Mitron App ਨੇ ਬਣਾਇਆ ਰਿਕਾਰਡ, ਡਾਊਨਲੋਡ ਦਾ ਅੰਕੜਾ 1 ਕਰੋੜ ਤੋਂ ਪਾਰ

06/26/2020 5:40:10 PM

ਗੈਜੇਟ ਡੈਸਕ– ਟਿਕਟਾਕ ਨੂੰ ਟੱਕਰ ਦੇਣ ਵਾਲੀ ਮਿਤਰੋਂ ਐਪ ਨੇ ਡਾਊਨਲੋਡਿੰਗ ਦੇ ਮਾਮਲੇ ’ਚ ਗੂਗਲ ਪਲੇਅ ਸਟੋਰ ’ਤੇ 1 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਐਪ ਨੂੰ ਦੋ ਮਹੀਨੇ ਪਹਿਲਾਂ ਹੀ ਲਾਂਚ ਕੀਤਾ ਗਿਆ ਸੀ, ਜਿਸ ਨੇ ਇਸ ਐਂਟੀ ਚਾਈਨਾ ਮਾਹੌਲ ਦੇ ਚਲਦੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ। ਪਲੇਅ ਸਟੋਰ ’ਤੇ ਇਹ ਐਪ 4.5 ਦੀ ਰੇਟਿੰਗ ਨਾਲ ਲਿਸਟਿਡ ਹੈ। 

ਇਕ ਵਾਰ ਪਲੇਅ ਸਟੋਰ ਤੋਂ ਹਟਾ ਦਿੱਤੀ ਗਈ ਸੀ ਇਹ ਐਪ
ਟਿਕਟਾਕ ਦੀ ਕਲੋਨ ਭਾਰਤੀ ਐਪ ਮਿਤਰੋਂ ਨੂੰ 2 ਜੂਨ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ ਪਰ ਕੁਝ ਦਿਨ ਬਾਅਦ ਇਸ ਦੀ ਵਾਪਸੀ ਹੋ ਗਈ। ਇਸ ਐਪ ਨੇ ਟੈਕਨਿਕਲ ਪਾਲਿਸਿਜ਼ ਦਾ ਉਲੰਘਣ ਕੀਤਾ ਸੀ ਪਰ ਐਪ ਦੇ ਡਿਵੈਲਪਰਾਂ ਨੇ ਗੂਗਲ ਦੀ ਸਲਾਹ ਮੰਨਦੇ ਹੋਏ ਐਪ ਦੀ ਪ੍ਰਾਈਵੇਸੀ ਪਾਲਿਸੀ ਵਾਲਾ ਪੇਜ ਅਪਡੇਟ ਕਰ ਦਿੱਤਾ ਹੈ ਅਤੇ ਇਸ ਵਿਚ GDPR ਪ੍ਰੋਟੈਕਸ਼ਨ ਰਾਈਟਸ ਨਾਲ ਜੁੜਿਆ ਇਕ ਸੈਕਸ਼ਨ ਵੀ ਸ਼ਾਮਲ ਕੀਤਾ ਗਿਆ। 


Rakesh

Content Editor

Related News