MIT ਵੱਲੋਂ ਬਣਾਈ ਗਈ AI 85 ਫੀਸਦੀ ਤੱਕ ਸਾਈਬਰ ਅਟੈਕਸ ਬਾਰੇ ਲਗਾ ਸਕਦੀ ਹੈ ਪਤਾ

Tuesday, Apr 19, 2016 - 05:54 PM (IST)

MIT ਵੱਲੋਂ ਬਣਾਈ ਗਈ AI 85 ਫੀਸਦੀ ਤੱਕ ਸਾਈਬਰ ਅਟੈਕਸ ਬਾਰੇ ਲਗਾ ਸਕਦੀ ਹੈ ਪਤਾ

ਜਲੰਧਰ : ਜੇ ਅਜਿਹੀ ਤਕਨੀਕ ਇਜਾਦ ਹੋ ਜਵੇ ਜਿਸ ਨਾਲ ਸਾਈਬਰ ਅਟੈਕਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਮਿੱਲ ਸਕੇ ਤਾਂ ਇਸ ਨਾਲ ਕਈ ਖਤਰੇ ਟਾਲੇ ਜਾ ਸਕਦੇ ਹਨ। ਐੱਮ. ਆਈ. ਟੀ. ਨੇ  ਇਸ ਤਰ੍ਹਾਂ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਤਿਆਰ ਕੀਤਾ ਹੈ ਜੋ 85 ਫੀਸਦੀ ਤੱਕ ਸਾਈਬਰ ਅਟੈਕਸ ਬਾਰੇ ਪਹਿਲਾਂ ਤੋਂ ਹੀ ਅੰਦਾਜ਼ਾ ਲਗਾ ਲੈਂਦਾ ਹੈ। 

 

ਉਂਝ ਤਾਂ ਸਾਈਬਰ ਅਟੈਕਸ ਨੂੰ ਫੜਨ ਵਾਲਾ ਸਿਸਟਮ 2 ਤਰੀਕੇ ਅਪਣਾਉਂਦਾ ਹੈ। ਪਹਿਲੇ ''ਚ ਏ. ਆਈ. ਇੰਟਰਨੈੱਟ ਟ੍ਰੈਫਿਕ ''ਚ ਹੋ ਰਹੀ ਖਰਾਬੀ ਨੂੰ ਨੋਟ ਕਰਦੀ ਹੈ ਪਰ ਕਈ ਵਾਰ ਸਭ ਕੁਝ ਠੀਕ ਹੋਣ ''ਤੇ ਵੀ ਇਹ ਥ੍ਰੈਟਸ ਲਈ ਅਲਰਟ ਦਿੰਦੀ ਹੈ। ਦੂਸਰਾ ਸਿਸਟਮ ਇਨਸਾਨ ਵੱਲੋਂ ਬਣਾਏ ਗਏ ਨਿਯਮਾਂ ਨਾਲ ਤਿਆਰ ਕੀਤਾ ਗਿਆ ਹੈ ਪਰ ਇਸ ਤਰ੍ਹਾਂ ਦਾ ਸਿਸਟਮ ਬਣਾ ਪਾਉਣਾ ਬਹੁਤ ਮੁਸ਼ਕਿਲ ਹੈ ਜੋ ਹਰ ਅਟੈਕ ਦਾ ਪਤਾ ਲਗਾ ਸਕੇ।

 

ਪਰ ਐੱਮ. ਆਈ. ਟੀ. ਦੇ ਰਿਸਰਚਰਾਂ ਵੱਲੋਂ ਤਿਆਰ ਏ. ਆਈ.-2 ਨਾਂ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ 3 ਵੱਖ-ਵੱਖ ਮਸ਼ੀਨ ਲਰਨਿੰਗ ਐਲਗੋਰਿਧਮ ਦੀ ਮਦਦ ਨਾਲ ਸ਼ੱਕੀ ਇਵੈਂਟਸ ਨੂੰ ਨੋਟ ਕਰ ਕੇ ਇਨ੍ਹਾਂ ਨੂੰ ਇਨਸਾਨੀ ਫੀਡਬੈਕ ਲਈ ਭੇਜਦਾ ਹੈ। ਇਸ ਤੋਂ ਬਾਅਦ ਮਿਲਣ ਵਾਲੇ ਨਤੀਜਿਆਂ ਨੂੰ ਐਕਸਪਰਟ ਨੂੰ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਫੀਡਬੈਕ ਤੋਂ ਮਿਲੇ ਇਵੈਂਟਸ ਨੂੰ ਕਲਾਸੀਫਾਈਡ ਕੀਤਾ ਜਾਂਦਾ ਹੈ ਤਾਂ ਜੋ ਐਕਸਪਰਟਸ ਦਾ ਸਮਾਂ ਬੱਚ ਸਕੇ। ਇਹ ਟੈਸਟ ਇੰਟਰਨੈੱਟ ਐਕਟੀਵਿਟੀਜ਼ ਦੀਆਂ 3.6 ਬਿਲੀਅਨ ਲਾਗ ਲਾਈਨਸ ਬਣਾਉਂਦਾ ਹੈ ਤੇ 85 ਫੀਸਦੀ ਤੱਕ ਸਾਈਬਰ ਅਟੈਕਸ ਦੀ ਸਹੀ ਜਾਣਕਾਰੀ ਦਿੰਦਾ ਹੈ। ਇਸ ਨੂੰ ਪਿਛਲੇ ਹਫਤੇ ਆਈ ਟ੍ਰਿਪਲ ਈ ਇੰਟਰਨੈਸਨਲ ਕਾਨਫਰੰਸ ਆਨ ਬਿਗ ਡਾਟਾ ਸਕਿਓਰਿਟੀ ''ਚ ਪੇਸ਼ ਕੀਤਾ ਗਿਆ ਸੀ। ਇਸ ਨੂੰ ਬਣਾਉਣ ਵਾਲੇ ਕਹਿੰਦੇ ਹਨ ਕਿ ਇਹ ਸਿਸਟਮ ਜਿੰਨਾ ਜ਼ਿਆਦਾ ਅਟੈਕਸ ਨੂੰ ਡਿਟੈਕਟ ਕਰੇਗਾ, ਇਹ ਸਸਟਮ ਓਨਾ ਜ਼ਿਆਦਾ ਵਿਕਸਿਤ ਹੋਵੇਗਾ।


Related News