ਨਾਸਾ ਨੇ ਵੀਡੀਓ ਸਾਂਝੀ ਕਰਕੇ ਦਿਖਾਇਆ ਪਲੂਟੋ ''ਤੇ ਲੈਂਡਿੰਗ ਦਾ ਖੂਬਸੂਰਤ ਨਜ਼ਾਰਾ

Tuesday, Jan 24, 2017 - 12:38 PM (IST)

ਨਾਸਾ ਨੇ ਵੀਡੀਓ ਸਾਂਝੀ ਕਰਕੇ ਦਿਖਾਇਆ ਪਲੂਟੋ ''ਤੇ ਲੈਂਡਿੰਗ ਦਾ ਖੂਬਸੂਰਤ ਨਜ਼ਾਰਾ

ਜਲੰਧਰ- ਇਹ ਬ੍ਰਹਿਮੰਡ ਇਨਸਾਨ ਨੂੰ ਹਮੇਸ਼ਾ ਆਕਰਸ਼ਿਤ ਕਰਦਾ ਰਿਹਾ ਹੈ। ਇਹੋ ਕਾਰਨ ਹੈ ਕਿ ਵਿਗਿਆਨਕ ਇਕ ਪੁਲਾੜ ਦੇ ਹਰ ਕੋਨੇ ਤੋਂ ਵਾਕਿਫ ਹੋਣਾ ਚਾਹੁੰਦਾ ਹੈ ਅਤੇ ਅਜਿਹੀਆਂ ਹੀ ਕੁਝ ਕੋਸ਼ਿਸ਼ਾਂ ਨਾਸਾ ਵੀ ਕਰਦਾ ਹੈ, ਹਾਲਾਂਕਿ ਨਾਸਾ ਦੇ ਹਰ ਕੰਮ ਆਮ ਲੋਕਾਂ ਦੀ ਸਮਝ ਵਿਚ ਨਹੀਂ ਆਉਂਦੇ ਹਨ ਪਰ ਇਹ ਕਹਿਣਾ ਗਲਤ ਹੋਵੇਗਾ ਕਿ ਉਹ ਸਾਨੂੰ ਲੁਭਾਉਂਦੇ ਨਹੀਂ ਹਨ।

ਪਿਛਲੇ ਕਈ ਸਾਲਾਂ ਤੋਂ ਨਾਸਾ ਹੈਰਾਨੀਜਨਕ ਪ੍ਰਾਪਤੀਆਂ ਹਾਸਲ ਕਰਦਾ ਆ ਰਿਹਾ ਹੈ। ਇਥੇ ਅਸੀਂ ਇਸ ਸਪੇਸ ਏਜੰਸੀ ਦੀ ਇਕ ਹਾਲੀਆ ਪ੍ਰਾਪਤੀ ਦੀ ਗੱਲ ਕਰੀਏ। ਨਾਸਾ ਦੀ ਟੀਮ ਨੇ ਕੁਝ ਦਿਨਾਂ ਪਹਿਲਾਂ ਟਵਿਟਰ ''ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਉਨ੍ਹਾਂ 100 ਫੋਟੋਆਂ ਨੂੰ ਮਿਲਾ ਕੇ ਬਣਾਇਆ ਗਿਆ ਹੈ, ਜੋ 2015 ਦੀਆਂ ਗਰਮੀਆਂ ''ਚ ਨਾਸਾ ਦੇ ਨਿਊ ਹਾਰੀਜਨਸ ਸਪੇਸਕ੍ਰਾਫਟ ਰਾਹੀਂ 6 ਹਫਤਿਆਂ ''ਚ ਲਈਆਂ ਗਈਆਂ ਹਨ। ਇਹ ਵੀਡੀਓ ਤੁਹਾਨੂੰ ਪਲੂਟੋ ਦੀ ਅਦਭੁੱਤ ਸਤਹਿ ਤੱਕ ਲੈ ਜਾਂਦਾ ਹੈ। ਸ਼ੁਰੂ ''ਚ ਤੁਸੀਂ ਪਲੂਟੋ ਦਾ ਇਕ ਡਿਸਟੈਂਸ ਵਿਊ ਦੇਖਦੇ ਹੋ ਅਤੇ ਫਿਰ ਹੌਲੀ-ਹੌਲੀ ਤਹਾਨੂੰ ਕਲੋਜਅਪ ਤਕ ਲੈ ਜਾਇਆ ਜਾਂਦਾ ਹੈ। ਵੀਡੀਓ ''ਚ ਪਲੂਟੋ ਦੇ ਸਭ ਤੋਂ ਵੱਡੇ ਮੂਨ (ਉਪਗ੍ਰਹਿ) ਚੈਨਲ ਨੂੰ ਵੀ ਦੇਖਿਆ ਜਾ ਸਕਦਾ ਹੈ। ਅਖੀਰ ''ਚ ਤੁਹਾਨੂੰ ਪਲੂਟੋ ਦੀ ਤਟ-ਰੇਖਾ ਸਪੁਤਨਿਕ ਪਲੈਨੀਟੀਆ ਦੀ ''ਰਾਈਟ'' ਲਈ ਲਿਜਾਇਆ ਜਾਂਦਾ ਹੈ। 

Related News