ਮੋਟੋਰੋਲਾ ਨੇ ਪੇਸ਼ ਕੀਤਾ Motorola One Action ਸਮਾਰਟਫੋਨ

Saturday, Aug 17, 2019 - 10:38 AM (IST)

ਮੋਟੋਰੋਲਾ ਨੇ ਪੇਸ਼ ਕੀਤਾ Motorola One Action ਸਮਾਰਟਫੋਨ

ਗੈਜੇਟ ਡੈਸਕ– ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਨੇ ਆਪਣਾ ਮੋਟੋਰੋਲਾ ਵਨ ਐਕਸ਼ਨ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਫੋਨ ’ਚ 117 ਡਿਗਰੀ ਅਲਟਰਾ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ ਜੋ 1080p/60fps ਦੀ ਦਰ ਨਾਲ ਵੀਡੀਓ ਸ਼ੂਟ ਕਰ ਸਕਦਾ ਹੈ। Gizmochina ਦੀ ਰਿਪੋਰਟ ਮੁਤਾਬਕ, ਇਹ ਫੋਨ ਕੰਪਨੀ ਨੇ ਅਧਿਕਾਰਤ ਤੌਰ ’ਤੇ ਪੇਸ਼ ਕਰ ਦਿੱਤਾ ਹੈ। 

ਮਿਲੇਗਾ ਟ੍ਰਿਪਲ ਕੈਮਰਾ ਸੈੱਟਅਪ
ਕੈਮਰਾ ਫੀਚਰਜ਼ ਦੀ ਗੱਲ ਕਰੀਏ ਤਾਂ Moto One Action ਸੈਲਫੀ ਦੇ ਸ਼ੌਕੀਨਾਂ ਲਈ ਬਿਹਤਰੀਨ ਹੋਵੇਗਾ। ਇਸ ਡਿਵਾਈਸ ’ਚ ਰੀਅਰ ਪੈਨਲ ’ਤੇ ਟ੍ਰਿਪਲ ਕੈਮਰਾ ਦੇਖਣ ਨੂੰ ਮਿਲੇਗਾ ਅਤੇ ਹਾਲ ਹੀ ’ਚ ਸਾਹਮਣੇ ਆਏ ਇਕ ਲੀਕ ’ਚ ਉਸ ਦੇ ਸੈਂਸਰਾਂ ਦੀ ਡਿਟੇਲਸ ਵੀ ਸ਼ੇਅਰ ਕੀਤੀ ਗਈ ਹੈ।

ਕੈਮਰਾ ਮਡਿਊਲ ’ਚ 16 ਮੈਗਾਪਿਕਸਲ ਦੇ ਮੇਨ ਸੈਂਸਰ ਤੋਂ ਇਲਾਵਾ, ਇਕ ਡੈੱਪਥ ਸੈਂਸਰ ਅਤੇ ਇਕ ਵਾਈਡ ਐਂਗਲ ‘ਐਕਸ਼ਨ ਕੈਮ’ 117 ਡਿਗਰੀ ‘ਫੀਲਡ ਆਫ ਵਿਊ’ ਦੇ ਨਾਲ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਵੀ ਪੰਚ ਹੋਲ ਸੈੱਟਅਪ ’ਚ 12 ਮੈਗਾਪਿਕਸਲ ਦਾ ਸੈਲਫੀ ਸੈਂਸਰ ਦਿੱਤਾ ਗਿਆ ਹੈ। 

ਇੰਨੀ ਹੋ ਸਕਦੀ ਹੈ ਕੀਮਤ
ਰਿਪੋਰਟਾਂ ਮੁਤਾਬਕ, ਇਹ ਫੋਨ ਐਂਡਰਾਇਡ ਵਨ ਪ੍ਰੋਗਰਾਮ ਦਾ ਹਿੱਸਾ ਹੋ ਸਕਦਾ ਹੈ ਅਤੇ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਡਿਵਾਈਸ ’ਚ 3,500mAh ਦੀ ਬੈਟਰੀ ਦਿੱਤੀ ਗਈ ਹੈ ਪਰ ਫਾਸਟ ਚਾਰਜਿੰਗ ਸਪੋਰਟ ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਮੰਨਿਆ ਜਾ ਰਿਹਾ ਹੈ ਕਿ ਮੋਟੋ ਵਨ ਐਕਸ਼ਨ ਹਾਲ ਹੀ ’ਚ ਲਾਂਚ ਹੋਏ Moto One Vision ਤੋਂ ਸਸਤਾ ਹੋ ਸਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਹ 299 ਯੂਰੋ (ਕਰੀਬ 24,000 ਰੁਪਏ) ਦੇ ਪ੍ਰਾਈਜ਼ ਟੈਗ ਨਾਲ ਲਾਂਚ ਹੋ ਸਕਦਾ ਹੈ। ਕੰਪਨੀ ਡਿਵਾਈਸ ਦੇ ਕਈ ਵੇਰੀਐਂਟ ਲਾਂਚ ਕਰ ਸਕਦੀ ਹੈ। 


Related News