ਮਸ਼ਰੂਮ ਖਾਣ ਨਾਲ ਦੂਰ ਹੋਣਗੀਆਂ ਡਿਮੇਂਸ਼ੀਆਂ-ਅਲਜ਼ਾਈਮਰ ਦੀਆਂ ਬਿਮਾਰੀਆਂ: ਰਿਸਰਚ
Thursday, Jan 26, 2017 - 02:38 PM (IST)

ਜਲੰਧਰ- ਮਸ਼ਰੂਮ ਖਾਣ ਨਾਲ ਡਿਮੇਂਸ਼ੀਆਂ ਅਤੇ ਅਲਜ਼ਾਈਮਰ ਵਰਗੀਆਂ ਉਮਰ ਸੰਬੰਧੀ ਨਿਯੂਰੋਡੀਜਨੇਰੇਟਿਵ ਬਿਮਾਰੀਆਂ ਨੂੰ ਕੁਝ ਸਮੇਂ ਲਈ ਟਾਲਿਆ ਜਾ ਸਕਦਾ ਹੈ। ਨਿਯੂਰੋਡੀਜਨੇਰੇਟਿਵ ਸ਼ਬਦ ਦਾ ਇਸਤੇਮਾਲ ਨਾੜੀ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਪ੍ਰਕਿਰਿਆ ਲਈ ਕੀਤਾ ਜਾਂਦਾ ਹੈ। ਖੋਜਕਾਰਾਂ ''ਚ ਭਾਰਤੀ ਮੂਲ ਦਾ ਇਕ ਖੋਜਕਾਰ ਵੀ ਸ਼ਾਮਲ ਹੈ।
ਖੋਜਕਾਰਾਂ ਦੇ ਦਾਅਵਾ ਕੀਤਾ ਹੈ ਕਿ ਕੁਝ ਖਾਦ ਅਤੇ ਔਸ਼ਧੀ ਮਸ਼ਰੂਮਾਂ ''ਚ ਅਜਿਹੇ ਬਾਇਓਐਕਟਿਵ ਯੌਗਿਕ ਹੁੰਦੇ ਹਨ, ਜੋ ਦਿਮਾਗ ''ਚ ਨਾੜੀ ਕੋਸ਼ਿਕਾਵਾਂ ''ਚ ਵਾਧਾ ਕਰ ਸਕਦੇ ਹਨ ਅਤੇ ਸੋਜ ਵਰਗੀ ਨਿਯੂਰੋਟਾਕਸਿਸ ਉਤੇਜਨਾਵਾਂ ਦੀ ਰੱਖਿਆ ਕਰਦੇ ਹਨ, ਜੋ ਨਿਯੂਰੋਡੀਜਨੇਰੇਟਿਵ ਬਿਮਾਰੀਆਂ ਦਾ ਕਾਰਣ ਬਣਦੀਆਂ ਹਨ।
ਮਲੇਸ਼ੀਆ ''ਚ ਮਲਾਯਾ ਯੂਨੀਵਰਸਿਟੀ ਨਾਲ ਵਿਕਿਨੇਸ਼ਵੇਅਰ ਸਬਾਰਤਮ ਸਮੇਤ ਖੋਜਕਾਰਾਂ ਨੇ ਖਣਾ ਯੋਗ ਮਸ਼ਰੂਮ ਦੀ ਸਿਹਤ ''ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਦੱਸਿਆ ਹੈ ਕਿ ਖੋਜ ਦੇ ਨਤੀਜੇ ਤੋਂ ਪਤਾ ਚੱਲਿਆ ਹੈ ਕਿ ਮਸ਼ਰੂਮ ਦੇ ਉਮਰ ਸੰਬੰਧੀ ਨਿਯੂਰੋਡੀਜਨੇਰੇਟਿਵ ਬਿਮਾਰੀਆਂ ਤੋਂ ਬਚਾਉਣ ਜਾਂ ਉਨ੍ਹਾਂ ਨੂੰ ਕੁਝ ਸਮੇਂ ਲਈ ਟਾਲਣ ''ਚ ਖਾਸ ਭੂਮਿਕਾ ਨਿਭਾਉਂਦੇ ਹਨ।
ਖੋਜਕਾਰਾਂ ਨੇ ਮਸ਼ਰੂਮਾਂ ਦੇ ਬਾਇਓਐਕਟਿਵ ਆਫ ਸੈਂਟਰਲ ਫਲੋਰਿਡਾ ਦੇ ਸੰਪਤ ਪਾਰਥਸਾਰਥੀ ਨੇ ਕਿਹਾ ਹੈ ਕਿ ਕਾਰਡੀਓਮੇਟਾਬੋਲਿਕ ਬਿਮਾਰੀਆਂ ਅਤੇ ਕੈਸਰ ''ਚ ਫਾਇਦੇਮੰਦ ਸਾਬਤ ਹੋਣ ਵਾਲੇ ਖਾਦ ਪਦਾਰਥਾਂ ਦੇ ਉਲਟ ਨਿਯੂਰੋਡੀਡਨੇਰੇਟਿਵ ਬਿਮਾਰੀਆਂ ਲਈ ਫਾਇਦੇਮੰਦ ਖਾਦ ਪਦਾਰਥਾਂ ''ਤੇ ਧਿਆਨ ਕਾਫੀ ਘੱਟ ਅਧਿਐਨ ਹੋਏ ਹਨ। ਇਸ ਹਾਲ ਹੀ ਦੇ ਅਧਿਐਨ ਤੋਂ ਨਾੜੀ ਕੋਸ਼ਿਕਾਵਾਂ ਦੀ ਰੱਖਿਆ ਕਰਨ ਵਾਲੇ ਅਤੇ ਖਾਦ ਸਮੱਗਰੀ ਦੀ ਪਛਾਣ ਕਰਨ ਲਈ ਪ੍ਰੇਰਣਾ ਮਿਲ ਸਕਦੀ ਹੈ।