MIT ਦੇ ਵਿਦਿਆਰਥੀਆਂ ਨੇ ਜਿੱਤਿਆ Hyperloop Pod Design ਕੰਪੀਟੀਸ਼ਨ

Monday, Feb 01, 2016 - 12:56 PM (IST)

MIT ਦੇ ਵਿਦਿਆਰਥੀਆਂ ਨੇ ਜਿੱਤਿਆ Hyperloop Pod Design ਕੰਪੀਟੀਸ਼ਨ

ਜਲੰਧਰ : ਹਾਈਪਰਲੂਪ ਟ੍ਰੈਕਸ ਬਣਾਉਣ ਲਈ ਕਈ ਲੋਕ ਪਹਿਲਾਂ ਤੋਂ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ''ਤੇ ਚੱਲਣ ਵਾਲੇ ਵ੍ਹੀਕਲਸ ਵੀ ਹੋਣੇ ਚਾਹੀਦੇ ਹਨ। ਐੱਮ. ਆਈ. ਟੀ. ( Massachusetts Institute of Technology) ਨੇ ਹਾਲਹੀ ''ਚ ਸਪੇਸ ਐਕਸ ਕੰਪੀਟੀਸ਼ਨ ਜਿੱਤਿਆ ਹੈ। ਇਸ ਕੰਪੀਟੀਸ਼ਨ ''ਚ ਵਿਦਿਆਰਥੀਆਂ ਨੂੰ ਇਕ ਪੋਡ ਡਿਜ਼ਾਈਨ ਕਰਨ ਨੂੰ ਕਿਹਾ ਗਿਆ ਸੀ ਜੋ ਅਲਟਰਾ-ਫਾਸਟ ਟਿਊਹ ਟ੍ਰਾਂਸਪੋਟੇਸ਼ਨ ਨੂੰ ਯਕੀਨੀ ਬਣਾ ਸਕੇ। ਸਕੂਲ ਦੀ ਟੀਮ ਨੇ ਡਿਜ਼ਾਈਨ ਤਾਂ ਬਣਾ ਲਿਆ ਹੈ ਪਰ ਕੈਲੀਫੋਰਨੀਆ ''ਚ ਬਣੇ ਹੈੱਡ ਕਵਾਰਟਰ ''ਚ ਤਿਆਰ ਕੀਤੇ ਗਏ ਸਪੈਸ਼ਟ ਟ੍ਰੈਕ ''ਤੇ ਇਸ ਨੂੰ ਟੈਸਟ ਕੀਤਾ ਜਾਵੇਗਾ


ਇਸ ਕੰਪੀਟੀਸ਼ਨ ''ਚ 22 ਟੀਮਾਂ ਨੇ ਹਿੱਸਾ ਲਿਆ ਸੀ ਤੇ ਇਹ ਆਪਣੇ ਆਪ ''ਚ ਇਕ ਵੱਖਰਾ ਤੇ ਪਹਿਲਾ ਹਾਈਪਰਲੂਪ ਕੰਪੀਟੀਸ਼ਨ ਸੀ। ਇਸ ਨੂੰ ਆਰਗੇਨਾਈਜ਼ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਇਕ ਸ਼ੁਰੂਆਤ ਹੈ। ਸਪੇਸ ਐਕਸ ਦੇ ਫਾਊਂਡਰ ਐਲਨ ਮਸਕ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕੰਪੀਟੀਸ਼ਨਜ਼ ਨਾਲ ਟੈਕਨਾਲੋਜੀ ਤੇ ਇਸ ''ਚ ਹੋ ਰਹੇ ਵਿਕਾਸ ਨੂੰ ਬੱਚਿਆਂ ਦੇ ਕ੍ਰਿਏਟਿਵ ਦਿਮਾਗ ਨਾਲ ਜੋੜਨਾ ਸਾਡੇ ਲਈ ਇਕ ਵੱਡੀ ਉਪਲੱਬਧੀ ਹੈ।


Related News