Motorola Razr ਜਲਦ ਆਏਗਾ ਭਾਰਤ, ਯੂਜ਼ਰਜ਼ ਨੂੰ ਮਿਲਣਗੇ ਇਹ ਅਨੋਖੇ ਫੀਚਰਜ਼

11/21/2019 10:19:30 AM

ਗੈਜੇਟ ਡੈਸਕ– ਅਮਰੀਕੀ ਕੰਪਨੀ ਮੋਟੋਰੋਲਾ ਜਲਦ ਹੀ ਭਾਰਤ 'ਚ ਮੋਟੋ ਰੇਜ਼ਰ ਫੋਲਡੇਬਲ ਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਪਿਛਲੇ ਹਫਤੇ ਕੰਪਨੀ ਨੇ ਮੋਟੋ ਰੇਜ਼ਰ ਨੂੰ ਅਮਰੀਕਾ 'ਚ ਵਿਸ਼ਵ ਪੱਧਰ 'ਤੇ ਪੇਸ਼ ਕੀਤਾ ਸੀ। ਫੋਨ ਦੀ ਲੁੱਕ ਤੇ ਡਿਜ਼ਾਈਨ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਫੋਨ ਦੀ ਖਾਸੀਅਤ ਹੈ ਇਸ ਦੀ ਮੁੜਨ ਵਾਲੀ ਸਕਰੀਨ। ਨਾਲ ਹੀ ਇਸ ਦਾ ਕੈਮਰਾ ਵੀ ਕਾਫੀ ਜ਼ਬਰਦਸਤ ਹੈ।
- ਫੋਨ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਫੋਨ ਸੈਮਸੰਗ ਦੇ ਗਲੈਕਸੀ ਡਬਲਯੂ 20  5ਜੀ ਤੇ ਹੁਵਾਵੇ ਮੇਟ ਐਕਸ ਨੂੰ ਚੁਣੌਤੀ ਦੇਵੇਗਾ। ਕਈ ਸੋਸ਼ਲ ਮੀਡੀਆ ਪੋਸਟਸ ਤੋਂ ਜਾਣਕਾਰੀ ਮਿਲੀ ਹੈ ਕਿ ਕੰਪਨੀ ਨੇ ਅਮਰੀਕਾ ਵਿਚ ਮੋਟੋ ਰੇਜ਼ਰ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਵੀ ਕਰ ਦਿੱਤੀ ਹੈ। ਭਾਰਤ ਵਿਚ ਇਹ ਕਦੋਂ ਤਕ ਲਾਂਚ ਹੋਵੇਗਾ, ਅਜੇ ਇਸ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਦੱਸ ਦੇਈਏ ਕਿ ਲਾਂਚਿੰਗ ਵੇਲੇ ਇਸ ਫੋਨ ਨੂੰ ਭਾਰਤੀ ਬਾਜ਼ਾਰ ਵਿਚ ਲਿਆਉਣ ਦੀ ਗੱਲ ਕਹੀ ਗਈ ਸੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕੰਪਨੀ ਭਾਰਤ ਵਿਚ ਇਸ ਫੋਨ ਦੀ ਕੀਮਤ ਇਕ ਲੱਖ ਰੁਪਏ ਦੇ ਲੱਗਭਗ ਰੱਖੇਗੀ।

ਵਿਸ਼ੇਸ਼ਤਾਵਾਂ
ਫੋਨ ’ਚ clamshell ਤੇ ਫਲਿੱਪ ਫੋਨ ਦਾ ਡਿਜ਼ਾਈਨ ਦਿੱਤਾ ਗਿਆ ਹੈ। ਇਸ ਵਿਚ ਯੂਜ਼ਰਜ਼ ਨੂੰ 6.2 ਇੰਚ ਦਾ ਓ. ਐੱਲ. ਈ. ਡੀ. ਡਿਸਪਲੇਅ ਮਿਲੇਗਾ, ਜਿਸ ਦਾ ਰੈਜ਼ੋਲਿਊਸ਼ਨ 876x2142 ਪਿਕਸਲ ਹੈ। ਫੋਲਡ ਹੋਣ ਤੋਂ ਬਾਅਦ ਫੋਨ ਦੀ ਸਕਰੀਨ ਦਾ ਸਾਈਜ਼ 2.7 ਇੰਚ ਦਾ ਹੋ ਜਾਵੇਗਾ। ਯੂਜ਼ਰਜ਼ ਇਸ ਡਿਸਪਲੇਅ ਨਾਲ ਸੈਲਫੀ, ਨੋਟੀਫਿਕੇਸ਼ਨ ਤੇ ਮਿਊਜ਼ਿਕ ਕੰਟਰੋਲ ਕਰ ਸਕਣਗੇ। ਚੰਗੀ ਪ੍ਰਫਾਰਮੈਂਸ ਲਈ ਆਕਟਾ-ਕੋਰ ਕੁਆਲਕੋਮ ਸਨੈਪਡਰੈਗਨ 710 ਐੱਸ. ਓ. ਸੀ. ਤੇ 6 ਜੀ. ਬੀ. ਰੈਮ ਦੀ ਸੁਪੋਰਟ ਦਿੱਤੀ ਗਈ ਹੈ।

PunjabKesari

ਕੈਮਰਾ
ਫੋਨ ਵਿਚ 16 ਮੈਗਾਪਿਕਸਲ ਵਾਲਾ ਪ੍ਰਾਇਮਰੀ ਸ਼ੂਟਰ ਕੈਮਰਾ ਦਿੱਤਾ ਗਿਆ ਹੈ। ਇਸ ਵਿਚ ਨਾਈਟ ਵਿਜ਼ਨ ਮੋਡ ਦਾ ਫੀਚਰ ਵੀ ਹੈ। ਇਸ ਨਾਲ ਯੂਜ਼ਰਜ਼ ਰਾਤ ਵੇਲੇ ਸ਼ਾਨਦਾਰ ਫੋਟੋਗ੍ਰਾਫੀ ਕਰ ਸਕਣਗੇ। ਇਸ ਵਿਚ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਤਕਨੀਕ ਦੀ ਸੁਪੋਰਟ ਵੀ ਮਿਲੇਗੀ। ਫਰੰਟ ਵਿਚ ਯੂਜ਼ਰਜ਼ ਨੂੰ 5 ਮੈਗਾਪਿਕਸਲ ਵਾਲਾ ਕੈਮਰਾ ਮਿਲੇਗਾ।

PunjabKesari

ਕੁਨੈਕਟੀਵਿਟੀ ਤੇ ਬੈਟਰੀ
ਕੁਨੈਕਟੀਵਿਟੀ ਲਈ ਕੰਪਨੀ ਨੇ ਫੋਨ ਵਿਚ y7 ਐੱਲ. ਟੀ. ਈ., ਬਲੂਟੁੱਥ 5.0, ਵਾਈ-ਫਾਈ, ਜੀ. ਪੀ. ਐੱਸ. ਤੇ ਯੂ. ਐੱਸ. ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਹਨ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ 2510 ਐੱਮ. ਏ. ਐੱਚ. ਦੀ ਬੈਟਰੀ ਮਿਲੇਗੀ, ਜੋ 15 ਵਾਟ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੈ। ਮੋਟੋਰੋਲਾ ਰੇਜ਼ਰ ਐਂਡ੍ਰਾਇਡ 9.0 ਪਾਈ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।


Related News