ਮੋਟੋਰੋਲਾ ਨੇ ਲਾਂਚ ਕੀਤਾ ਸਸਤਾ ਸਮਾਰਟਫੋਨ, ਮਿਲਣਗੇ ਸ਼ਾਨਦਾਰ ਫੀਚਰਜ਼

10/09/2019 4:35:41 PM

ਗੈਜੇਟ ਡੈਸਕ– ਮੋਟੋਰੋਲਾ ਨੇ ਭਾਰਤ ’ਚ ਆਪਣੀ ਰੇਂਜ ਨੂੰ ਵਧਾਉਂਦੇ ਹੋਏ ਨਵਾਂ ਸਮਾਰਟਫੋਨ Motorola Macro One ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਫੋਨ ਨੂੰ ਮਿਡ-ਰੇਂਜ ਸੈਗਮੈਂਟ ਨੂੰ ਟਾਰਗੇਟ ਕਰਦੇ ਹੋਏ ਪੇਸ਼ ਕੀਤਾ ਹੈ। ਇਸ ਵਿਚ ਵਾਟਰਡ੍ਰੋਪ ਨੌਚ ਡਿਸਪਲੇਅ ਦੇ ਨਾਲ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੇ ਨਾਂ ਤੋਂ ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ ਕਿ ਇਹ ਖਾਸ ਤੌਰ ’ਤੇ ਮੈਕ੍ਰੋ ਫੋਟੋਗ੍ਰਾਫੀ ਲਈ ਡਿਜ਼ਾਈਨ ਕੀਤਾ ਗਿਆ ਹੈ। ਮੋਟੋਰੋਲਾ ਵਨ ਮੈਕ੍ਰੋ ’ਚ ਕਲੋਜ਼-ਅਪ ਫੋਟੋ ਲੈਣ ਲਈ ਡੈਡੀਕੇਟਿਡ ਮੈਕ੍ਰੋ ਸੈਂਸਰ ਵੀ ਦਿੱਤਾ ਗਿਆ ਹੈ। 

ਕੀਮਤ, ਆਫਰ ਤੇ ਉਪਲੱਬਧਤਾ
ਕੰਪਨੀ ਨੇ ਇਸ ਫੋਨ ਨੂੰ ਸਿਰਫ ਇਕ ਹੀ ਵੇਰੀਐਂਟ, 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ’ਚ ਪੇਸ਼ ਕੀਤਾ ਹੈ। 9,999 ਰੁਪਏ ਦੀ ਕੀਮਤ ’ਚ ਆਉਣ ਵਾਲਾ ਇਹ ਫੋਨ ਸਪੇਸ ਕਲਰ ’ਚ ਉਪਲੱਬਧ ਹੋਵੇਗਾ। ਫੋਨ ਦੀ ਵਿਕਰੀ 12 ਅਕਤੂਬਰ ਤੋਂ ਫਲਿਪਕਾਰਟ ’ਤੇ ਸ਼ੁਰੂ ਹੋਵੇਗੀ। ਕੰਪਨੀ ਇਸ ਫੋਨ ਨੂੰ ਆਕਰਸ਼ਕ ਲਾਂਚ ਆਫਰ ਦੇ ਨਾਲ ਉਪਲੱਬਧ ਕਰਵਾਉਣ ਵਾਲੀ ਹੈ। ਇਸ ਤਹਿਤ ਯੂਜ਼ਰਜ਼ ਨੂੰ ਜਿਓ ਵਲੋਂ 2,200 ਰੁਪਏ ਦੇ ਕੈਸ਼ਬੈਕ ਦੇ ਨਾਲ ਹੀ 125 ਜੀ.ਬੀ. ਦਾ ਐਡੀਸ਼ਨਲ ਡਾਟਾ ਵੀ ਮਿਲੇਗਾ। 

 

ਫੀਚਰਜ਼
ਫੋਨ ’ਚ 720x1520 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.2 ਇੰਚ ਦੀ ਐੱਚ.ਡੀ. ਪਲੱਸ ਮੈਕਸ ਵਿਜ਼ਨ ਪਲੱਸ ਡਿਸਪਲੇਅ ਹੈ। ਐਂਡਰਾਇਡ 9 ਪਾਈ ਦੇ ਸਟਾਕ ਇੰਟਰਫੇਸ ’ਤੇ ਚੱਲਣ ਵਾਲੇ ਇਸ ਫੋਨ ’ਚ ਮੀਡੀਆਟੈੱਕ ਹੀਲੀਓ ਪੀ70 ਪ੍ਰੋਸੈਸਰ ਦਿੱਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਥੇ 13 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਦੇ ਨਾਲ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਅਤੇ ਇਕ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੈ। ਬਿਹਤਰ ਫੋਟੋਗ੍ਰਾਫੀ ਲਈ ਫੋਨ ਦੇ ਬੈਕ ’ਚ ਇਕ ਡੈਡੀਕੇਟਿਡ ਆਟੋਫੋਕਸ ਮਡਿਊਲ ਦਿੱਤਾ ਗਿਆ ਹੈ ਜੋ ਤੇਜ਼ੀ ਨਾਲ ਫੋਕਸ ਕਰਦਾ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਫੋਨ ਦੇ ਕੈਮਰਾ ਫੀਚਰ ਦੀ ਗੱਲ ਕਰੀਏ ਤਾਂ ਇਹ 8x ਡਿਜੀਟਲ ਜ਼ੂਮ, ਸ਼ਾਟ ਆਪਟੀਮਾਈਜੇਸ਼ਨ, ਆਟੋ ਸਮਾਈਲ ਕੈਪਚਰ ਵਰਗੇ ਕਈ ਸ਼ਾਨਦਾਰ ਫੀਚਰ ਨਾਲ ਆਉਂਦਾ ਹੈ। ਮੋਟੋਰੋਲਾ ਵਨ ਮੈਕ੍ਰੋ ਦੇ ਕੈਮਰੇ ਨਾਲ ਤੁਸੀਂ 120 ਫਰੇਮ ਪ੍ਰਤੀ ਸੈਕਿੰਡ ’ਤੇ 1080 ਪਿਕਸਲ ਦੀ ਵੀਡੀਓ ਸ਼ੂਟ ਕਰ ਸਕਦੇ ਹੋ। ਫਰੰਟ ਕੈਮਰੇ ਦੇ ਫੀਚਰ ਦੀ ਗੱਲ ਕਰੀਏ ਤਾਂ ਇਸ ਵਿਚ ਐੱਚ.ਡੀ.ਆਰ., ਟਾਈਮਰ, ਫੇਸ ਬਿਊਟੀ, ਗਰੁੱਪ ਸੈਲਫੀ ਵਰਗੇ ਕਈ ਫੀਚਰ ਮਿਲਦੇ ਹਨ। 

ਫੋਨ ਦੀ ਮੈਮਰੀ ਨੂੰ ਐੱਸ.ਡੀ. ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਹਾਲਾਂਕਿ, ਜੇਕਰ ਤੁਸੀਂ ਡਿਊਲ ਸਿਮ ਫੋਨ ਇਸਤੇਮਾਲ ਕਰਦੇ ਹੋਏ ਤਾਂ ਤੁਸੀਂ ਮਾਈਕ੍ਰੋ-ਐੱਸ.ਡੀ. ਕਾਰਡ ਨਹੀਂ ਲਗਾ ਸਕਦੇ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4,000mAh ਦੀ ਬੈਟਰੀ ਦਿੱਤੀ ਗਈ ਹੈ ਜੋ 10 ਵਾਟ ਦੇ ਚਾਰਜਰ ਨਾਲ ਆਉਂਦੀ ਹੈ। 


Related News