ਮੋਟੋਰੋਲਾ ਨੇ ਲਾਂਚ ਕੀਤੇ ਚਾਰ ਨਵੇਂ Smart TV, ਕੀਮਤ 13,999 ਰੁਪਏ ਤੋਂ ਸ਼ੁਰੂ

Saturday, Oct 10, 2020 - 02:16 AM (IST)

ਮੋਟੋਰੋਲਾ ਨੇ ਲਾਂਚ ਕੀਤੇ ਚਾਰ ਨਵੇਂ Smart TV, ਕੀਮਤ 13,999 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ—ਮਸ਼ਹੂਰ ਤਕਨਾਲੋਜੀ ਕੰਪਨੀ ਮੋਟੋਰੋਲਾ ਨੇ ਸਮਾਰਟ ਟੀ.ਵੀ. ਦੀ ਨਵੀਂ ਰੇਂਜ ਲਾਂਚ ਕਰ ਦਿੱਤੀ ਹੈ। ਇਹ ਸਮਾਰਟ ਟੀ.ਵੀ. 32 ਇੰਚ, 40 ਇੰਚ, 43 ਇੰਚ ਅਤੇ 55 ਇੰਚ ਦੇ ਸਕਰੀਨ ਸਾਈਜ਼ ’ਚ ਲਿਆਏ ਗਏ ਹਨ। 32 ਇੰਚ ਸਕਰੀਨ ਐੱਚ.ਡੀ., 40 ਇੰਚ ਸਕਰੀਨ ਫੁਲ ਐੱਚ.ਡੀ., 43 ਇੰਚ ਅਤੇ 55 ਇੰਚ ਸਕਰੀਨ 4ਕੇ ਰੈਜੋਲਿਉਸ਼ਨ ਸਪੋਰਟ ਕਰਦੀ ਹੈ। ਕੰਪਨੀ ਦੇ ਇਹ ਨਵੇਂ ਸਮਾਰਟ ਟੀ.ਵੀ. ਐਂਡ੍ਰਾਇਡ 10 ਆਪਰੇਟਿੰਗ ਸਿਸਟਮ ’ਤੇ ਕੰਮ ਕਰਦੇ ਹਨ ਅਤੇ ਇਨ੍ਹਾਂ ਦੀ ਵਿਕਰੀ 15 ਅਕਤੂਬਰ ਤੋਂ ਸ਼ੁਰੂ ਹੋਵੇਗੀ। ਖਾਸ ਗੱਲ ਇਹ ਹੈ ਕਿ ਇਹ ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਦਾ ਹਿੱਸਾ ਰਹਿਣਗੇ।

ਕੀ ਹੈ ਕੀਮਤ
Motorola Revou 55 55 ਇੰਚ ਅਲਰਟਾ ਐੱਚ.ਡੀ. ਟੀ.ਵੀ. ਦੀ ਕੀਮਤ 40,999 ਰੁਪਏ ਅਤੇ Motorola Revou 43 ਇੰਚ ਅਲਟਰਾ ਐੱਚ.ਡੀ. ਟੀ.ਵੀ. ਦੀ ਕੀਮਤ 30,999 ਰੁਪਏ ਹੈ। ਉੱਥੇ, 32 ਇੰਚ ਵਾਲੇ ਮੋਟੋਰੋਲਾ ਜ਼ੈੱਡ.ਐਕਸ.2 ਟੀ.ਵੀ. ਦੀ ਕੀਮਤ 13,999 ਰੁਪਏ ਅਤੇ 43 ਇੰਚ ਵਾਲੇ ਮੋਟੋਰੋਲਾ ਜ਼ੈੱਡ.ਐਕਸ.2 ਦੀ ਕੀਮਤ 19,999 ਰੁਪਏ ਰੱਖੀ ਗਈ ਹੈ।

ਫੀਚਰਜ਼
ਇਹ ਸਾਰੇ ਸਮਾਰਟ ਟੀ.ਵੀ. ਐਂਡ੍ਰਾਇਡ 10 ’ਤੇ ਕੰਮ ਕਰਦੇ ਹਨ। ਇਨ੍ਹਾਂ ’ਚ 1.5GHz ਕਵਾਡ ਕੋਰ ਪ੍ਰੋਸੈਸਰ, 2ਜੀ.ਬੀ. ਦੀ ਰੈਮ ਅਤੇ Mali-G52 ਜੀ.ਪੀ.ਯੂ. ਦਿੱਤਾ ਗਿਆ ਹੈ। ਮੋਟੋਰੋਲਾ ਜ਼ੈੱਡ.ਐਕਸ.2 ਰੇਂਜ ’ਚ 16ਜੀ.ਬੀ. ਇੰਟਰਨਲ ਸਟੋਰੇਜ਼ ਅਤੇ ਮੋਟੋਰੋਲਾ ਰੀਵੋਯੂ ਰੇਂਜ ’ਚ 32 ਜੀ.ਬੀ. ਦੀ ਸਟੋਰੇਜ਼ ਦਿੱਤੀ ਗਈ ਹੈ। ਇਹ ਸਾਰੇ ਟੀ.ਵੀ. ਡਾਲਬੀ ਏਟਮਾਸ, ਡਾਲਬੀ ਆਡੀਓ, ਡਾਲਬੀ ਸਟੂਡਿਊ ਸਾਊਂਡ, ਡਾਲਬੀ ਵਿਜ਼ਨ ਅਤੇ ਐੱਚ.ਡੀ.ਆਰ. 10 ਸਪੋਰਟ ਕਰਦੇ ਹਨ।

55 ਇੰਚ ਮਾਡਲ ਦੇ ਦੋ ਸਪੀਕਰ ਅਤੇ ਦੋ ਟਵੀਟਰਸ ਨਾਲ 50ਵਾਟ ਦਾ ਸਾਊਂਡ ਆਊਟਪੁਟ ਮਿਲਦਾ ਹੈ ਜਦਕਿ 43 ਇੰਚ ’ਚ ਦੋ ਸਪੀਕਰਸ ਨਾਲ 24 ਵਾਟ ਦਾ ਸਾਊਂਡ ਆਊਟਪੁਟ ਦਿੱਤਾ ਗਿਆ ਹੈ। ਮੋਟੋਰੋਲਾ ਜ਼ੈੱਡ.ਐਕਸ.2 ਰੇਂਜ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਦੋ ਸਪੀਕਰ ਅਤੇ ਦੋ ਟਵੀਟਰਸ ਨਾਲ 40 ਵਾਟ ਦਾ ਸਾਊਂਡ ਆਊਟਪੁਟ ਦਿੱਤਾ ਗਿਆ ਹੈ।


author

Karan Kumar

Content Editor

Related News