intex ਨੇ ਲਾਂਚ ਕੀਤਾ Aqua Eco 3G ਸਮਾਰਟਫੋਨ
Saturday, Oct 08, 2016 - 10:47 AM (IST)

ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ intex ਨੇ Aqua Eco 3G ਸਮਾਰਟਫੋਨ ਭਾਰਤ ''ਚ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 2,400 ਰੁਪਏ ਰੱਖੀ ਗਈ ਹੈ। ਇਸ਼ ਫੋਨ ''ਚ 4 ਇੰਚ ਦੀ ਡਿੱਸਪਲੇ ਦਿੱਤੀ ਗਈ ਹੈ ਜੋ 480X800 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਡਿਊਲ-ਕੋਰ ਮੀਡੀਆਟੈੱਕ ਚਿਪਸੈੱਟ ਪ੍ਰੋਸੈਸਰ ਦੇ ਨਾਲ ਇਸ ''ਚ 256NB RAM ਅਤੇ 32GB ਐਕਸਪੇਂਡਬਲ ਮੈਮਰੀ ਮੌਜੂਦ ਹੈ।
ਐਂਡ੍ਰਾਇਡ ਕਿੱਟਕੈਟ 4.4 OS ''ਤੇ ਆਧਾਰਿਤ ਇਸ ਸਮਾਰਟਫੋਨ ''ਚ ਡਿਊਲ LED ਫ਼ਲੈਸ਼ ਦੇ ਨਾਲ 0.3 MP ਪ੍ਰਾਈਮਰੀ ਐਂਡ ਸਕੈਂਡਰੀ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਨੂੰ ਪਾਵਰ 1400mAh ਸਮਰੱਥਾ ਵਾਲੀ ਬੈਟਰੀ ਦੇਵੇਗੀ ਜਿਸ ਦੇ ਬਾਰੇ ''ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 5 ਘੰਟੇ ਦਾ ਟਾਕਟਾਈਮ ਅਤੇ 9 ਘੰਟੇ ਦਾ ਸਟੈਡ-ਬਾਏ ਟਾਇਮ ਦੇਵੇਗੀ।