ਮੋਟੋਰੋਲਾ 20 ਅਪ੍ਰੈਲ ਨੂੰ ਭਾਰਤ ’ਚ ਲਾਂਚ ਕਰੇਗੀ 108MP ਕੈਮਰੇ ਵਾਲਾ ਫੋਨ

Saturday, Apr 17, 2021 - 03:50 PM (IST)

ਮੋਟੋਰੋਲਾ 20 ਅਪ੍ਰੈਲ ਨੂੰ ਭਾਰਤ ’ਚ ਲਾਂਚ ਕਰੇਗੀ 108MP ਕੈਮਰੇ ਵਾਲਾ ਫੋਨ

ਗੈਜੇਟ ਡੈਸਕ– ਮੋਟੋਰੋਲਾ 20 ਅਪ੍ਰੈਲ ਨੂੰ ਭਾਰਤ ’ਚ ਦੋ ਨਵੇਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਦੱਸਿਆ ਹੈ ਕਿ ਮੋਟੋ ਜੀ60 ਅਤੇ ਮੋਟੋ ਜੀ40 ਫਿਊਜਨ ਨੂੰ ਸਭ ਤੋਂ ਪਹਿਲਾਂ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਨ੍ਹਾਂ ’ਚੋਂ ਮੋਟੋ ਜੀ60 ਨੂੰ 108 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਲਿਆਇਆ ਜਾਵੇਗਾ। ਡਿਜ਼ਾਇਨ ਦੇ ਮਾਮਲੇ ’ਚ ਇਹ ਦੋਵੇਂ ਫੋਨ ਇਕ ਸਮਾਨ ਹੋਣਗੇ ਅਤੇ ਇਨ੍ਹਾਂ ਦੇ ਫੀਚਰਜ਼ ’ਚ ਵੀ ਕੁਝ ਜ਼ਿਆਦਾ ਫਰਕ ਨਹੀਂ ਹੋਵੇਗਾ। 

Moto G60 ਅਤੇ MotoG40 Fusion ਦੇ ਲੀਕ ਹੋਏ ਫੀਚਰਜ਼
ਡਿਸਪਲੇਅ    - 6.8 ਇੰਚ ਦੀ ਪੰਚ-ਹੋਲ (ਰਿਫ੍ਰੈਸ਼ ਰੇਟ 120 ਹਰਟਜ਼)
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 732ਜੀ
ਰੈਮ    - 6 ਜੀ.ਬੀ.
ਸਟੋਰੇਜ    - 128 ਜੀ.ਬੀ.
ਓ.ਐੱਸ.    - ਐਂਡਰਾਇਡ 11 
ਰੀਅਰ ਕੈਮਰਾ    - ਮੋਟੋ ਜੀ60 ’ਚ 108MP (ਪ੍ਰਾਈਮਰੀ ਸੈਂਸਰ)+8MP (ਅਲਟਰਾ ਵਾਈਡ ਸੈਂਸਰ)+8MP (ਡੈਪਥ ਸੈਂਸਰ)/ ਮੋਟੋ ਜੀ40 ’ਚ 64MP ਮੇਨ ਕੈਮਰਾ ਮਿਲੇਗਾ। 
ਫਰੰਟ ਕੈਮਰਾ    - 32MP
ਬੈਟਰੀ    - 6,000mAh
ਕੁਨੈਕਟੀਵਿਟੀ    - 4G VoLTE, Wi-Fi, GPS, ਬਲੂਟੂਥ ਅਤੇ USB ਟਾਈਪ-ਸੀ ਪੋਰਟ


author

Rakesh

Content Editor

Related News