ਭਾਰਤ ’ਚ ਲਾਂਚਿੰਗ ਤੋਂ ਪਹਿਲਾਂ Moto E13 ਦੀ ਕੀਮਤ ਲੀਕ
Saturday, Jan 28, 2023 - 06:21 PM (IST)

ਗੈਜੇਟ ਡੈਸਕ– ਮੋਟੋਰੋਲਾ ਨੇ ਅਜੇ ਤਕ Moto E13 ਦੀ ਭਾਰਤ ’ਚ ਲਾਂਚਿੰਗ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਇਕ ਨਵੀਂ ਲੀਕ ਰਿਪੋਰਟ ’ਚ ਸਭ ਖੁਲਾਸਾ ਹੋ ਗਿਆ ਹੈ। Moto E13 ਨੂੰ ਹਾਲ ਹੀ ’ਚ ਯੂਰਪ, ਮੱਧ ਏਸ਼ੀਆ, ਏਸ਼ੀਆ ਪੈਸਿਫਿਕ ਅਤੇ ਲੈਟਿਨ ਅਮਰੀਕੀ ਬਾਜ਼ਾਰ ’ਚ ਲਾਂਚ ਕੀਤਾ ਗਿਆ ਹੈ। ਹੁਣ Moto E13 ਭਾਰਤ ’ਚ ਆਉਣ ਲਈ ਤਿਆਰ ਹੈ। ਕਿਹਾ ਜਾ ਰਿਹਾ ਹੈ ਕਿ Moto E13 ਨੂੰ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਹੀ ਭਾਰਤ ’ਚ ਲਾਂਚ ਕੀਤਾ ਜਾਵੇਗਾ।
ਇਕ ਰਿਪੋਰਟ ਮੁਤਾਬਕ, Moto E13 ਨੂੰ ਫਰਵਰੀ ਦੇ ਪਹਿਲੇ ਹਫਤੇ ਭਾਰਤ ’ਚ ਲਾਂਚ ਕੀਤਾ ਜਾਵੇਗਾ। Moto E13 ਨੂੰ ਇਕ ਹੀ ਰੈਮ ਅਤੇ ਸਟੋਰੇਜ ਵੇਰੀਐਂਟ ’ਚ ਪੇਸ਼ ਕੀਤਾ ਜਾਵੇਗਾ ਜੋ ਕਿ 4 ਜੀ.ਬੀ. ਅਤੇ 64 ਜੀ.ਬੀ. ਸਟੋਰੇਜ ਵਾਲਾ ਮਾਡਲ ਹੋਵੇਗਾ। Moto E13 ਦੀ ਕੀਮਤ ਲਗਭਗ 10 ਹਜ਼ਾਰ ਰੁਪਏ ਹੋ ਸਕਦੀ ਹੈ। Moto E13 ਦੀ ਯੂਰਪ ’ਚ ਕੀਮਤ 119.99 ਯੂਰੋ (ਕਰੀਬ 10,600 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਫੋਨ ਨੂੰ ਕਾਸਮਿਕ ਬਲੈਕ, ਆਰੋਰਾ ਗਰੀਨ ਅਤੇ ਕ੍ਰਿਮੀ ਵਾਈਟ ਰੰਗ ’ਚ ਖਰੀਦਿਆ ਜਾ ਸਕਦਾ ਹੈ।
Moto E13 ਦੇ ਫੀਚਰਜ਼
Moto E13 ’ਚ ਡਿਊਲ ਨੈਨੋ ਸਿਮ ਦਾ ਸਪੋਰਟ ਹੈ ਅਤੇ ਫੋਨ ਪ੍ਰੀ-ਇੰਸਟਾਲ ਸਿਮ ਕਾਰਡ ਦੇ ਨਾਲ ਹੀ ਆਉਂਦਾ ਹੈ। ਇਸ ਵਿਚ ਐਂਡਰਾਇਡ 13 ਦਾ ਗੋ ਐਡੀਸ਼ਨ ਹੈ। ਫੋਨ ’ਚ 6.5 ਇੰਚ ਦੀ IPS LCD HD+ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 60Hz ਹੈ। ਫੋਨ ’ਚ Unisoc T606 ਪ੍ਰੋਸੈਸਰ, ਗ੍ਰਾਫਿਕਸ ਲਈ Mali-G57 MP1 GPU ਅਤੇ 2 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਸਟੋਰੇਜ ਹੈ। ਫੋਨ ’ਚ ਸਿੰਗਲ ਰੀਅਰ ਕੈਮਰਾ ਹੈ ਜੋ ਕਿ 13 ਮੈਗਾਪਿਕਸਲ ਦਾ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਫੋਨ ਨੂੰ ਪਾਵਰ ਦੇਣ ਲਈ 5,000mAh ਦੀ ਬੈਟਰੀ ਦਿੱਤੀ ਗਈ ਹੈ ਜਿਸਨੂੰ ਲੈ ਕੇ 36 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਇਸਦੇ ਨਾਲ 10 ਵਾਟ ਦੀ ਚਾਰਜਿੰਗ ਵੀ ਹੈ। ਫੋਨ ’ਚ 3.5mm ਦਾ ਹੈੱਡਫੋਨ ਜੈੱਕ ਹੈ ਅਤੇ ਵਾਟਰ ਰੈਸਿਸਟੈਂਟ ਲਈ IP52 ਦੀ ਰੇਟਿੰਗ ਮਿਲੀ ਹੈ।