ਜਾਣੋ ਕਿੰਨਾ ਸੁਰੱਖਿਅਤ ਹੋ ਗਿਆ ਹੈ ਭੀਮ ਐਪ !

03/22/2017 4:02:06 PM

ਜਲੰਧਰ- ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਨੇ ਸੋਮਵਾਰ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਭਾਰਤ ਇੰਟਰਫੇਸ ਫਾਰ ਮਨੀ (ਭੀਮ) ਜਾਂ ਯੂਨੀਫਾਇਡ ਪੇਮੈਂਟ ਇੰਟਰਫੇਸ ਐਪਲੀਕੇਸ਼ਨ ''ਚ ਕੋਈ ਕਮੀ ਨਹੀਂ ਹੈ। ਐੱਨ.ਪੀ. ਸੀ. ਆਈ. ਦੇ ਮੈਨਜਿੰਗ ਡਾਇਰੈਕਟਰ ਅਤੇ ਸੀ. ਈ. ਓ. ਏ. ਪੀ. ਹੋਤਾ ਨੇ ਦੱਸਿਆ ਕਿ ਅਸੀਂ ਕਾਫੀ ਡੂੰਘਾਈ ਤੱਕ ਟੈਸਟਿੰਗ ਕੀਤੀ ਹੈ। ਇਸ ''ਚ ਪਤਾ ਲੱਗਾ ਹੈ ਕਿ ਸਕਿਓਰਟੀ ਕੰਟਰੋਲ ਦਾ ਮਜਬੂਤ ਡਿਜ਼ਾਇਨ ਹੈ ਤੇ ਨਾਲ ਹੀ ਯੂ. ਪੀ. ਆਈ. ਇੰਟਰਫੇਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਐੱਨ. ਪੀ. ਸੀ.ਆਈ. ਦੁਆਰਾ ਜਿਸ ਵਾਤਾਵਰਣ ''ਚ ਭੀਮ ਅਤੇ ਯੂ. ਪੀ. ਆਈ. ਨੂੰ ਚਲਾਇਆਂ ਜਾਂਦਾ ਹੈ , ਉਹ ਉੱਚ ਪੱਧਰ ਦੀ ਸੁਰੱਖਿਆ ਨਾਲ ਲੈਸ ਹੈ ਅਤੇ ਇਸ ਨੂੰ ਪੀ. ਸੀ. ਆਈ. ਡੀ. ਐੱਸ. ਐੱਸ. ਆਈ. ਐੱਸ. ਓ. 27001 ਵਰਗੇ ਗਲੋਬਲ ਪ੍ਰੈਕਟੀਸਿਜ਼ ਨਾਲ ਸਰਟੀਫਾਈਡ ਹੈ ਅਤੇ ਇਸ ਨੂੰ ਪ੍ਰਸਿੱਧ ਆਈ. ਟੀ. ਸੁਰੱਖਿਆ ਕੰਪਨੀਆਂ ''ਚ ਐਡਿਟ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਕੁਝ ਬੈਂਕਾਂ ਦੀ ਯੂ. ਪੀ. ਆਈ. ਐਪ ''ਚ ਆਈ ਤਕਨੀਕੀ ਖਰਾਬੀ ਦੀ ਮੀਡੀਆ ਰਿਪੋਰਟਾਂ ''ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਇਹ ਗੱਲ ਕਹੀ ਅਤੇ ਐੱਨ. ਪੀ. ਸੀ. ਆਈ. ਦੇ ਬੈਂਕਾਂ ਲਈ ਧੋਖਾਧੜੀ ਅਤੇ ਸਿਸਟਮ ਨਾਲ ਜੁੜੇ ਮੁੱਦੇ ਨੂੰ ਨਿਪਟਾਉਣ ਲਈ ਲੋੜੀਂਦੀ ਪ੍ਰਸ਼ਾਸ਼ਨਿਕ ਮਸ਼ੀਨਰੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾ ਦੱਸਿਆ ਹੈ ਕਿ ਭੀਮ ਐਪ ਦੀ ਲਾਂਚਿੰਗ ਤੋਂ ਬਾਅਦ ਇਸ ਨੂੰ 1.91 ਕਰੋੜ ਵਾਰ ਡਾਉਨਲੋਡ ਕੀਤਾ ਗਿਆ ਹੈ, ਇਸਨੂੰ 51 ਲੱਖ ਗਾਹਕਾਂ ਨੇ ਆਪਣੇ ਬੈਂਕ ਅਕਾਊਟ ''ਚ ਜੋੜਿਆ ਹੈ।  

Related News