WOW: ਭਾਰਤ ''ਚ ਦੁਬਾਰਾ ਐਂਟਰੀ ਕਰੇਗੀ Mitsubishi ਦੀ ਇਹ SUV, ਬੂਕਿੰਗ ਸ਼ੁਰੂ

Saturday, Jun 25, 2016 - 05:38 PM (IST)

WOW: ਭਾਰਤ ''ਚ ਦੁਬਾਰਾ ਐਂਟਰੀ ਕਰੇਗੀ Mitsubishi ਦੀ ਇਹ SUV, ਬੂਕਿੰਗ ਸ਼ੁਰੂ

ਜਲੰਧਰ— ਮਿਤਸੁਬਿਸ਼ੀ ਮੋਟਰਸ ਨੇ ਆਪਣੀ ਮਸ਼ਹੂਰ ਐੱਸ. ਊ. ਵੀ ਮੋਂਟੇਰੋ ਨੂੰ ਭਾਰਤ ''ਚ ਦੁਬਾਰਾ ਲਾਂਚ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ। ਮਿਤਸੁਬਿਸ਼ੀ ਮੋਂਟੇਰੋ ਦੀ ਵਿਕਰੀ ਭਾਰਤ ''ਚ ਕੁਝ ਸਾਲ ਪਹਿਲਾਂ ਬੰਦ ਕਰ ਦਿੱਤੀ ਗਈ ਸੀ। ਕੰਪਨੀ ਦੇ ਡੀਲਰਸ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਿਤਸੁਬਿਸ਼ੀ ਮੋਂਟੇਰੋ ਦੀ ਬਕਿੰਗ ਸ਼ੁਰੂ ਹੋ ਗਈ ਹੈ ਅਤੇ ਇਸ ਐੱਸ. ਊ. ਵੀ ਨੂੰ 10 ਲੱਖ ਰੁਪਏ ਵਿੱਚ ਬੁੱਕ ਕੀਤਾ ਜਾ ਸਕਦਾ ਹੈ।

ਮਿਤਸੁਬਿਸ਼ੀ ਮੋਂਟੇਰੋ ਆਪਣੇ ਆਫ-ਰੋਡਿੰਗ ਡੀ.ਐੈੱਨ. ਏ ਲਈ ਜਾਣੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੀਂ ਮਿਤਸੁਬਿਸ਼ੀ ਮੋਂਟੇਰੋ ਡਿਜ਼ਾਇਨ ਦੇ ਮਾਮਲੇ ''ਚ ਪੁਰਾਣੀ ਮੋਂਟਰੇ ਤੋਂ ਕਾਫ਼ੀ ਮਿਲਦੀ ਜੁਲਦੀ ਹੋਵੇਗੀ, ਨਾਲ ਹੀ ਹੁਣ ਇਸ ''ਚ ਸਪੋਰਟਸ ਟੇਲਗੇਟ ਅਤੇ ਟੇਲਗੇਟ ਮਾਉਂਟੇਡ ਸਪੇਅਰ ਵ੍ਹੀਲ ਲਗਾ ਹੋਵੇਗਾ। 

ਮਿਤਸੁਬਿਸ਼ੀ ਪਜੇਰੋ ਦੀ ਲੰਬਾਈ 4900mm, ਚੋੜਾਈ1875mm ਅਤੇ ਉਚਾਈ 1870mm ਹੈ। ਉਥੇ ਹੀ ਇਸ ਐੱਸ.ਊ. ਵੀ ਦਾ ਵ੍ਹੀਲਬੇਸ 2780mm ਦਾ ਹੈ। ਇਸ ਐੱਸ. ਊ. ਵੀ ''ਚ 3.2-ਲਿਟਰ, 16- ਵਾਲਵ, DI-D, 4-ਸਿਲੈਂਡਰ, ਡੀਜ਼ਲ ਇੰਜਣ ਲਗਾ ਹੋਵੇਗਾ ਜੋ 189 ਬੀ. ਐੱਚ. ਪੀ ਦਾ ਪਾਵਰ ਅਤੇ 441Nm ਦਾ ਟਾਰਕ ਦੇਵੇਗਾ। ਇਸ ਇੰਜਣ ਨੂੰ 5-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ। ਗੱਡੀ ''ਚ ਆਲ-ਵ੍ਹੀਲ ਡਰਾਈਵ ਦੀ ਸਹੂਲਤ ਹੋਵੇਗੀ।


Related News