'X' ਨੇ ਲਾਂਚ ਕੀਤਾ ਪਹਿਲਾ AI ਚੈਟ ਟੂਲ, ਸਿਰਫ ਇਹ ਯੂਜ਼ਰਜ਼ ਕਰ ਸਕਣਗੇ ਇਸਤੇਮਾਲ

Saturday, Nov 04, 2023 - 04:12 PM (IST)

'X' ਨੇ ਲਾਂਚ ਕੀਤਾ ਪਹਿਲਾ AI ਚੈਟ ਟੂਲ, ਸਿਰਫ ਇਹ ਯੂਜ਼ਰਜ਼ ਕਰ ਸਕਣਗੇ ਇਸਤੇਮਾਲ

ਗੈਜੇਟ ਡੈਸਕ- ਐਲੋਨ ਮਸਕ ਨੇ ਆਪਣੇ ਏ.ਆਈ. ਚੈਟਬਾਟ ਦਾ ਐਲਾਨ ਕਰ ਦਿੱਤਾ ਹੈ। ਇਹ ਐਕਸ ਦਾ ਪਹਿਲਾ ਏ.ਆਈ. ਟੂਲ ਹੈ ਅਤੇ ਇਸਦਾ ਨਾਂ 'ਗਰੋਕ' (Grok) ਹੈ। ਐਲੋਨ ਮਸਕ ਨੇ ਕਿਹਾ ਹੈ ਕਿ Grok ਦਾ ਐਕਸਾਸ ਅੱਜ ਯਾਨੀ 4 ਨਵੰਬਰ ਤੋਂ ਮਿਲਣਾ ਸ਼ੁਰੂ ਹੋ ਗਿਆ ਹੈ ਪਰ ਇਹ ਫਿਲਹਾਲ ਸਿਰਫ ਪ੍ਰੀਮੀਅਮ ਯੂਜ਼ਰਜ਼ ਲਈ ਹੈ। 

ਐਲੋਨ ਮਸਕ ਦੇ ਇਕ ਪੋਸਟ ਮੁਤਾਬਕ, Grok ਫਿਲਹਾਲ ਬੀਟਾ ਟੈਸਟਿੰਗ 'ਚ ਹੈ ਪਰ ਇਹ ਪ੍ਰੀਮੀਅਮ ਪਲੱਸ ਸਬਸਕ੍ਰਾਈਬਰਾਂ ਲਈ ਉਪਲੱਬਧ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਪ੍ਰੀਮੀਅਮ ਪਲੱਸ ਪਲਾਨ ਪੇਸ਼ਕੀਤਾ ਗਿਆ ਹੈ ਜਿਸਦੀ ਕੀਮਤ 16 ਡਾਲਰ ਪ੍ਰਤੀ ਮਹੀਨਾ ਹੈ। ਇਸ ਪਲਾਨ ਤਹਿਕ ਐਕਸ 'ਤੇ ਐਡ ਫ੍ਰੀ ਅਨੁਭਵ ਮਿਲੇਗਾ। 

ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ

 

ਇਹ ਵੀ ਪੜ੍ਹੋ- ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਲਈ ਦੇਣੇ ਹੋਣਗੇ ਪੈਸੇ, ਚੈੱਕ ਕਰ ਲਓ 'ਰੇਟ ਲਿਸਟ'

ਕੀ ਹੈ ਐਕਸ ਦਾ Grok

ਇਹ ਟੂਲ ਵੀ ਗੂਗਲ ਬਾਰਡ ਅਤੇ ਚੈਟਜੀਪੀਟੀ ਦੀ ਤਰ੍ਹਾਂ ਇਕ ਏ.ਆਈ. ਟੂਲ ਹੈ। Grok, ਐਕਸ ਦਾ ਪਹਿਲਾ ਏ.ਆਈ. ਚੈਟ ਟੂਲ ਹੈ। ਇਹ ਐਕਸ 'ਤੇ ਸ਼ੇਅਰ ਕੀਤੀਆਂ ਗਈਆਂ ਜਾਣਕਾਰੀਆਂ ਨੂੰ ਰੀਅਲ ਟਾਈਮ 'ਚ ਐਕਸੈਸ ਕਰ ਸਕਦਾ ਹੈ ਅਤੇ ਯੂਜ਼ਰਜ਼ ਦੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ। 

ਮਸਕ ਮੁਤਾਬਕ, Grok 'ਚ ਖੁਦ ਦੀ ਸਮਝ ਹੈ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਬਹੁਤ ਸਹੀ ਢੰਗ ਨਾਲ ਦੇ ਸਕਦਾ ਹੈ। ਐਲੋਨ ਮਸਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਕੁਝ ਸਵਾਲਾਂ ਦੇ ਜਵਾਬ ਨਹੀਂ ਦੇਵੇਗਾ। ਜਿਵੇਂ- ਜੇਕਰ ਤੁਸੀਂ ਇਸ ਤੋਂ ਡਰੱਗ ਬਣਾਉਣ ਦਾ ਤਰੀਕਾ ਪੁੱਛੋਗੇ ਤਾਂ ਇਹ ਜਵਾਬ ਦੇਣ ਤੋਂ ਇਨਕਾਰ ਕਰ ਦੇਵੇਗਾ। 

ਇਹ ਵੀ ਪੜ੍ਹੋ- ਮੋਬਾਇਲ ਨਾਲ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਜਾ ਸਕਦੀ ਹੈ ਤੁਹਾਡੀ ਜਾਨ


author

Rakesh

Content Editor

Related News