੈਜੇਟ ਡੈਸਕ– ਵੀਡੀਓ ਸਟਰੀਮਿੰਗ ਪਲੇਟਫਾਰਮ ਨੈੱਟਫਲਿਕਸ ਨੇ ਆਪਣੇ ਯੂਜ਼ਰਜ਼ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਇਕੱਠੀਆਂ 5 ਨਵੀਆਂ ਮੋਬਾਇਲ ਗੇਮਾਂ ਲਾਂਚ ਕਰ ਦਿੱਤੀਆਂ ਹਨ। ਇਨ੍ਹਾਂ ਗੇਮਾਂ ਦੀ ਟੈਸਟਿੰਗ ਕੰਪਨੀ ਪਿਛਲੇ ਸਾਲ ਤੋਂ ਕਰ ਰਹੀ ਸੀ ਜਿਨ੍ਹਾਂ ਨੂੰ ਹੁਣ ਦੀਵਾਲੀ ਮੌਕੇ ਲਾਂਚ ਕੀਤਾ ਗਿਆ ਹੈ। ਹੁਣ ਪੂਰੀ ਦੁਨੀਆ ’ਚ ਨੈੱਟਫਲਿਕਸ ਯੂਜ਼ਰਜ਼ ਇਨ੍ਹਾਂ ਨਵੀਆਂ ਮੋਬਾਇਲ ਗੇਮਾਂ ਨੂੰ ਖੇਡ ਸਕਦੇ ਹਨ। ਇਨ੍ਹਾਂ ਦੇ ਨਾਂ ਹਨ...
ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ
- Stranger Things: 1984 (BonusXP)
- Stranger Things 3: The Game (BonusXP)
- Shooting Hoops (Frosty Pop)
- Card Blast (Amuzo & Rogue Games)
- Teeter Up (Frosty Pop)
🎮📱 Let the Games Begin📱🎮
— Netflix Geeked (@NetflixGeeked) November 2, 2021
Tomorrow, Netflix Games will start rolling out on the Netflix mobile app. First on Android, with iOS on the way.
It’s early days, but we’re excited to start bringing you exclusive games, with no ads, no additional fees and no in-app purchases. pic.twitter.com/ofNGF4b8At
ਇਹ ਵੀ ਪੜ੍ਹੋ– ਫੇਸਬੁੱਕ ਤੋਂ ਬਾਅਦ ਹੁਣ ਵਟਸਐਪ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਯੂਜ਼ਰਸ ’ਤੇ ਕੀ ਪਵੇਗਾ ਅਸਰ
ਨੈੱਟਫਲਿਕਸ ਨੇ ਫਿਲਹਾਲ ਆਪਣੀ ਗੇਮਿੰਗ ਸਰਵਿਸ ਨੂੰ ਐਂਡਰਾਇਡ ਯੂਜ਼ਰਜ਼ ਲਈ ਲਾਂਚ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨੈੱਟਫਲਿਕਸ ਦੀ ਐਂਡਰਾਇਡ ਐਪ ’ਚ ਤੁਹਾਨੂੰ ਨਵੀਂ ਟੈਬ ਦਿਸੇਗੀ ਜੋ ਗੇਮਾਂ ਦੀ ਹੋਵੇਗੀ। ਉਸ ਟੈਬ ’ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਗੇਮਾਂ ਦਿਸ ਜਾਣਗੀਆਂ। ਇਨ੍ਹਾਂ ਨੂੰ ਜਲਦ ਹੀ ਆਈ.ਓ.ਐੱਸ. ਯੂਜ਼ਰਸ ਲਈ ਵੀ ਲਿਆਇਆ ਜਾਵੇਗਾ। ਕੰਪਨੀ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਨੈੱਟਫਲਿਕਸ ਨੇ ਕਿਹਾ ਹੈ ਕਿ ਗੇਮਿੰਗ ਦੌਰਾਨ ਕਿਸੇ ਵੀ ਯੂਜ਼ਰ ਨੂੰ ਕੋਈ ਵੀ ਵਿਗਿਆਪਨ ਨਹੀਂ ਦਿਖਾਇਆ ਜਾਵੇਗਾ। ਨੈੱਟਫਲਿਕਸ ਨੇ ਆਪਣੀ ਗੇਮਿੰਗ ਸਰਵਿਸ ਦੇ ਨਾਲ ਭਾਸ਼ਾ ਦਾ ਵੀ ਪੂਰਾ ਧਿਆਨ ਰੱਖਿਆ ਹੈ। ਅਜਿਹੇ ’ਚ ਤੁਸੀਂ ਹਿੰਦੀ, ਬਾਂਗਲਾ, ਪੰਜਾਬੀ ਅਤੇ ਮਰਾਠੀ ਵਰਗੀਆਂ ਭਾਸ਼ਾਵਾਂ ’ਚ ਵੀ ਗੇਮਿੰਗ ਦਾ ਮਜ਼ਾ ਲੈ ਸਕਦੇ ਹੋ। ਜਾਣਕਾਰੀ ਲਈ ਦੱਸ ਦੇਈਏ ਕਿ ਉਂਝ ਡਿਫਾਲਟ ਭਾਸ਼ਾ ਅੰਗਰੇਜੀ ਹੀ ਰਹੇਗੀ।
ਇਹ ਵੀ ਪੜ੍ਹੋ– ਚਿਹਰੇ ਪਛਾਣਨ ਦੀ ਪ੍ਰਣਾਲੀ ਬੰਦ ਕਰੇਗਾ ਫੇਸਬੁੱਕ, 1 ਅਰਬ ਤੋਂ ਜ਼ਿਆਦਾ ਲੋਕਾਂ ਦੇ ਫੇਸਪ੍ਰਿੰਟ ਮਿਟਾਏ ਜਾਣਗੇ