ਭਾਰਤ ’ਚ ਲਾਂਚ ਹੋਇਆ moto g31 ਸਮਾਰਟਫੋਨ, ਇਸ ਦਿਨ ਸ਼ੁਰੂ ਹੋਵੇਗੀ ਵਿਕਰੀ
Monday, Nov 29, 2021 - 01:00 PM (IST)
ਗੈਜੇਟ ਡੈਸਕ– ਮੋਟੋਰੋਲਾ ਨੇ ਆਖਿਰਕਾਰ ਆਪਣੇ ਨਵੇਂ moto g31 ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 12,999 ਰੁਪਏ ਰੱਖੀ ਗਈ ਹੈ, ਉਥੇ ਹੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ। ਇਸ ਫੋਨ ਨੂੰ ਸਭ ਤੋਂ ਪਹਿਲਾਂ 6 ਦਸੰਬਰ ਤੋਂ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ’ਤੇ ਉਪਲੱਬਧ ਕੀਤਾ ਜਾਵੇਗਾ।
moto g31 ਦੇ ਫੀਚਰਜ਼
ਮੋਟੋਰੋਲਾ ਦਾ ਇਹ ਨਵਾਂ ਫੋਨ 6.4 ਇੰਚ ਦੀ ਅਮੋਲੇਡ ਫੁਲ-ਐੱਚ.ਡੀ. ਪਲੱਸ ਡਿਸਪਲੇਅ ਨਾਲ ਲਿਆਇਆ ਗਿਆ ਹੈ ਅਤੇ ਇਸ ਦੇ ਰੀਅਰ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਨ੍ਹਾਂ ’ਚੋਂ ਮੇਨ ਕੈਮਰਾ 50 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਇਸ ਵਿਚ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ 8 ਮੈਗਾਪਿਕਸਲ ਦਾ ਹੀ ਮੈਕ੍ਰੋ ਵਿਜ਼ਨ ਕੈਮਰਾ ਮੌਜੂਦ ਹੈ।
ਇਸ ਫੋਨ ’ਚ ਮੀਡੀਆਟੈੱਕ ਹੀਲਿਓ ਜੀ85 ਪ੍ਰੋਸੈਸਰ ਮਿਲਦਾ ਹੈ ਅਤੇ ਇਸ ਵਿਚ 5000mAh ਦੀ ਬੈਟਰੀ ਦਿੱਤੀ ਗਈ ਹੈ। ਸੁਰੱਖਿਆ ਲਈ ਇਸ ਫੋਨ ’ਚ ਥਿੰਕ ਸ਼ੀਲਡ ਸਾਫਟਵੇਅਰ ਕੰਪਨੀ ਤੋਂ ਹੀ ਮਿਲਦਾ ਹੈ।
ਇਸ ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਦਾਅਵਾ ਹੈ ਕਿ ਇਹ 36 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ। ਇਹ ਫੋਨ 20 ਵਾਟ ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰੇਗਾ। ਇਸ ਤੋਂ ਇਲਾਵਾ ਇਸ ਫੋਨ ਦੇ ਡਿਜ਼ਾਇਨ ਨੂੰ ਵਾਟਰ ਰਿਪਲੈਂਟ ਬਣਾਇਆ ਗਿਆ ਹੈ ਯਾਨੀ ਗਲਤੀ ਨਾਲ ਵੀ ਜੇਕਰ ਇਸ ’ਤੇ ਪਾਣੀ ਪੈਂਦਾ ਹੈ ਤਾਂ ਇਹ ਖਰਾਬ ਨਹੀਂ ਹੋਵੇਗਾ। ਇਸ ਦਾ ਭਾਰ 180 ਗ੍ਰਾਮ ਹੈ ਅਤੇ ਇਹ 8.4mm ਪਤਲਾ ਹੈ।