MWC 2019: Sony ਨੇ ਲਾਂਚ ਕੀਤਾ ਨਵਾਂ Xperia L3 ਲਾਂਚ, ਜਾਣੋ ਖੂਬੀਆਂ

02/26/2019 3:51:56 PM

ਗੈਜੇਟ ਡੈਸਕ- ਮੋਬਾਈਲ ਵਰਲਡ ਕਾਂਗਰਸ (MWC) 2019 'ਚ ਸਮਾਰਟਫੋਨ ਨਿਰਮਾਤਾ ਕੰਪਨੀ Sony ਨੇ Xperia 10 ਤੇ Xperia 10 Plus ਤੋਂ ਇਲਾਵਾ Sony Xperia 1 ਸਮੇਤ Xperia L3 ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ ਦੀ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਹੈ।

ਇਸ ਫੋਨ ਦੀ ਕੀਮਤ ਦੇ ਬਾਰੇ 'ਚ ਫਿਲਹਾਲ ਕੁਝ ਨਹੀਂ ਦੱਸਿਆ ਗਿਆ ਹੈ। ਇਸ ਨੂੰ ਕੁਝ ਚੁਨਿੰਦਾ ਮਾਰਕੀਟ 'ਚ 25 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ। ਉਥੇ ਹੀ ਇਸ ਦੀ ਕੀਮਤ ਮਾਰਕੀਟ 'ਤੇ ਨਿਰਭਰ ਕਰੇਗੀ। ਇਸ ਨੂੰ ਬਲੈਕ, ਗੋਲਡ ਤੇ ਸਿਲਵਰ ਕਲਰ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ। ਇਹ ਫੋਨ ਐਂਡ੍ਰਾਇਡ ਓਰੀਓ 'ਤੇ ਕੰਮ ਕਰਦਾ ਹੈ। ਇਸ 'ਚ 5.7 ਇੰਚ ਦੀ ਐੱਚ. ਡੀ+ ਆਈ. ਪੀ. ਐੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਆਸਪੈਕਟ ਰੇਸ਼ਿਓ 18:9 ਹੈ। ਇਸ 'ਤੇ ਗੋਰਿੱਲਾ ਗਲਾਸ 5 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਹ ਫੋਨ ਮੀਡੀਆਟੈੱਕ ਹੀਲੀਓ ਪੀ22 ਪ੍ਰੋਸੈਸਰ ਤੇ 3 ਜੀ. ਬੀ ਰੈਮ ਨਾਲ ਲੈਸ ਹੈ। ਇਸ 'ਚ 32 ਜੀ. ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਨੂੰ ਮਾਈਕ੍ਰੋ ਐੱਸ. ਡੀ ਕਾਰਡ ਰਾਹੀਂ 512 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ।

ਫੋਟੋਗਰਾਫੀ ਲਈ ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਮੌਜੂਦ ਹੈ। ਇਸ ਦਾ ਪ੍ਰਾਇਮਰੀ f/2.2 ਅਪਰਚਰ ਦੇ ਨਾਲ 13 ਮੈਗਾਪਿਕਸਲ ਦਾ ਵਾਇਡ ਐਂਗਲ ਸੈਂਸਰ ਹੈ। ਉਥੇ ਹੀ,  ਦੂਜਾ f/2.4 ਅਪਰਚਰ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਇਸ ਫੋਨ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ f/2.0 ਹੈ। ਕੁਨੈੱਕਟੀਵਿਟੀ ਲਈ ਇਸ ਫੋਨ 'ਚ 4ਜੀ ਵੀ. ਓ. ਐੱਲ. ਟੀ. ਈ, ਬਲੂਟੁੱਥ, ਐੱਨ. ਐੱਫ. ਸੀ, ਯੂ. ਐੱਸ. ਬੀ ਟਾਈਪ-ਸੀ ਤੇ ਗੂਗਲ ਕਾਸਟ ਜਿਹ ਫੀਚਰਸ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ 3300 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।


Related News