1 ਅਰਬ ਤੋਂ ਵਧੇਰੇ ਸਮਾਰਟਫੋਨਸ ''ਤੇ ਮੰਡਰਾ ਰਿਹੈ ਹੈਕਿੰਗ ਦਾ ਖਤਰਾ

03/06/2020 8:59:45 PM

ਗੈਜੇਟ ਡੈਸਕ—ਸਾਈਬਰ ਸਕਿਓਰਟੀ ਫਰਮ Which? ਨੇ ਦਾਅਵਾ ਕੀਤਾ ਹੈ ਕਿ ਦੁਨੀਆ ਭਰ ਦੇ 1 ਅਰਬ ਤੋਂ ਜ਼ਿਆਦਾ ਐਂਡ੍ਰਾਇਡ ਸਮਾਰਟਫੋਨਸ 'ਚ ਖਾਮੀਆਂ ਹਨ। ਇੰਨ੍ਹਾਂ ਸਮਾਰਟਫੋਨਸ 'ਚ ਸਕਿਓਰਟੀ ਅਪਡੇਟਸ ਨਹੀਂ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਣ ਇੰਨ੍ਹਾਂ ਨੂੰ ਹੈਕ ਕੀਤਾ ਜਾ ਸਕਦਾ ਹੈ। ਇਹ ਸਾਈਬਰ ਸਕਿਓਰਟੀ ਵਾਚ ਡਾਗ ਨੇ ਕਿਹਾ ਕਿ 2012 ਜਾਂ ਇਸ ਤੋਂ ਪਹਿਲਾਂ ਲਾਂਚ ਕੀਤੇ ਗਏ ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਲਈ ਇਹ ਜ਼ਿਆਦਾ ਗੰਭੀਰ ਸਮੱਸਿਆ ਹੈ। ਹੁਣ ਤਕ ਗੂਗਲ ਨੇ ਇਸ ਰਿਪੋਰਟ 'ਤੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਹੈ।

PunjabKesari

ਇਹ ਸਕਿਓਰਟੀ ਵਾਚ ਡਾਗ ਨੇ ਗੂਗਲ ਸਮੇਤ ਐਂਡ੍ਰਾਇਡ ਸਮਾਰਟਫੋਨਸ ਕੰਪਨੀਆਂ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਏਜੰਸੀ ਦਾ ਕਹਿਣਾ ਹੈ ਕਿ ਮੋਬਾਇਲ ਕੰਪਨੀਆਂ ਨੂੰ ਸਾਫਟਵੇਅਰ ਅਪਡੇਟ ਨੂੰ ਲੈ ਕੇ ਯੂਜ਼ਰਸ ਨਾਲ ਟ੍ਰਾਂਸਪੇਰੰਟ ਹੋਣ ਦੀ ਜ਼ਰੂਰਤ ਹੈ। ਆਮਤੌਰ 'ਤੇ ਸਮਾਰਟਫੋਨ ਕੰਪਨੀਆਂ ਦੇ ਕਿੰਨੇ ਵੀ ਮਹਿੰਗੇ ਸਮਾਰਟਫੋਨ ਹੀ ਕਿਉਂ ਨਾ ਹੋਵੇ, ਪਰ ਇਹ ਸਾਫ ਨਹੀਂ ਕਰਦੀ ਹੈ ਕਿ ਤੁਹਾਨੂੰ ਕਿੰਨੇ ਸਾਲਾਂ ਤਕ ਐਂਡ੍ਰਾਇਡ ਅਪਡੇਟ ਮਿਲਦੀ ਰਹੇਗੀ। ਜ਼ਿਆਦਾ ਐਂਡ੍ਰਾਇਡ ਸਮਾਰਟਫੋਨਸ 'ਚ ਦੋ ਤੋਂ ਤਿੰਨ ਸਾਲ ਦੇ ਬਾਅਦ ਹੀ ਅਪਡੇਟ ਮਿਲਣੀਆਂ ਬੰਦ ਹੋ ਜਾਂਦੀਆਂ ਹਨ।

PunjabKesari

ਬੀ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ ਗੂਗਲ ਦਾ ਡਾਟਾ ਇਹ ਆਪ ਕਹਿੰਦਾ ਹੈ ਕਿ ਦੁਨੀਆਭਰ ਦੇ 42.1 ਫੀਸਦੀ ਐਂਡ੍ਰਾਇਡ ਯੂਜ਼ਰਸ ਕੋਲ Android 6.0 ਜਾਂ ਇਸ ਤੋਂ ਹੇਠਾਂ ਦੇ ਵਰਜ਼ਨ ਹਨ। ਸਕਿਓਰਟੀ ਵਾਚ ਡਾਗ Which? ਨੇ ਆਪਣੇ ਸਟੱਡੀ 'ਚ ਪਾਇਆ ਹੈ ਕਿ ਦੁਨੀਆਬਰ ਦੇ 5 'ਚੋਂ 2 ਐਂਡ੍ਰਾਇਡ ਯੂਜ਼ਰਸ ਨੂੰ ਹੁਣ ਸਕਿਓਰਟੀ ਅਪਡੇਟਸ ਨਹੀਂ ਦਿੱਤੀਆਂ ਜਾਂਦੀਆਂ ਹਨ।  ਇਸ ਏਜੰਸੀ ਨੇ ਪੰਜ ਸਮਾਰਟਫੋਨਸ ਦੀ ਟੈਸਟਿੰਗ ਕੀਤੀ ਹੈ। ਇਨ੍ਹਾਂ 'ਚ Moto X, Samsung Galaxy A5, Sony Xperia Z2, Nexus 5 ਅਤੇ Samsung Galaxy S6 ਸ਼ਾਮਲ ਹੈ।

PunjabKesari

Which? ਨੇ ਕਿਹਾ ਕਿ ਇਸ ਨੂੰ ਚੈੱਕ ਕਰਨ ਲਈ ਐਂਟੀ ਵਾਇਰਸ ਲੈਬ AV Comparives ਦੀ ਮਦਦ ਲਈ ਗਈ। ਇਸ ਏਜੰਸੀ ਨੇ ਇੰਨ੍ਹਾਂ ਪੰਜਾਂ ਸਮਾਰਟਫੋਨਸ ਨੂੰ ਮਾਲਵੇਅਰ ਨਾਲ ਪ੍ਰਭਾਵਿਤ ਕੀਤਾ ਅਤੇ ਸਾਰੇ ਫੋਨਸ 'ਚ ਮਾਲਵੇਅਰ ਆਸਾਨੀ ਨਾਲ ਇੰਜੈਕਟ ਕਰ ਦਿੱਤਾ ਗਿਆ। ਇਸ ਸਕਿਓਰਟੀ ਵਾਚਡਾਗ ਦਾ ਕਹਿਣਾ ਹੈ ਕਿ ਮੋਬਾਇਲ ਕੰਪਨੀਆਂ ਨੂੰ ਆਪਣੇ ਯੂਜ਼ਰਸ ਦੇ ਸਪੋਰਟ 'ਚ ਕੋਈ ਕੋਤਾਹੀ ਨਹੀਂ ਵਰਤਣੀ ਚਾਹੀਦੀ।

PunjabKesari

ਰਿਪੋਰਟ ਮੁਤਾਬਕ Which? ਏਜੰਸੀ ਦੇ ਕੰਪਿਊਟਿੰਗ ਐਡਿਟਰ ਨੇ ਕਿਹਾ ਕਿ ਇਹ ਅਜੀਬ ਹੈ ਕਿ ਮਹਿੰਗੇ ਸਮਾਰਟਫੋਨਸ ਦੀ ਲਾਈਫ ਵੀ ਛੋਟੀ ਰਹਿ ਗਈ ਹੈ, ਇਨ੍ਹਾਂ 'ਚ ਜਲਦੀ ਹੀ ਸਕਿਓਰਟੀ ਅਪਡੇਟਸ ਮਿਲਣੀਆਂ ਬੰਦ ਹੋ ਜਾਂਦੀਆਂ ਹਨ। ਇਸ ਕਾਰਣ ਲੱਖਾਂ ਲੋਕ ਹੈਕਿੰਗ ਦੇ ਚਪੇਟ 'ਚ ਆ ਸਕਦੇ ਹਨ।

PunjabKesari

ਬਚਣ ਦਾ ਤਰੀਕਾ
ਇਸ 'ਚ ਕੋਈ ਰਾਕੇਟ ਸਾਇੰਸ ਨਹੀਂ ਹੈ। ਜੇਕਰ ਫੋਨ 'ਚ  Android 6 ਜਾਂ ਇਸ ਤੋਂ ਪਹਿਲੇ ਦਾ ਸਾਫਟਵੇਅਰ ਅਤੇ ਅਪਡੇਟ ਨਹੀਂ ਮਿਲੀ ਤਾਂ ਨਵਾਂ ਫੋਨ ਲੈਣ ਵਾਲੇ ਆ ਗਈ ਹੈ। ਜੇਕਰ ਨਵਾਂ ਫੋਨ ਨਹੀਂ ਖਰੀਦਣਾ ਚਾਹੁੰਦੇ ਤਾਂ ਆਪਣੇ ਸਮਾਰਟਫੋਨ ਨੂੰ ਚਲਾਉਣ 'ਚ ਸਾਵਧਾਨੀ ਵਰਤਣੀ ਚਾਹੀਦੀ ਹੈ ਭਾਵ ਕੋਈ ਵੀ ਐਪ ਡਾਊਨਲੋਡ ਕਰਨ ਤੋਂ ਬਚੋ ਅਤੇ ਅਜਿਹੀ ਵੈੱਬਸਾਈਟ ਐਕਸੈੱਸ ਨਾ ਕਰੋ ਜਿਸ 'ਚ ਸ਼ੱਕ ਵਾਲੇ ਕੰਟੈਂਟ ਹੁੰਦੇ ਹਨ।

 

 

 

ਇਹ ਵੀ ਪੜ੍ਹੋ-

 ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ  

ਕੋਰੋਨਾਵਾਇਰਸ ਨੂੰ ਲੈ ਕੇ ਅਲਰਟ ਕਰੇਗੀ ਇਹ ਐਪ, ਇੰਝ ਕਰਦੀ ਹੈ ਕੰਮ

ਟਵਿਟਰ 'ਤੇ ਇਸ ਫੀਚਰ ਰਾਹੀਂ 24 ਘੰਟਿਆਂ 'ਚ ਆਪਣੇ-ਆਪ ਗਾਇਬ ਹੋ ਜਾਣਗੇ ਟਵੀਟਸ


Karan Kumar

Content Editor

Related News