ਬੱਸਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ ਲਿਆ, ਆਖਿਰ ਚੁੱਕਿਆ ਗਿਆ ਇਹ ਵੱਡਾ ਕਦਮ
Saturday, May 17, 2025 - 11:41 AM (IST)

ਲੁਧਿਆਣਾ (ਸੁਸ਼ੀਲ) : ਸਰਕਾਰੀ ਬੱਸਾਂ ਤੋਂ ਇਲਾਵਾ, ਬੱਸ ਸਟੈਂਡ ਅਹਾਤੇ ’ਚ ਪ੍ਰਾਈਵੇਟ ਬੱਸਾਂ ਦਾ ਵੀ ਦਬਦਬਾ ਹੈ, ਜਿਸ ਕਾਰਨ ਸਰਕਾਰ ਪ੍ਰਾਈਵੇਟ ਬੱਸ ਚਾਲਕਾਂ ਤੋਂ ਅੱਡਾ ਫੀਸ ਵਸੂਲਦੀ ਹੈ। ਪ੍ਰਾਈਵੇਟ ਬੱਸ ਡਰਾਈਵਰਾਂ ਤੋਂ 94.40 ਰੁਪਏ ਮਹੀਨਾਵਾਰ ਸਟੈਂਡ ਫੀਸ ਵਜੋਂ ਵਸੂਲਿਆ ਜਾਂਦਾ ਹੈ। ਇਹ ਸਿਲਸਿਲਾ ਕਈ ਸਾਲਾਂ ਤੋਂ ਇਸੇ ਤਰ੍ਹਾਂ ਚੱਲ ਰਿਹਾ ਹੈ ਪਰ ਅੱਜ ਸਰਕਾਰ ਵਲੋਂ ਇਕ ਠੋਸ ਕਦਮ ਚੁੱਕਿਆ ਗਿਆ ਹੈ, ਜਿਸ ਕਾਰਨ ਸਰਕਾਰ ਨੇ ਪ੍ਰਾਈਵੇਟ ਬੱਸ ਡਰਾਈਵਰਾਂ ਦੀ ਸਟੈਂਡ ਫੀਸ ’ਚ 35.40 ਰੁਪਏ ਦਾ ਵਾਧਾ ਕਰ ਦਿੱਤਾ ਹੈ। ਪ੍ਰਾਈਵੇਟ ਡਰਾਈਵਰਾਂ ਦੀ ਸਟੈਂਡ ਫੀਸ ਹੁਣ 94.40 ਰੁਪਏ ਤੋਂ ਵਧਾ ਕੇ 129.80 ਰੁਪਏ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 10ਵੀਂ ਦੇ ਨਤੀਜਿਆਂ 'ਚ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ, ਤਿੰਨਾਂ ਦੇ ਨੰਬਰ 650 'ਚੋਂ 650
ਪ੍ਰਾਈਵੇਟ ਬੱਸ ਡਰਾਈਵਰ 34.40 ਰੁਪਏ ਦੇ ਅਚਾਨਕ ਵਾਧੇ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ, ਜਿਸ ਕਾਰਨ ਪ੍ਰਾਈਵੇਟ ਬੱਸ ਡਰਾਈਵਰਾਂ ’ਚ ਸਰਕਾਰ ਵਿਰੁੱਧ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਾਧਾ ਸਿਰਫ਼ 5 ਜਾਂ 10 ਰੁਪਏ ਦਾ ਹੋਣਾ ਚਾਹੀਦਾ ਹੈ, ਸਿੱਧੇ ਤੌਰ ’ਤੇ 35.40 ਰੁਪਏ ਦਾ ਨਹੀਂ। ਮਿੰਨੀ ਬੱਸਾਂ ਦੀ ਫੀਸ ਵੀ 9.90 ਰੁਪਏ ਵਧਾਈ ਗਈ ਹੈ ਅਤੇ ਹੁਣ ਇਹ 55 ਰੁਪਏ ਤੋਂ ਵੱਧ ਕੇ 64.90 ਰੁਪਏ ਹੋ ਗਈ ਹੈ। ਸਰਕਾਰ ਪਹਿਲਾਂ ਹੀ ਉਨ੍ਹਾਂ ਤੋਂ ਅੱਡਾ ਫੀਸ ਦੇ ਰੂਪ ’ਚ ਪੈਸੇ ਲੈਂਦੀ ਹੈ, ਇਸ ਲਈ ਉਹ ਇਕ ਵਾਰ ਵਿਚ ਇੰਨਾ ਵੱਡਾ ਵਾਧਾ ਸਵੀਕਾਰ ਨਹੀਂ ਕਰਨਗੇ। ਪ੍ਰਾਈਵੇਟ ਬੱਸ ਡਰਾਈਵਰਾਂ ਨੇ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਨੋਟੀਫਿਕੇਸ਼ਨ ਸਮੇਤ ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e