ਮੋਬਾਈਲ ਕੰਪਨੀ ਓਪੋ ਨੇ ਕੋਰੋਨਾ ਖਿਲਾਫ਼ ਭਾਰਤ ਦੀ ਮਦਦ ਲਈ ਕੀਤਾ ਯੋਗਦਾਨ

05/12/2021 4:54:18 PM

ਨਵੀਂ ਦਿੱਲੀ- ਮੋਬਾਈਲ ਫੋਨ ਨਿਰਮਾਤਾ ਕੰਪਨੀ ਓਪੋ ਇੰਡੀਆ ਨੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ਵਿਚ ਯੋਗਦਾਨ ਕਰਦੇ ਹੋਏ ਤਕਰੀਬਨ 6 ਕਰੋੜ ਰੁਪਏ ਦੇ ਮੈਡੀਕਲ ਸਾਮਾਨਾਂ ਦੀ ਸਪਲਾਈ ਕੀਤੀ ਹੈ। ਕੰਪਨੀ ਨੇ ਅੱਜ ਇੱਥੇ ਦੱਸਿਆ ਕਿ 1,000 ਆਕਸੀਜਨ ਜਨਰੇਟਰ ਅਤੇ 350 ਬ੍ਰੈਥਿੰਗ ਮਸ਼ੀਨਾਂ ਉੱਤਰ ਪ੍ਰਦੇਸ਼ ਸਰਕਾਰ ਅਤੇ ਰੈੱਡ ਕਰਾਸ ਸੁਸਾਇਟੀ ਨੂੰ ਕੋਰੋਨਾ ਵਿਰੁੱਧ ਲੜਨ ਲਈ ਦਿੱਤੀਆਂ ਗਈਆਂ ਹਨ।

ਇਸ ਦੇ ਨਾਲ ਹੀ ਫਰੰਟਲਾਈਨ ਵਾਰੀਅਰਜ਼ ਲਈ 5,000 ਓਪੋ ਬੈਂਡ ਸਟਾਈਲ ਵੀ ਦਿੱਤੇ ਗਏ ਹਨ, ਜਿਸ ਦੀ ਕੀਮਤ ਕੁੱਲ 4.3 ਕਰੋੜ ਰੁਪਏ ਹੈ। ਕੰਪਨੀ ਦੇ ਉਪ ਮੁਖੀ ਅਤੇ ਰਿਸਰਚ ਤੇ ਵਿਕਾਸ ਪ੍ਰਮੁਖ ਤਸਲੀਮ ਆਰਿਫ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਹੈਦਰਾਬਾਦ ਵਿਚ ਫਰੰਟਲਾਈਨ ਯੋਧਿਆਂ ਦੀ ਮਦਦ ਲਈ 300 ਓਪੋ ਬੈਂਡ ਸਟਾਈਲ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੀ ਕੰਪਨੀ ਭਾਰਤ ਨਾਲ ਖੜ੍ਹੀ ਹੈ ਅਤੇ ਇਸ ਤੋਂ ਉਭਰਨ ਵਿਚ ਆਪਣਾ ਯੋਗਦਾਨ ਪਾਉਂਦੀ ਰਹੇਗੀ।

ਗੌਰਤਲਬ ਹੈ ਕਿ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ, ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 3,48,421 ਨਵੇਂ ਮਾਮਲਿਆਂ ਨਾਲ ਕੋਵਿਡ ਮਰੀਜ਼ਾਂ ਦੀ ਗਿਣਤੀ 2,33,40,938 ਤੱਕ ਪਹੁੰਚ ਗਈ ਹੈ। 4,205 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 2,54,197 ਹੋ ਗਈ ਹੈ। ਸਰਗਰਮ ਮਾਮਲੇ ਘੱਟ ਕੇ 37,04,099 ਹੋ ਗਏ ਹਨ, ਜੋ ਕੁੱਲ ਲਾਗਾਂ ਦਾ 15.87 ਫ਼ੀਸਦੀ ਹੈ। ਉੱਥੇ ਹੀ, ਕੌਮੀ ਕੋਵਿਡ-19 ਰਿਕਵਰੀ ਦਰ ਸੁਧਰ ਕੇ 83.04 ਫ਼ੀਸਦੀ ਹੋ ਗਈ ਹੈ।  ਦੇਸ਼ ਵਿਚ 18 ਸਾਲ ਤੋਂ ਉਪਰ ਉਮਰ ਵਾਲਿਆਂ ਲਈ ਟੀਕਾਕਰਨ ਵੀ ਸ਼ੁਰੂ ਹੋ ਗਿਆਹੈ।


Sanjeev

Content Editor

Related News