Moto G9 Power ਇਸ ਦਿਨ ਹੋਵੇਗਾ ਭਾਰਤ ’ਚ ਲਾਂਚ, ਕੰਪਨੀ ਨੇ ਕੀਤੀ ਪੁਸ਼ਟੀ

Saturday, Dec 05, 2020 - 03:59 PM (IST)

Moto G9 Power ਇਸ ਦਿਨ ਹੋਵੇਗਾ ਭਾਰਤ ’ਚ ਲਾਂਚ, ਕੰਪਨੀ ਨੇ ਕੀਤੀ ਪੁਸ਼ਟੀ

ਗੈਜੇਟ ਡੈਸਕ– ਮੋਟੋਰੋਲਾ ਦਾ ਨਵਾਂ ਸਮਾਰਟਫੋਨ Moto G9 Power ਭਾਰਤ ’ਚ ਲਾਂਚਿੰਗ ਲਈ ਤਿਆਰ ਹੈ। ਫੋਨ ਦੀ ਲਾਂਚਿੰਗ 8 ਦਸੰਬਰ ਨੂੰ ਦਪਹਿਰ 12 ਵਜੇ ਹੋਣ ਜਾ ਰਹੀ ਹੈ। ਮੋਟੋਰੋਲਾ ਇੰਡੀਆ ਨੇ ਵੀ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ। Moto G9 Power ਦੀ ਵਿਕਰੀ ਫਲਿਪਕਾਰਟ ’ਤੇ ਹੋਵੇਗੀ। ਦੱਸ ਦੇਈਏ ਕਿ ਭਾਰਤ ਤੋਂ ਪਹਿਲਾਂ Moto G9 Power ਯੂਰਪ ’ਚ ਲਾਂਚ ਹੋ ਚੁੱਕਾ ਹੈ। 

Moto G9 Power ਦੀ ਸੰਭਾਵਿਤ ਕੀਮਤ
ਫੋਨ ਦੀ ਭਾਰਤ ’ਚ ਅਧਿਕਾਰਤ ਕੀਮਤ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਯੂਰਪ ’ਚ ਇਸ ਨੂੰ 199 ਯੂਰੋ (ਕਰੀਬ 17,400 ਰੁਪਏ) ’ਚ ਲਾਂਚ ਕੀਤਾ ਗਿਆ ਹੈ। ਭਾਰਤ ’ਚ ਵੀ ਇਹ ਇਸੇ ਕੀਮਤ ਨਾਲ ਆ ਸਕਦਾ ਹੈ। ਇਹ ਫੋਨ ਇਕ ਹੀ ਮਾਡਲ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਮਿਲੇਗਾ। Moto G9 Power ਨੂੰ ਇਲੈਕਟ੍ਰਿਕ ਵਾਇਲੇਟ ਅਤੇ ਮਟੈਲਿਕ ਸੇਜ ਕਲਰ ਮਾਡਲ ’ਚ ਖਰੀਦਿਆ ਜਾ ਸਕੇਗਾ। 

 

ਫੀਚਰਜ਼
ਇਸ ਫੋਨ ’ਚ ਤੁਹਾਨੂੰ ਸਟਾਕ ਐਂਡਰਾਇਡ ਮਿਲੇਗਾ। ਇਸ ਵਿਚ 6.8 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜਿਸ ਦਾ ਰੈਜ਼ੋਲਿਊਸ਼ਨ 1640x720 ਪਿਕਸਲ ਹੈ। ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 662 ਪ੍ਰੋਸੈਸਰ, 4 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ ਜਿਸ ਵਿਚ ਮੇਨ ਲੈੱਨਜ਼ 64 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ ਐੱਫ/1.79 ਹੈ। ਉਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ ਇਸ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਮੋਟੋਰੋਲਾ ਦੇ ਇਸ ਫੋਨ ’ਚ 6,000mAh ਦੀ ਬੈਟਰੀ ਮਿਲੇਗੀ ਜੋ 20 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ ਵਾਈ-ਫਾਈ, ਬਲੂਟੂਥ ਵੀ5, ਐੱਨ.ਐੱਫ.ਸੀ., ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਹੈ। 


author

Rakesh

Content Editor

Related News