ਰੋਲਆਊਟ ਹੋਇਆ ਸ਼ਿਓਮੀ ਦਾ ਲੇਟੈਸਟ ਆਪ੍ਰੇਟਿੰਗ ਸਿਸਟਮ MIUI 8

Tuesday, Aug 23, 2016 - 11:43 AM (IST)

ਰੋਲਆਊਟ ਹੋਇਆ ਸ਼ਿਓਮੀ ਦਾ ਲੇਟੈਸਟ ਆਪ੍ਰੇਟਿੰਗ ਸਿਸਟਮ MIUI 8
ਜਲੰਧਰ : ਸ਼ਿਓਮੀ ਨੇ ਆਪਣੇ ਲੇਟੈਸਟ ਆਪ੍ਰੇਟਿੰਗ ਸਿਸਟਮ ਐੱਮ. ਆਈ. ਯੂ. ਆਈ. 8 ਦੀ ਗਲੋਬਲ ਅਪਡੇਟ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਦੇ ਮੁਤਾਬਿਕ ਇਹ ਅਪਡੇਟ ਮੰਗਲਵਾਰ ਤੋਂ ਉਨ੍ਹਾਂ ਸ਼ਿਓਮੀ ਡਿਵਾਈਸਿਜ਼ ਵਿਚ ਮਿਲਣਾ ਸ਼ੁਰੂ ਹੋ ਜਾਵੇਗਾ ਜਿਨ੍ਹਾਂ ਨੂੰ ਇਹ ਸਪੋਰਟ ਕਰਦਾ ਹੈ। ਪਿਛਲੇ ਹਫਤੇ ਐੱਮ. ਆਈ. ਯੂ. ਆਈ. ਫੋਰਮ ''ਤੇ ਐਲਾਨ ਦੇ ਬਾਅਦ ਸ਼ਿਓਮੀ ਨੇ ਇਸ ਡਿਵਾਇਸ ਨੂੰ ਲਿਸਟ ਵੀ ਕੀਤਾ ਸੀ। ਐੱਮ. ਆਈ. ਯੂ. ਆਈ. 8 ਰੋਮ ਰੈੱਡਮੀ 1ਐੱਸ, ਰੈੱਡਮੀ 2, ਰੈੱਡਮੀ 2 ਪ੍ਰਾਈਮ, ਰੈੱਡਮੀ ਨੋਟ 3(ਕਵਾਲਕਾਮ), ਰੈੱਡਮੀ ਨੋਟ 3 (ਸਪੈਸ਼ਲ ਐਡੀਸ਼ਨ), ਰੈੱਡਮੀ ਨੋਟ 2, ਰੈੱਡਮੀ ਨੋਟ 3ਜੀ, ਰੈੱਡਮੀ ਨੋਟ 4ਜੀ, ਰੈੱਡਮੀ ਨੋਟ ਪ੍ਰਾਈਮ, ਰੈੱਡਮੀ 3, ਰੈੱਡਮੀ 3ਐੱਸ, ਰੈੱਡਮੀ 3ਐੱਸ ਪ੍ਰਾਇਮ, ਮੀ2, ਮੀ 2ਐੱਸ, ਮੀ 3, ਮੀ4, ਮੀ 4ਆਈ, ਮੀ 5, ਮੀ ਨੋਟ ਅਤੇ ਮੀ ਮੈਕਸ (32 ਜੀ. ਬੀ.) ਸਮਾਰਟਫੋਨ ਸਪੋਰਟ ਕਰੇਗਾ।
 
ਇਸ ਦੇ ਇਲਾਵਾ ਕੰਪਨੀ ਨੇ ਇਹ ਵੀ ਦੱਸਿਆ ਕਿ ਮੰਗਲਵਾਰ ਨੂੰ ਐੱਮ. ਆਈ. ਯੂ. ਆਈ. ਰੋਮ ਲਈ ਓਟੀਏ ਅਪਡੇਟ ਕੁਝ ਚੁਣੇ ਹੋਏ ਡਿਵਾਈਸਿਜ਼ ਵਿਚ ਹੀ ਮਿਲੇਗਾ। ਇਹ ਡਿਵਾਈਜ਼ ਰੈੱਡਮੀ 1ਐੱਸ, ਮੀ2, ਮੀ 2ਐੱਸ, ਮੀ 4ਆਈ, ਰੈੱਡਮੀ ਨੋਟ 3ਜੀ ਅਤੇ ਰੈੱਡਮੀ ਨੋਟ 4ਜੀ ਹਨ । ਦੱਸ ਦਈਏ ਕਿ ਸ਼ਿਓਮੀ ਨੇ ਪਹਿਲਾਂ ਇਹ ਅਪਡੇਟ 16 ਅਗਸਤ ਨੂੰ ਜਾਰੀ ਕਰਨਾ ਸੀ ਲੇਕਿਨ ਫਾਈਨਲ ਬਿਲਡ ਵਿਚ ਦੇਰੀ ਕਰਕੇ ਕੰਪਨੀ ਨੂੰ ਅਪਡੇਟ ਟਾਲਨਾ ਪਿਆ।
 
ਨਵੇਂ ਮੀਊਆਈ 8 ਵਿਚ ਗੈਲਰੀ ਐਪ ਪੂਰੀ ਤਰ੍ਹਾਂ ਨਾਲ ਬਦਲ ਦਿੱਤੀ ਗਈ ਹੈ । ਗੈਲਰੀ ਐਪ ਵਿਚ ਡੂਡਲ, ਫਿਲਟਰ, ਸਟਿੱਕਰ, ਕ੍ਰਾਪਿੰਗ ਦਾ ਆਪਸ਼ਨ ਮਿਲੇਗਾ। ਇਸ ਦੇ ਨਾਲ ਹੀ ਮਿਊਜ਼ਿਕ ਵੀਡੀਓ ਵੀ ਕ੍ਰਿਏਟ ਕੀਤਾ ਜਾ ਸਕਦਾ ਹੈ। ਗੈਲਰੀ ਵਿਚ ਕਈ ਸਾਰੇ ਨਵੇਂ ਫੀਚਰ ਮੌਜੂਦ ਹੋਣਗੇ । ਕੰਪਨੀ ਦਾ ਕਹਿਣਾ ਹੈ ਕਿ ਐੱਮ. ਆਈ. ਯੂ. ਆਈ. 8 ਵੀਡੀਓ ਐਡੀਟਿੰਗ ਸਪੋਰਟ ਕਰਦਾ ਹੈ । ਕੰਪਨੀ ਨੇ ਭਾਰਤ ਵਿਚ ਵਵ ਟੈਪ ਮੋਬਾਇਲ ਅਤੇ ਐੱਮ. ਆਈ. ਯੂ. ਆਈ. 8 ਦੇ ਜ਼ਰੀਏ ਡੀ. ਟੀ. ਐੱਚ. ਰੀਚਾਰਜ ਲਈ ਮੋਬੀਕਵਿਕ ਦੇ ਨਾਲ ਟਾਈਅਪ ਕੀਤਾ ਹੈ। ਇਸ ਦੇ ਨਾਲ ਹੀ ਯੂਜ਼ਰ ਨੂੰ ਇਕ ਮਹੀਨੇ ਵਿਚ ਇਕ ਵਾਰ 10 ਫ਼ੀਸਦੀ ਕੈਸ਼ ਬੈਕ ਜਦਕਿ ਨਵੇਂ ਯੂਜ਼ਰ ਨੂੰ 50 ਫ਼ੀਸਦੀ ਕੈਸ਼ ਬੈਕ ਮਿਲੇਗਾ ।

Related News