Whatsapp ''ਤੇ ਫੇਸ ਟੂ ਫੇਸ ਗੱਲ ਕਰਨ ''ਚ ਭਾਰਤ ਨਬੰਰ 1

Tuesday, May 09, 2017 - 12:27 AM (IST)

Whatsapp ''ਤੇ ਫੇਸ ਟੂ ਫੇਸ ਗੱਲ ਕਰਨ ''ਚ ਭਾਰਤ ਨਬੰਰ 1

ਜਲੰਧਰ—ਕਾਫੀ ਟੇਸਟਿੰਗ ਦੇ ਬਾਅਦ Whatsapp ਨੇ ਪਿਛਲੇ ਸਾਲ ਨਵੰਬਰ ''ਚ ਆਪਣੇ ਐਪ ''ਚ ਵੀਡੀਓ ਕਾਲਿੰਗ ਫੀਚਰ ਨੂੰ ਦੁਨੀਆਭਰ ਦੇ ਯੂਜ਼ਰਸ ਲਈ ਲਾਂਚ ਕੀਤਾ ਸੀ। ਇਸ ਦੇ 6 ਮਹੀਨੇ ਬਾਅਦ Whatsapp ਨੇ ਜਾਣਕਾਰੀ ਦਿੱਤੀ ਕਿ ਭਾਰਤ ਵੀਡੀਓ ਕਾਲਿੰਗ ਫੀਚਰ ਦੀ ਵਰਤੋਂ ਕਰਨ ਦੇ ਮਾਮਲੇ ''ਚ ਵਿਸ਼ਵ ''ਚ ਸਭ ਤੋਂ ਅਗੇ ਹੈ। 
ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ''ਚ ਵੀਡੀਓ ਕਾਲਿੰਗ ਦੇ ਰਹ ਦਿਨ ਕਰੀਬ 50 ਕਰੋੜ ਮਿੰਟ ਰਿਕਾਰਡ ਕੀਤੇ ਗਏ ਹਨ, ਜੋ ਦੁਨੀਆਭਰ ''ਚ Whatsapp ਦੀ ਵਰਤੋਂ ਕੀਤੇ ਜਾਣ ਵਾਲੇ ਕਿਸੇ ਵੀ ਦੇਸ਼ ਦੀ ਤੁਲਨਾ ''ਚ ਸਭ ਤੋਂ ਜ਼ਿਆਦਾ ਹੈ। whats ਦੇ ਹਰ ਮਹੀਨੇ ਦੁਨੀਆਭਰ ''ਚ ਕੁੱਲ 1.2 Billion ਐਕਟਿਵ ਯੂਜ਼ਰਸ ਹੈ। ਜਿਸ ''ਚ ਹਰ ਮਹੀਨੇ 200 Million ਐਕਟਿਵ ਯੂਜ਼ਰਸ ਭਾਰਤ ''ਚੋਂ ਹੀ ਹੈ। ਕੰਪਨੀ ਦੇ ਵੀਡੀਓ ਕਾਲਿੰਗ ਫੀਚਰ ਨੂੰ ਦੁਨੀਆਭਰ ''ਚ ਬਹੁਤ ਤੇਜ਼ੀ ਨਾਲ ਅਪਣਾਇਆ ਗਿਆ ਹੈ। ਇਸ ''ਚ ਦੁਨੀਆਭਰ ''ਚ ਹਰ ਰੋਜ਼ 340 Million ਮਿੰਟ ਵੀਡੀਓ ਕਾਲਿੰਗ ਦਾ ਆਂਕੜਾ ਕੰਪਨੀ ਨੇ ਦਰਜ ਕੀਤਾ ਹੈ। whatsapp ਦੇ ਦਾਅਵੇ ਮੁਤਾਬਕ ਇਸ ਐਪ ਦੇ ਯੂਜ਼ਰਸ 55 Million ਵੀਡੀਓ ਕਾਲ ਹਰ ਰੋਜ਼ ਕਰਦੇ ਹਨ। 
340 Million ਮਿੰਟ ਵੀਡੀਓ ਕਾਲਿੰਗ ''ਚੋਂ 50 Milloion ਮਿੰਟ ਵੀਡੀਓ ਕਾਲਿੰਗ ਕੇਵਲ ਭਾਰਤ ''ਚ ਹੀ ਕੀਤੀ ਗਈ ਹੈ। ਦੱਸਣਯੋਗ ਹੈ ਕਿ Whatsapp ਨੇ ਆਪਣੇ ਮੁਕਾਬਲੇ ਇਸ ਫੀਚਰ ਨੂੰ ਕਾਫੀ ਦੇਰੀ ਤੋਂ ਪੇਸ਼ ਕੀਤਾ ਸੀ। 
Whatsapp ਨੇ ਆਪਣੇ ਵੀਡੀਓ ਕਾਲਿੰਗ ਫੀਚਰ ਨੂੰ ਲਾਂਚ ਕਰਦੇ ਹੀ ਕਿਹਾ ਸੀ ਕਿ ਇਸ ਨਵੇਂ ਵੀਡੀਓ ਕਾਲਿੰਗ ਫੀਚਰ ਨੂੰ ਭਾਰਤ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ। ਜਿੱਥੇ ਯੂਜ਼ਰਸ ਅਕਸਰ ਇੰਟਰਨੇਟ ਕੁਨੇਕਸ਼ਨ ਕਾਰਨ ਪਰੇਸ਼ਾਨ ਰਹਿੰਦੇ ਹਨ।


Related News