ਮੋਬਿਕਵਿੱਕ ਨੇ ਬਿੱਲ ਭੁਗਤਾਨ ਨੂੰ ਲੈ ਕੇ ਚੁੱਕਿਆ ਇਕ ਅਹਿਮ ਕੱਦਮ

Monday, Sep 05, 2016 - 11:32 AM (IST)

ਮੋਬਿਕਵਿੱਕ ਨੇ ਬਿੱਲ ਭੁਗਤਾਨ ਨੂੰ ਲੈ ਕੇ ਚੁੱਕਿਆ ਇਕ ਅਹਿਮ ਕੱਦਮ
ਜਲੰਧਰ- ਮੋਬਾਇਲ ਭੁਗਤਾਨ ਕੰਪਨੀ ਮੋਬਿਕਵਿੱਕ ਨੇ ਆਪਣੇ ਅੱਠ ਰਾਜਾਂ ਦੇ 12 ਬਿਜਲੀ ਬੋਰਡਾਂ ਨਾਲ ਕਰਾਰ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਦੇ ਖਪਤਕਾਰ ਵੈੱਬਸਾਈਟ ਜਾਂ ਐਪ ਦਾ ਇਸਤੇਮਾਲ ਕਰ ਕੇ ਆਪਣੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ।  ਮੋਬਿਕਵਿੱਕ ਦਾ ਜਿਨ੍ਹਾਂ ਰਾਜਾਂ ਦੇ ਬਿਜਲੀ ਬੋਰਡਾਂ ਦੇ ਨਾਲ ਕਰਾਰ ਹੋਇਆ ਹੈ, ਉਹ ਹਨ ਬਿਹਾਰ, ਮੱਧ ਪ੍ਰਦੇਸ਼, ਓਡਿਸ਼ਾ, ਤ੍ਰਿਪੁਰਾ, ਮੇਘਾਲਾਇਆ, ਬੰਗਾਲ, ਰਾਜਸਥਾਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਅਤੇ ਦੀਵ। ਕੰਪਨੀ ਪਹਿਲਾਂ ਤੋਂ ਵੀ ਬਿਜਲੀ ਵੰਡ ਕੰਪਨੀਆਂ ਦੇ ਬਿਲ ਭੁਗਤਾਨ ਦੀਆਂ ਸੇਵਾਵਾਂ ਦਿੰਦੀ ਰਹੀ ਹਨ।
 
 
ਇਕ ਬਿਆਨ ''ਚ ਮੋਬਿਕਵਿੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਓ. ਓ) ਮ੍ਰਣਾਲ ਸਿੰਹਾ ਨੇ ਕਿਹਾ, ਇਸ ਸਮਝੌਤਿਆਂ ਦੇ ਨਾਲ ਹੁਣ ਮੋਬਿਕਵਿੱਕ ਭਾਰਤ ਦੇ 25 ਬਿਜਲੀ ਵੰਡ ਕੰਪਨੀਆਂ ਦੇ ਬਿਲ ਦੇ ਭੁਗਤਾਨੇ ਦੀਆਂ ਸੇਵਾਵਾਂ ਦੇਵੇਗਾ। ਇਹ ਵਿਕਾਸ ਸਾਡੇ ਡਿਜ਼ੀਟਲ ਭੁਗਤਾਨ ਨੂੰ ਸਰਵਵਿਆਪੀ ਬਣਾਉਣ ਦੀ ਨਜ਼ਰਿਏ ਦੇ ਤਹਿਤ ਹੈ।

Related News