ਹੀਰੋ ਦਾ ਸਭ ਤੋਂ ਸਸਤਾ ਮੋਟਰਸਾਈਕਲ ਲਾਂਚ, ਜਾਣੋ ਕੀਮਤ ਤੇ ਖੂਬੀਆਂ

Friday, Apr 16, 2021 - 01:26 PM (IST)

ਹੀਰੋ ਦਾ ਸਭ ਤੋਂ ਸਸਤਾ ਮੋਟਰਸਾਈਕਲ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਐਂਟਰੀ ਲੈਵਲ 100 ਸੀਸੀ ਕੰਪਿਊਟਰ ਮੋਟਰਸਾਈਕਲ ਸੈਗਮੈਂਟ ’ਚ ਆਪਣਾ ਸਭ ਤੋਂ ਸਸਤਾ ਮੋਟਰਸਾਈਕਲ HF 100 ਲਾਂਚ ਕੀਤਾ ਹੈ। ਇਸ ਮੋਟਰਸਾਈਕਲ ਦੀ ਕੀਮਤ 49,400 ਰੁਪਏ ਰੱਖੀ ਗਈ ਹੈ। ਕੰਪਨੀ ਨੇ ਇਸ ਵਿਚ ਸੈਲਫ-ਸਟਾਰਟ ਦੀ ਸੁਵਿਧਾ ਨਹੀਂ ਦਿੱਤੀ ਯਾਨੀ ਇਸ ਦੇ ਸਿਰਫ ਕਿੱਕ ਸਟਾਰਟ ਮਾਡਲ ਨੂੰ ਹੀ ਬਲੈਕ ਪੇਂਟ ਸਕੀਮ ਨਾਲ ਉਪਲੱਬਧ ਕੀਤਾ ਜਾਵੇਗਾ। ਇਹੀ ਕਾਰਨ ਹੈ ਕਿ ਇਸ ਦੀ ਕੀਮਤ ਸਾਧਾਰਣ ਹੀਰੋ ਐੱਚ.ਐੱਫ. ਡੀਲਕਸ ਨਾਲੋਂ 1,300 ਰੁਪਏ ਘੱਟ ਰੱਖੀ ਗਈ ਹੈ। 

ਇਹ ਵੀ ਪੜ੍ਹੋ– ਬਜਾਜ ਨੇ ਲਾਂਚ ਕੀਤਾ CT 110 X, ਦੇਵੇਗਾ 90 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ!

ਹੀਰੋ ਦਾ ਸਭ ਤੋਂ ਸਸਤਾ ਮੋਟਰਸਾਈਕਲ ਹੋਣ ਦੇ ਬਾਵਜੂਦ ਇਸ ਵਿਚ ਟਿਊਬਲੈੱਸ ਟਾਇਰ ਦਿੱਤੇ ਗਏ ਹਨ। ਬਾਕੀ ਹੀਰੋ ਐੱਚ.ਐੱਫ. 100 ਦਾ ਡਿਜ਼ਾਇਨ ਪੂਰੀ ਤਰ੍ਹਾਂ ਐੱਚ.ਐੱਫ. ਡੀਲਕਸ ਨਾਲ ਹੀ ਮਿਲਦਾ-ਜੁਲਦਾ ਹੈ। ਹਾਲਾਂਕਿ, ਐੱਚ.ਐੱਫ. 100 ’ਚ ਕੰਪਨੀ ਨੇ ਕੁਝ ਪਾਰਟਸ ਨੂੰ ਬਦਲ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਨੇ ਇਸ ਮੋਟਰਸਾਈਕਲ ਦੇ ਰੀਅਰ ਸਸਪੈਂਸ਼ਨ ’ਚ ਬਦਲਾਅ ਕੀਤਾ ਹੈ। HF 100 ’ਚ 2-ਸਟੈੱਪ ਐਡਜਸਟੇਬਲ ਸਰਪਿੰਗ ਸਸਪੈਂਸ਼ਨ ਦਿੱਤਾ ਗਿਆ ਹੈ ਅਤੇ ਹੁਣ ਇਸ ਵਿਚ ਸਿਲਵਰ ਗ੍ਰੈਬ ਰੇਲ ਨੂੰ ਹਟਾ ਕੇ ਸਾਧਾਰਣ ਟਿਊਬ ਗ੍ਰੈਬ ਰੇਲ ਨੂੰ ਲਗਾਇਆ ਗਿਆ ਹੈ। ਨਵੇਂ ਲਾਂਚ ਕੀਤੇ ਗਏ ਹੀਰੋ ਐੱਚ.ਐੱਫ. 100 ’ਚ 9.1 ਲੀਟਰ ਦਾ ਫਿਊਲ ਟੈਂਕ ਲਗਾਇਆ ਗਿਆ ਹੈ ਜੋ ਕਿ ਸਾਧਾਰਣ ਐੱਚ.ਐੱਫ. ਡੀਲਕਸ ਤੋਂ 0.5 ਲੀਟਰ ਘੱਟ ਸਮਰੱਥਾ ਦਾ ਹੈ। 

ਇਹ ਵੀ ਪੜ੍ਹੋ– Xiaomi ਦੇ ਨਵੇਂ ਫੋਨ ’ਚ ਆਈ ਖ਼ਰਾਬੀ, ਯੂਜ਼ਰਸ ਪਰੇਸ਼ਾਨ

PunjabKesari

ਇਹ ਵੀ ਪੜ੍ਹੋ– BSNL ਗਾਹਕਾਂ ਲਈ ਖ਼ੁਸ਼ਖ਼ਬਰੀ! ਇਸ ਪਲਾਨ ’ਚ 90 ਦਿਨਾਂ ਲਈ ਮਿਲੇਗਾ ਅਨਲਿਮਟਿਡ ਡਾਟਾ

ਇੰਜਣ
ਹੀਰੋ ਐੱਚ.ਐੱਫ. 100 ’ਚ 97.2 ਸੀਸੀ ਦਾ ਏਅਰ ਕੂਲਡ, ਸਿੰਗਲ ਸਿਲੰਡਰ, ਬੀ.ਐੱਸ.-6 ਇੰਜਣ ਦਿੱਤਾ ਗਿਆ ਹੈ ਜੋ 8000 ਆਰ.ਪੀ.ਐੱਮ. ’ਤੇ 8.36 ਬੀ.ਐੱਚ.ਪੀ. ਦੀ ਪਾਵਰ ਅਤੇ 8.05 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 4 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਭਾਰਤੀ ਬਾਜ਼ਾਰ ’ਚ ਹੀਰੋ ਐੱਚ.ਐੱਫ. 100 ਦਾ ਮੁਕਾਬਲਾ ਬਜਾਜ CT 100 ਨਾਲ ਹੋਵੇਗਾ।

ਇਹ ਵੀ ਪੜ੍ਹੋ– ਐਪਲ ਤੇ ਸੈਮਸੰਗ ਨੂੰ ਟੱਕਰ ਦੇਣ ਲਈ ਨੋਕੀਆ ਨੇ ਲਾਂਚ ਕੀਤਾ ਨਵਾਂ 5ਜੀ ਸਮਾਰਟਫੋਨ 


author

Rakesh

Content Editor

Related News