ਮੋਬਾਇਲ ਟਾਵਰ ਰੇਡੀਏਸ਼ਨਜ਼ ਤੋਂ ਸਿਹਤ ਨੂੰ ਖਤਰਾ ਨਹੀਂ : ਸਿਨ੍ਹਾ
Wednesday, Apr 19, 2017 - 12:07 PM (IST)

ਜਲੰਧਰ- ਦੂਰਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਮੋਬਾਇਲ ਟਾਵਰਾਂ ਤੋਂ ਨਿਕਲਣ ਵਾਲੇ ਰੇਡੀਏਸ਼ਨਜ਼ ਨੂੰ ਲੈ ਕੇ ਚਿੰਤਾ ਨੂੰ ਦੂਰ ਕਰਦਿਆਂ ਕਿਹਾ ਕਿ ਹੁਣ ਤੱਕ ਜੋ ਵੀ ਅਧਿਐਨ ਹੋਏ ਉਨ੍ਹਾਂ ''ਚ ਸਿਹਤ ਨੂੰ ਖ਼ਤਰਾ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ।
ਮੰਤਰੀ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਭਾਰਤ ''ਚ ਰੇਡੀਏਸ਼ਨ ਨਿਕਾਸੀ ਲਈ ਨਿਰਧਾਰਤ ਪੈਮਾਨਾ ਇੰਟਰਨੈਸ਼ਨਲ ਸਟੈਂਡਰਡਜ਼ ਦੇ ਮੁਕਾਬਲੇ ਜ਼ਿਆਦਾ ਸਖਤ ਹਨ। ਸਿਨ੍ਹਾ ਦੀ ਟਿੱਪਣੀ ਉਸ ਰਿਪੋਰਟ ਤੋਂ ਬਾਅਦ ਆਈ ਹੈ ਜਿਸਦੇ ਅਨੁਸਾਰ ਸਿਖਰਲੀ ਅਦਾਲਤ ਨੇ 42 ਸਾਲਾ ਇਕ ਕੈਂਸਰ ਦੇ ਮਰੀਜ਼ ਦੀ ਪਟੀਸ਼ਨ ''ਤੇ ਗਵਾਲੀਅਰ ''ਚ ਬੀ. ਐੱਸ. ਐੱਨ. ਐੱਲ. ਦੇ ਮੋਬਾਇਲ ਟਾਵਰ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਹੁਕਮ ਨਾਲ ਮੋਬਾਇਲ ਫੋਨ ਟਾਵਰਾਂ ਤੋਂ ਨਿਕਲਣ ਵਾਲੇ ਰੇਡੀਏਸ਼ਨਜ਼ ਦੇ ਸਿਹਤ ''ਤੇ ਪੈਣ ਵਾਲੇ ਬੁਰੇ ਅਸਰਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।