ਚਾਰ ਸਪੀਕਰ ਤੇ ਡਾਲਬੀ ਆਡੀਓ ਨਾਲ ਲਾਂਚ ਹੋਇਆ Moto Tab G62

Wednesday, Aug 17, 2022 - 01:27 PM (IST)

ਚਾਰ ਸਪੀਕਰ ਤੇ ਡਾਲਬੀ ਆਡੀਓ ਨਾਲ ਲਾਂਚ ਹੋਇਆ Moto Tab G62

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਟੈਬ Moto Tab G62 ਨੂੰ ਲਾਂਚ ਕਰ ਦਿੱਤਾ ਹੈ। Moto Tab G62 ਦੀ ਲਾਂਚਿੰਗ ਭਾਰਤ ’ਚ ਸਨੈਪਡ੍ਰੈਗਨ 680 ਪ੍ਰੋਸੈਸਰ, 4 ਜੀ.ਬੀ. LPDDR4X ਰੈਮ ਨਾਲ ਹੋਈ ਹੈ। Moto Tab G62 ਨੂੰ ਬਲਿਊ ਲਾਈਟ ਲਈ TUV Rheinland ਦਾ ਸਰਟੀਫਿਕੇਸ਼ਨ ਵੀ ਮਿਲਿਆ ਹੈ। ਇਸ ਟੈਬ ’ਚ 2ਕੇ ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਵਿਚ 8 ਮੈਗਾਪਿਕਸਲ ਦਾ ਆਟੋ ਫੋਕਸ ਪ੍ਰਾਈਮਰੀ ਰੀਅਰ ਕੈਮਰਾ ਦਿੱਤਾ ਗਿਆ ਹੈ। 

Moto Tab G62 ਦੀ ਕੀਮਤ
Moto Tab G62 ਦੇ ਵਾਈ-ਫਾਈ ਵੇਰੀਐਂਟ ਦੀ ਕੀਮਤ 15,999 ਰੁਪਏ ਹੈ। ਉੱਥੇ ਹੀ LTE ਵੇਰੀਐਂਟ ਦੀ ਕੀਮਤ 17,999 ਰੁਪਏ ਰੱਖੀ ਗਈ ਹੈ। ਇਸ ਟੈਬਲੇਟ ਨੂੰ ਫਲਿਪਕਾਰਟ ’ਤੇ ਲਿਸਟ ਕੀਤਾ ਗਿਆ ਹੈ ਜਿੱਥੋਂ ਇਸਨੂੰ ਫ੍ਰੋਸਟ ਬਲਿਊ ਰੰਗ ’ਚ ਖਰੀਦਿਆ ਜਾ ਸਕਦਾ ਹੈ। Moto Tab G62 ਦੀ ਵਿਕਰੀ 22 ਅਗਸਤ ਤੋਂ ਹੋਵੇਗੀ। ਫਿਲਹਾਲ ਪ੍ਰੀ-ਬੁਕਿੰਗ ਚੱਲ ਰਹੀ ਹੈ। 

Moto Tab G62 ਦੇ ਫੀਚਰਜ਼
Moto Tab G62 ’ਚ ਐਂਡਰਾਇਡ 12 ਦਿੱਤਾ ਗਿਆ ਹੈ। ਇਸਦੇ ਨਾਲ 4ਜੀ ਨੈੱਟਵਰਕ ਦਾ ਸਪੋਰਟ ਵੀ ਹੈ। ਮੋਟੋਰੋਲਾ ਦੇ ਇਸ ਟੈਬ ’ਚ ਮੈਮਰੀ ਕਾਰਡ ਲਈ ਅਲੱਗ ਤੋਂ ਇਕ ਸਲਾਟ ਦਿੱਤਾ ਗਿਆ ਹੈ। Moto Tab G62 ’ਚ 10.61ਇੰਚ ਦੀ IPS LCD ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2K+ (2,000x1,200 ਪਿਕਸਲ) ਹੈ। 

Moto Tab G62 LTE ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ 4 ਜੀ.ਬੀ. LPDDR4X ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕੇਗਾ। ਵਾਟਰ ਰੈਸਿਸਟੈਂਟ ਲਈ ਇਸਨੂੰ IP52 ਦੀ ਰੇਟਿੰਗ ਮਿਲੀ ਹੈ। 

ਕੈਮਰੇ ਦੀ ਗੱਲ ਕਰੀਏ ਤਾਂ Moto Tab G62 ’ਚ 8 ਮੈਗਾਪਿਕਸਲ ਦਾ ਆਟੋਫੋਕਸ ਰੀਅਰ ਕੈਮਰਾ ਸੈੱਟਅਪ ਹੈ ਜੋ ਕਿ 1080 ਪਿਕਸਲ ’ਤੇ ਵੀਡੀਓ ਰਿਕਾਰਡ ਕਰ ਸਕਦਾ ਹੈ। ਉੱਥੇ ਹੀ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿ ਹੈ। ਕੈਮਰੇ ਦੇ ਨਾਲ ਡਿਊਲ ਕੈਪਚਰ, ਸਪਾਟ ਕਲਰ, ਟਾਈਮਲੈੱਸ, ਫੇਸ ਬਿਊਟੀ, ਵੀਡੀਓ ਸਨੈਪਸ਼ਾਟ ਅਤੇ ਇਫਿਸ਼ੀਐਂਟ ਵੀਡੀਓ ਵਰਗੇ ਫੀਚਰਜ਼ ਮਿਲਣਗੇ। 

Moto Tab G62 ’ਚ ਕਵਾਡ ਸਪੀਕਰ ਹਨ ਜਿਨ੍ਹਾਂ ਦੇ ਨਾਲ ਡਾਲਬੀ ਐਟਮਾਸ ਦਾ ਸਪੋਰਟ ਹੈ। Moto Tab G62 ਦੇ ਨਾਲ ਬਲੂਟੁੱਥ v5.1, ਡਿਊਲ ਬੈਂਡ ਵਾਈ-ਫਾਈ, USB Type-C ਪੋਰਟ ਅਤੇ 3.5mm ਦਾ ਇਕ ਹੈੱਡਫੋਨ ਜੈੱਕ ਹੈ। ਟੈਬ ਦੇ ਨਾਲ ਫੇਸ ਅਨਲਾਕ ਵੀ ਹੈ। ਟੈਬਲੇਟ ’ਚ 7700mAh ਦੀ ਬੈਟਰੀ ਦਿੱਤੀ ਗਈ ਹੈ ਜਿਸਦੇ ਨਾਲ 20 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ। 


author

Rakesh

Content Editor

Related News